ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰਾਂ ਨੂੰ ਮਗਰੋਂ ਵਿਗਿਆਨ ਨੇ ਗ਼ਲਤ ਸਾਬਤ ਕਰ ਦਿਤਾ, ਤਾਂ ਵੀ ਸਮਾਜਕ ਅਮਲਾਂ ਦੀ ਵਿਆਖਿਆ ਲਈ ਉਹਨਾਂ ਨੂੰ ਵਰਤਿਆ ਜਾਂਦਾ ਰਿਹਾ ਅਤੇ ਇਹ ਵਿਚਾਰ ਅਰਾਜਕਤਾਵਾਦੀਆਂ ਅਤੇ ਹਰ ਤਰ੍ਹਾਂ ਦੇ ਰਾਜਸੀ ਮਾਅਰਕੇਬਾਜ਼ਾਂ ਦੀਆਂ ਰਾਜਸੀ ਸਰਗਰਮੀਆਂ ਦਾ ਆਧਾਰ ਬਣੇ ਰਹੇ।

ਉਪਰ ਜਿਨ੍ਹਾਂ ਵਿਚਾਰਾਂ ਦੀ ਨਿਰਖ-ਪੁਰੱਖ ਕੀਤੀ ਗਈ ਹੈ, ਉਹਨਾਂ ਵਰਗੇ ਵਿਚਾਰ ਅਧਿਆਤਮਵਾਦੀ ਹੁੰਦੇ ਹਨ, ਕਿਉਂਕਿ ਉਹ ਸਿਰਫ਼ ਗੁਣਾਤਮਕ ਜਾਂ ਸਿਰਫ਼ ਮਾਤਰਿਕ ਤਬਦੀਲੀਆਂ ਨੂੰ ਮੰਨਣ ਉਪਰ ਹੀ ਆਧਾਰਿਤ ਹਨ। ਪਰ ਅਸਲ ਵਿਚ ਵਿਕਾਸ ਗੁਣਾਤਮਕ ਅਤੇ ਮਾਤਰਿਕ ਤਬਦੀਲੀਆਂ ਦਾ ਸੁਮੇਲ ਹੁੰਦਾ ਹੈ, ਜਿਸ ਵਿਚ ਮਾਤਰਿਕ ਤਬਦੀਲੀਆਂ ਛਲਾਂਗਾਂ ਲਈ, ਜਾਂ ਗੁਣਾਤਮਕ ਤਬਦੀਲੀਆਂ ਲਈ, ਨਵੇਂ ਦੇ ਜਨਮ ਲਈ, ਵਿਗਾਸ ਵਿਚ ਬੁਨਿਆਦੀ ਮੋੜ ਲਈ ਰਾਹ ਬਣਾਉਂਦੀਆਂ ਹਨ। ਪ੍ਰਸਿੱਧ ਅਮਰੀਕੀ ਪੱਤਰਕਾਰ ਜਾਹਨ ਰੀਡ ਨੇ ਆਪਣੀ ਪੁਸਤਕ "ਦਸ ਦਿਨ ਜਿਨ੍ਹਾਂ ਦੁਨੀਆਂ ਹਿਲਾ ਦਿਤੀ" ਵਿਚ ਇਸ ਗੱਲ ਨੂੰ ਮਣਾਵੇਂ ਢੰਗ ਨਾਲ ਸਾਬਤ ਕੀਤਾ ਹੈ। ਉਸਨੇ ਦੱਸਿਆ ਹੈ ਕਿ ਮਹਾਨ ਅਕਤੂਬਰ ਸੋਸ਼ਲਿਸਟ ਇਨਕਲਾਬ ਕਿਵੇਂ ਵਾਪਰਿਆ, ਅਤੇ ਕਿਵੇਂ ਉਹ ਘਟਣਾਵਾਂ, ਜਿਨ੍ਹਾਂ ਨੇ ਸੰਸਾਰ ਨੂੰ ਚਕ੍ਰਿਤ ਕਰ ਦਿਤਾ ਅਤੇ ਜਿਹੜੀਆਂ ਕੁਝ ਲੋਕਾਂ ਲਈ ਪੂਰੀ ਤਰ੍ਹਾਂ ਅਚੰਭਾ ਬਣ ਕੇ ਆਈਆਂ, ਅਸਲ ਵਿਚ ਰੂਸੀ ਪ੍ਰੋਲਤਾਰੀਆਂ ਵਲੋਂ ਇਸਤੋਂ ਪਹਿਲਾਂ ਕੀਤੇ ਗਏ ਸ਼ਰੇਣੀ ਘੋਲ ਦੇ ਲੰਮੇ ਅਰਸੇ ਦਾ ਹੀ ਨਤੀਜਾ ਸਨ।

ਗੱਲ ਮੁਕਾਉਂਦਿਆਂ, ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਛਲਾਂਗਾਂ ਵਖੋ ਵਖਰੇ ਤਰੀਕਿਆਂ ਨਾਲ ਵਾਪਰਦੀਆਂ ਹਨ ਅਤੇ ਇਹ ਸਾਰੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ: ਉਦਾਹਰਣ ਵਜੋਂ, ਇਹਨਾਂ ਦਾ ਨਤੀਜਾ ਇਕ ਖ਼ਾਸ ਤਾਪਮਾਨ ਉਤੇ ਧਾਤ

੧੪੨