ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਵਿੰਗਾ-ਟੇਢਾ ਸਿੱਧਾ ਹੋ ਜਾਂਦਾ ਹੈ, ਖਾਲੀ ਭਰਿਆ ਜਾਂਦਾ ਹੈ, ਅਤੇ ਪੁਰਾਣੇ ਦੀ ਥਾਂ ਨਵਾਂ ਲੈ ਲੈਂਦਾ ਹੈ। ਥੋਹੜੇ ਲਈ ਯਤਨ ਕਰਦਿਆਂ ਤੁਸੀਂ ਬਹੁਤਾ ਪਰਾਪਤ ਕਰ ਸਕਦੇ ਹੋ, ਜਦ ਕਿ ਬਹੁਤੇ ਲਈ ਕੋਸ਼ਿਸ਼ ਕਰਦਿਆਂ ਤੁਹਾਨੂੰ ਹੋ ਸਕਦਾ ਹੈ ਅਸਫ਼ਲਤਾ ਮਿਲੇ। ਖੁਸ਼ੀ ਵਿਚ ਬਦਕਿਸਮਤੀ ਲੁਕੀ ਹੁੰਦੀ ਹੈ ਅਤੇ ਬਦਕਿਸਮਤੀ ਵਿਚ ਖੁਸ਼ੀ, ਆਦਿ। ਇਸੇਤਰ੍ਹਾਂ ਦੇ ਵਿਚਾਰ ਹਿਰਾਕਲੀਟਸ ਨੇ ਵੀ ਪਰਗਟ ਕੀਤੇ ਸਨ: "ਸਾਰਾ ਕੁਝ ਸਾਡੇ ਵਿਚ ਇਕ ਹੋਇਆ ਹੋਇਆ ਹੈ -- ਜਿਊਂਦਾ ਅਤੇ ਮੁਰਦਾ, ਚੌਕਸ ਅਤੇ ਸੁੱਤਾ ਹੋਇਆ, ਜਵਾਨ ਅਤੇ ਬੁੱਢਾ। ਕਿਉਂਕਿ ਪਹਿਲਾ ਦੂਜੇ ਵਿਚ ਅਤੇ ਦੂਜਾ ਪਹਿਲੇ ਵਿਚ ਲੋਪ ਹੋ ਜਾਂਦਾ ਹੈ।"* ਪੂਰਬ ਦੇ ਫ਼ਿਲਾਸਫ਼ਰਾਂ ਨੇ ਵੀ ਦੋ ਮੂਲ ਤੱਤਾਂ ਦੇ ਘੋਲ ਦੀ ਗੱਲ ਕੀਤੀ: ਰੌਸ਼ਨ ਅਤੇ ਚੰਗਾ (ਅਰਮੁਜ਼ਦਾ) ਇਕ ਪਾਸੇ, ਬੁਰਾਈ ਅਤੇ ਹਨੇਰੇ (ਅਧਿਮਾਨ) ਦੀਆਂ ਸ਼ਕਤੀਆਂ ਦੂਜੇ ਪਾਸੇ। ਇਹਨਾਂ ਵਿਚਾਰਾਂ ਨੂੰ ਮਗਰੋ ਅੱਗੇ ਤੋਰਿਆ ਗਿਆ। ਉਦਾਹਰਣ ਵਜੋਂ, ਇਤਾਲਵੀ ਫ਼ਿਲਾਸਫ਼ਰ ਜੋਰਦਾਨੋ ਬਰੂਨੋ ਦਾ ਵਿਸ਼ਵਾਸ ਸੀ ਕਿ ਇਕ ਵਿਰੋਧ ਦੂਜੇ ਦਾ ਆਰੰਭ ਹੁੰਦਾ ਹੈ, ਕਿ ਵਿਨਾਸ਼ ਉਦਭਵ ਹੈ, ਅਤੇ ਉਦਭਵ ਵਿਨਾਸ਼, ਪਿਆਰ ਨਫ਼ਰਤ ਹੈ ਅਤੇ ਨਫ਼ਰਤ ਪਿਆਰ। ਇਸਤੋਂ ਉਸਨੇ ਇਹ ਸਿੱਟਾ ਕੱਢਿਆ: ਜਿਹੜਾ ਵੀ ਕੋਈ ਪ੍ਰਕਿਰਤੀ ਦੇ ਧੁਰ ਅੰਦਰਲੇ ਭੇਦਾਂ ਤੱਕ ਪੁੱਜਣਾ ਚਾਹੁੰਦਾ ਹੈ, ਉਸਨੂੰ ਵਿਰੋਧਤਾਈਆਂ ਅਤੇ ਉਲਟ--ਧਿਰਾਂ ਦੀ ਵਧ ਤੋਂ ਵਧ ਅਤੇ ਘੱਟ ਤੋਂ ਘੱਟ ਮਾਤਰਾ ਨੂੰ ਦੇਖਣਾ ਚਾਹੀਦਾ ਹੈ। ਰਾਬਿੰਦਰਨਾਥ ਟੈਗੋਰ ਨੇ, ਜਿਸਦੀਆਂ ਕਵਿਤਾਵਾਂ ਨੂੰ ਠੀਕ ਹੀ ਫ਼ਿਲਾਸਫ਼ੀ ਦੀ ਦਸਤਾਵੇਜ਼ ਕਿਹਾ ਜਾਂਦਾ ਹੈ,

————————————————————

*"ਸੰਸਾਰ ਫ਼ਿਲਾਸਫ਼ੀ ਦਾ ਸੰਗ੍ਰਹਿ", ਸਫਾ ੨੭੬ (ਰੂਸੀ ਵਿਚ)।

੧੪੫