ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਕਾਸ ਦੀ ਇਸ ਕਿਸਮ ਦੀਆਂ ਉਦਾਹਰਣਾਂ ਹਨ ਸਮਾਜਕ ਇਨਕਲਾਬ ਅਤੇ ਵਿਗਿਆਨਕ ਲੱਭਤਾਂ।

ਪਰ ਕੁਝ ਵਿਗਿਆਨੀਆਂ ਅਤੇ ਫ਼ਿਲਾਸਫ਼ਰਾਂ ਦਾ ਖ਼ਿਆਲ ਹੈ ਕਿ ਪ੍ਰਕਿਰਤੀ ਅਤੇ ਸਮਾਜ ਵਿਚ ਸਿਰਫ਼ ਮਾਤਰਿਕ ਤਬਦੀਲੀਆਂ ਹੀ ਹੁੰਦੀਆਂ ਹਨ; ਇਸਤਰ੍ਹਾਂ ਉਹ ਵਿਕਾਸ ਦਾ ਅਧਿਆਤਮਕ ਦ੍ਰਿਸ਼ਟੀਕੋਨ ਪੇਸ਼ ਕਰਦੇ ਹਨ, ਜਿਹੜਾ ਮਾਤਰਿਕ ਸੰਬੰਧਾਂ ਨੂੰ ਨਿਰਪੇਖ ਬਣਾ ਦੇਂਦਾ ਹੈ, ਅਤੇ ਉਹਨਾਂ ਨੂੰ ਸਭ ਤੋਂ ਵਧ ਮਹੱਤਵਪੂਰਨ ਸਮਝਦਾ ਹੈ। ਉਦਾਹਰਣ ਵਜੋਂ, ਅਨੈਕਸਾਗੋਰਸ ਦਾ ਕਹਿਣਾ ਸੀ ਕਿ ਮਨੁੱਖੀ ਬੀਜ ਵਿਚ ਵਾਲ, ਨਹੁੰ, ਨਾੜੀਆਂ, ਪੱਠੇ ਅਤੇ ਹੱਡੀਆਂ ਅਦਿੱਖ ਤੌਰ ਉਤੇ ਨਿੱਕੇ ਜਿਹੇ ਰੂਪ ਵਿਚ ਸ਼ਾਮਲ ਹੁੰਦੀਆਂ ਹਨ, ਜਿਹੜੀਆਂ ਵਿਕਾਸ ਦੇ ਦੌਰਾਨ ਜੁੜਦੀਆਂ, ਵਧਦੀਆਂ ਅਤੇ ਦਿੱਸਣ ਲੱਗ ਪੈਂਦੀਆਂ ਹਨ। ਇਸੇਤਰ੍ਹਾਂ ਦੇ ਵਿਚਾਰ, ਭਾਵੇਂ ਕੁਝ ਕੁ ਵਖਰੇ ਰੂਪ ਵਿਚ, ਜੀਵ-ਵਿਗਿਆਨ ਵਿਚ, ਅਤੇ ਮਗਰੋਂ ਸਮਾਜ-ਵਿਗਿਆਨ ਵਿਚ ਵੀ ਪਰਗਟ ਕੀਤੇ ਗਏ। ਇਸਤਰ੍ਹਾਂ ਸਮਾਜਕ ਡਾਰਵਿਨਵਾਦੀ ਜੀਵ-ਵਿਗਿਆਨਕ ਵਿਗਾਸ ਅਤੇ ਇਤਿਹਾਸਕ ਅਮਲ ਨੂੰ ਬਰਾਬਰ ਰੱਖ ਕੇ ਦੇਖਦੇ ਹਨ। ਉਹ ਸਮਾਜ ਦੇ ਵਿਕਾਸ ਨੂੰ ਵਿਗਾਸ ਤੱਕ ਹੀ ਸੀਮਤ ਕਰ ਦੇਂਦੇ ਹਨ, ਇਨਕਲਾਬੀ ਤਬਦੀਲੀ ਨੂੰ ਰੱਦ ਕਰਦੇ ਹਨ, ਅਤੇ ਇਸ ਗੱਲ ਦੇ ਅਮਲੀ ਸਿੱਟੇ ਨਿਕਲਦੇ ਹਨ।

ਇਕ ਹੋਰ ਸਿਰਾ ਗੁਣਾਤਮਕ ਤਬਦੀਲੀਆਂ ਨੂੰ ਨਿਰਪੇਖ ਬਣਾਉਣਾ ਹੈ, ਜਿਸ ਨਾਲ ਵਿਕਾਸ ਦੀ ਵਿਆਖਿਆ ਨਿਰੋਲ ਗੁਣਾਤਮਕ ਤਬਦੀਲੀ ਵਜੋਂ ਕੀਤੀ ਜਾਂਦੀ ਹੈ। ਕੁਝ ਬੁਰਜੂਆ ਸਾਇੰਸਦਾਨ ਫ਼ਰਾਂਸੀਸੀ ਪ੍ਰਕਿਰਤੀਵਾਦੀ ਜਾਰਜ ਕੂਫੀਏਰ ਵਲੋਂ ਘੜੇ ਗਏ ਪਰਲੋ ਦੇ ਸਿਧਾਂਤ ਨੂੰ ਫ਼ਿਲਾਸਫ਼ੀ ਦੇ ਖੇਤਰ ਵਿਚ ਵੀ ਲੈ ਆਉਂਦੇ ਹਨ। ਕੂਵੀਏਰ ਦਾ ਖ਼ਿਆਲ ਸੀ ਕਿ ਵਿਗਾਸ ਸ਼ਾਂਤ ਅਵਸਥਾ ਤੋਂ ਪਰਲੋਂ ਵੱਲ ਤਬਦੀਲੀ ਹੈ। ਭਾਵੇਂ ਕੁਵੀਏਰ ਦੇ

੧੪੧