ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ, ਅੰਦਰੂਨੀ ਹਰਕਤ ਨੂੰ ਪੈਦਾ ਕਰਦੀਆਂ ਹਨ ਅਤੇ ਜਿਨ੍ਹਾਂ ਕਰਕੇ ਇਕ ਅਵਸਥਾ ਦੀ ਥਾਂ ਦੂਜੀ ਅਵਸਥਾ ਲੈ ਲੈਂਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਹਰ ਵਸਤ ਵਿਰੋਧੀ ਪੱਖਾਂ ਤੋਂ ਮਿਲ ਕੇ ਬਣੀ ਹੁੰਦੀ ਹੈ, ਜਿਹੜੇ ਇਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਕਿਉਂਕਿ ਉਹ ਇਕ ਦੂਜੇ ਦੀ ਹੋਂਦ ਮਿਥ ਕੇ ਚੱਲਦੇ ਹਨ, ਜਦ ਕਿ ਨਾਲ ਹੀ ਉਹ ਇਕ ਦੂਜੇ ਤੋਂ ਬਾਹਰੇ ਹਨ, ਅਰਥਾਤ, ਇਕ ਦੂਜੇ ਦੇ ਬਿਲਕੁਲ ਉਲਟ ਹਨ: ਜਿਵੇਂ ਕਿ ਜ਼ਿੰਦਗੀ ਅਤੇ ਮੌਤ, ਪਿਆਰ ਅਤੇ ਨਫ਼ਰਤ, ਚੰਗਿਆਈ ਅਤੇ ਬੁਰਾਈ, ਅੱਗ ਅਤੇ ਬਰਫ਼, ਦਿਨ ਅਤੇ ਰਾਤ, ਆਦਮੀ ਅਤੇ ਔਰਤ, ਆਦਿ। ਉਲਟ ਪਾਸਿਆਂ ਦਾ ਅੰਤਰ-ਕਰਮ, ਇਹ ਵਿਰੋਧਤਾਈਆਂ ਸੰਸਾਰ ਵਿਚ ਬੇਤਰਤੀਬੀ ਲੈ ਆਉਂਦੀਆਂ ਹਨ, ਤਬਦੀਲੀਆਂ ਲਿਆਉਂਦੀਆਂ ਹਨ, ਅਤੇ ਇਸਤਰ੍ਹਾਂ ਵਿਕਾਸ ਦਾ ਸੋਮਾ ਬਣਦੀਆਂ ਹਨ। ਪੁਰਾਤਨ ਚੀਨ, ਭਾਰਤ, ਯੂਨਾਨ, ਅਤੇ ਮਧ ਪੂਰਬ ਦੇ ਫ਼ਿਲਾਸਫ਼ਰਾਂ ਵਲੋਂ ਸੰਸਾਰ ਵਿਚ ਵਿਰੋਧੀ ਪੱਖਾਂ ਦੀ ਹੋਂਦ ਬਾਰੇ ਕਿਆਸ ਪਰਗਟ ਕੀਤੇ ਗਏ ਸਨ।

ਪੁਰਾਤਨ ਚੀਨੀ ਫ਼ਿਲਾਸਫ਼ਰਾਂ ਨੇ, ਜਿਵੇਂ ਕਿ "ਲਾਓ ਤਸੀ" ਨੇ, ਸਰਬ-ਵਿਆਪਕ ਪ੍ਰਾਥਮਿਕ ਮੂਲ ਤੱਤ ਦੀ ਗਤੀ ਦੀ ਗੱਲ ਕੀਤੀ ਸੀ, ਅਤੇ ਇਸਨੂੰ "ਤਾਓ" ਦਾ ਨਾਂ ਦਿਤਾ ਸੀ। "ਤਾਓ" ਦੀ ਸੰਬਾਦਕਤਾ ਇਸ ਗੱਲ ਵਿਚ ਪਰਗਟ ਹੁੰਦੀ ਹੈ ਕਿ ਇਸਦੀਆਂ ਬਹੁਤ ਸਾਰੀਆਂ ਵਿਰੋਧੀ ਖਾਸੀਅਤਾਂ ਹਨ: "ਤਾਓ" ਖਾਲੀ ਹੈ ਅਤੇ ਅਸੀਮ ਹੈ, ਇਹ ਇੱਕਲਾ ਹੈ ਅਤੇ ਅਬਦਲ ਹੈ। ਮਹਾਨ "ਤਾਓ" ਸਰਬ-ਵਿਆਪਕ ਹੈ, ਇਹ ਹਰ ਥਾਂ ਕਾਰਜ ਕਰਦਾ ਹੈ ਅਤੇ ਕੋਈ ਹੱਦਾਂ-ਬੰਨੇਂ ਨਹੀਂ ਰੱਖਦਾ। ਪੁਸਤਕ "ਤਾਓ ਦੇ ਜਿੰਗ" ਵਿਚ ਤਬਦੀਲੀ ਬਾਰੇ ਅੰਦਾਜ਼ਾ ਮਿਲਦਾ ਹੈ, ਕਿ ਕਿਵੇਂ "ਤਾਓ" ਆਪਣੀ ਵਿਰੋਧੀ ਅਵਸਥਾ ਵਿਚ ਬਦਲ ਜਾਂਦਾ ਹੈ: ਬਦਸੂਰਤ ਪਰਿਪੂਰਨ ਨੂੰ ਕਾਇਮ ਰੱਖਣ ਵਿਚ ਸਹਾਈ ਹੁੰਦਾ

੧੪੪