ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/148

ਇਹ ਸਫ਼ਾ ਪ੍ਰਮਾਣਿਤ ਹੈ

ਲਿਖਿਆ ਹੈ ਕਿ ਜ਼ਿੰਦਗੀ ਆਪਣੇ ਸਾਰੇ ਰੂਪਾਂ ਵਿਚ ਚੰਗੀ ਹੈ, ਕਿਉਂਕਿ ਇਕ ਚੀਜ਼ ਦੂਜੀ ਵਿਚੋਂ ਨਿਕਲਦੀ ਹੈ, ਅਤੇ ਇਕ ਚੀਜ਼ ਦੀ ਦੂਜੀ ਨੂੰ ਲੋੜ ਹੁੰਦੀ ਹੈ। ਉਸਨੇ ਜ਼ਿੰਦਗੀ ਦੀਆਂ ਵਿਰੋਧਤਾਈਆਂ ਤੋਂ ਭੱਜ ਕੇ ਸਿੱਥਲ ਹੋ ਜਾਣ ਨੂੰ ਰੱਦ ਕੀਤਾ, ਅਤੇ ਵਸਤਾਂ ਅਤੇ ਵਰਤਾਰਿਆਂ ਦੀ ਭਾਰੀ ਵੰਨ-ਸੁਵੰਨਤਾ ਦੀ ਸ਼ਲਾਘਾ ਕੀਤੀ:

ਬਰੋਜ਼ਾ, ਗਾਹੜਾ ਅਤੇ ਭਾਰੀ,
ਸੁਗੰਧੀ ਦਾ ਰੂਪ ਧਾਰ
ਤੁਪਕਾ ਤੁਪਕਾ ਵਹਿਣ ਦੀ ਕੋਸ਼ਿਸ਼ ਕਰਦਾ ਹੈ
ਅਤੇ ਸੁਗੰਧੀ ਬਰੋਜ਼ੇ ਦੇ ਰੂਪ ਵਿਚ
ਹਮੇਸ਼ਾ ਲਈ ਬੰਦ ਹੋ ਜਾਣਾ ਲੋਚਦੀ ਹੈ।
ਸੰਗੀਤ ਗਤੀ ਚਾਹੁੰਦਾ ਅਤੇ ਲੈਅ ਦੀ
ਭਾਲ ਕਰਦਾ ਹੈ,
ਜਦ ਕਿ ਤਾਲ ਇਸ ਵਿਚ ਆ ਕੇ
ਇਸਨੂੰ ਬਦਲਦਾ ਹੈ।
ਧੁੰਦਲਾਪਣ ਰੂਪ ਅਤੇ ਨਿਸ਼ਚਿਤ
ਦਿੱਖ ਪਰਾਪਤ ਕਰਨਾ ਚਾਹੁੰਦਾ ਹੈ,
ਜਦ ਕਿ ਰੂਪ ਧੁੰਦ ਵਿਚ ਲੋਪ ਹੋ
ਜਾਂਦਾ ਅਤੇ ਘੁਲ ਕੇ ਤਰਲ
ਸੁਫ਼ਨਾ ਬਣ ਜਾਂਦਾ ਹੈ।
ਸੀਮਾ-ਰਹਿਤ ਵਸਤਾਂ ਚੌਖਟਿਆਂ
ਵਿਚ ਬੰਦ ਹੋਣਾ ਲੋਚਦੀਆਂ ਹਨ,
ਅਥਾਹ ਰੌਆਂ ਇਨ੍ਹਾਂ ਦੀਆਂ ਸੀਮਾਂ
ਨੂੰ ਨਵੇਂ ਸਿਰਿਉਂ ਤੋੜਦੀਆਂ ਹਨ।
ਆਦਿ-ਕਾਲੀਨ ਘੋਲ ਦੇ ਕਾਨੂੰਨ

੧੪੬