ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਬਣ ਜਾਇਗਾ? ਫ਼ਿਰ ਵੀ ਪੁਰਾਤਨ ਸਮਿਆਂ ਵਾਂਗ ਹੀ ਅੱਜ ਵੀ ਢੇਰ ਬਣ ਰਹੇ ਹਨ, ਅਤੇ ਆਦਮੀ ਗੰਜੇ ਰਹੇ ਹਨ...। ਇਹਨਾਂ ਵਰਤਾਰਿਆਂ ਨੂੰ ਮਾਤਰਿਕ ਅਤੇ ਗੁਣਾਤਮਕ ਤਬਦੀਲੀਆਂ ਵਿਚਲੇ ਅੰਤਰ-ਸੰਬੰਧ ਦੇ ਵਿਸ਼ਲੇਸ਼ਣ ਰਾਹੀਂ ਹੀ ਸਮਝਿਆ ਜਾ ਸਕਦਾ ਹੈ ਅਤੇ ਇਹਨਾਂ ਦੀ ਵਿਆਖਿਆ ਕੀਤੀ ਜਾ ਸਕਦੀ ਹੈ। ਦੋਹਾਂ ਹੀ ਸੂਰਤਾਂ ਵਿਚ, ਮਾਤਰਿਕ ਇਕੱਤ੍ਰੀਕਰਨ ਗੁਣਾਤਮਕ ਵਿਲੱਖਣਤਾ ਵਿਚ ਬਦਲ ਜਾਂਦਾ ਹੈ। ਇਥੇ ਅਸੀਂ ਇਕ ਹੋਰ, ਹਸਾਉਣੀ, ਉਦਾਹਰਣ ਦੇਂਦੇ ਹਾਂ, ਜਿਹੜੀ ਹੀਗਲ ਨੇ ਦਿਤੀ ਹੋਈ ਹੈ: ਤੁਸੀਂ ਗਰੋਸ਼* ਖਰਚ ਕਰ ਦਿਓ ਜਾਂ ਥਾਹਲਰ*, ਇਹ ਕੋਈ ਮਹਤਵਪੂਰਨ ਗੱਲ ਨਹੀਂ; ਪਰ ਜੇ ਇਸ "ਕੋਈ ਮਹਤਵਪੂਰਨ ਗੱਲ ਨਹੀਂ" ਨਾਲ ਤੁਹਾਡਾ ਬਟੂਆ ਖਾਲੀ ਹੋ ਜਾਂਦਾ ਹੈ, ਤਾਂ ਇਸਨਾਲ ਇਕ ਬੁਨਿਆਦੀ ਗੁਣਾਤਮਕ ਤਬਦੀਲੀ ਆ ਜਾਂਦੀ ਹੈ।

ਮਾਤਰਿਕ ਤਬਦੀਲੀਆਂ ਦੀਆਂ ਵਖੋ ਵਖਰੀਆਂ ਕਿਸਮਾਂ ਹਨ: ਇਹ ਧੀਮੀਆਂ ਅਤੇ ਅਪੋਹ ਵੀ ਹੋ ਸਕਦੀਆਂ ਹਨ (ਜਿਵੇਂ ਕਿ, ਉਦਾਹਰਣ ਵਜੋਂ, ਬਾਲਪਣ ਤੋਂ ਗਭਰੀਟ ਅਵਸਥਾ ਵੱਲ ਤਬਦੀਲੀ), ਅਤੇ ਇਹ ਤੇਜ਼ ਗਤੀ ਵਾਲੀਆਂ ਵੀ ਹੋ ਸਕਦੀਆਂ ਹਨ। ਮਾਤਰਿਕ ਤਬਦੀਲੀਆਂ ਵਿਗਾਸਮਈ ਤਬਦੀਲੀਆਂ ਵਜੋਂ ਜਾਣੀਆਂ ਜਾਂਦੀਆਂ ਹਨ। ਵਿਗਾਸ ਨਿਰਵਿਘਣ, ਦਰਜਾ--ਬਦਰਜਾ, ਹੌਲੀ ਤਰ੍ਹਾਂ ਦਾ ਵਿਕਾਸ ਹੈ। ਗੁਣਾਤਮਕ ਵਿਕਾਸ ਇਨਕਲਾਬੀ ਹੁੰਦਾ ਹੈ, ਇਸ ਵਿਚ ਬੀਤੇ ਦਾ ਖਤਮ ਹੋਣਾ, ਸਮਾਜਕ ਸੰਬੰਧਾਂ, ਸਭਿਆਚਾਰ, ਟੈਕਨਾਲੋਜੀ, ਸੰਸਾਰ ਦ੍ਰਿਸ਼ਟੀਕੋਨ ਆਦਿ ਵਿਚ ਮੂਲ ਤਬਦੀਲੀਆਂ ਆਉਣਾ ਸ਼ਾਮਲ ਹੁੰਦਾ ਹੈ।

————————————————————

*ਛੋਟੇ ਜਰਮਨ ਸਿੱਕੇ। -- ਅਨੁ:

੧੪੦