ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ। (ਇਕ ਅਵਸਥਾ ਤੋਂ ਦੂਜੀ ਵਿਚ ਜਾਣ ਦਾ) ਇਹ ਅਮਲ ਸਾਡੇ ਲਈ ਅਪੋਹ ਹੀ ਵਾਪਰਦਾ ਹੈ, ਅਤੇ ਬਾਲਪਣ ਤੋਂ ਗਭਰੀਟ ਅਵਸਥਾ ਨੂੰ ਨਿਖੇੜਣ ਵਾਲੀ ਲਕੀਰ ਹਮੇਸ਼ਾ ਹੀ ਨਹੀਂ ਲੱਭੀ ਜਾ ਸਕਦੀ। ਮਾਤਰਿਕ ਤਬਦੀਲੀਆਂ ਦੀ ਲਗਾਤਾਰਤਾ ਪ੍ਰਕਿਰਤਕ ਅਤੇ ਸਮਾਜਕ ਅਮਲਾਂ ਦੇ ਦੌਰਾਨ ਨਾ ਸਿਰਫ਼ ਇਹ ਕਿ ਨਵੇਂ ਦੇ ਪਰਗਟ ਹੋਣ ਦੀ ਵਿਆਖਿਆ ਨਹੀਂ ਕਰਦੀ, ਸਗੋਂ ਇਹਨਾਂ ਨੂੰ ਸਮਝਣਾ ਹੋਰ ਵੀ ਮੁਸ਼ਕਲ ਬਣਾ ਦੇਂਦੀ ਹੈ। ਨਵੇਂ ਦਾ ਸੰਕਲਪ ਲਾਜ਼ਮੀ ਤੌਰ ਉਤੇ ਛਲਾਂਗ ਵਰਗੀ ਗੁਣਾਤਮਕ ਤਬਦੀਲੀ ਵਜੋਂ ਵਿਕਾਸ ਨਾਲ ਜੁੜਿਆ ਹੋਇਆ ਹੈ।

ਪੁਰਾਤਨ ਯੂਨਾਨੀਆਂ ਨੇ ਇਹ ਅੰਦਾਜ਼ਾ ਲਾਇਆ ਸੀ ਉਹਨਾਂ ਨੇ ਵਿਸ਼ੇਸ਼ ਬੌਧਕ ਦਲੀਲਾਂ (sorites) ਵੀ ਸੁਝਾਈਆਂ ਸਨ, ਜਿਨ੍ਹਾਂ ਵਿਚ ਪ੍ਰਕਿਰਤੀ ਅਤੇ ਮਨੁੱਖਾ ਜੀਵਨ ਵਿਚ ਗੁਣਾਤਮਕ ਛਲਾਂਗ ਵਰਗੀਆਂ ਤਬਦੀਲੀਆਂ ਦੀ ਅਟੱਲਤਾ ਨੂੰ ਮੰਤਕੀ ਢੰਗ ਨਾਲ ਪ੍ਰਮਾਣਿਤ ਕੀਤਾ ਗਿਆ ਸੀ; ਇਹ ਤਬਦੀਲੀਆਂ ਮਾਤਰਿਕ ਨਿਰੰਤਰਤਾ ਨੂੰ ਭੰਗ ਕਰਦੀਆਂ ਹਨ। ਉਦਾਹਰਣ ਵਜੋਂ, "ਢੇਰ" ਨਾਲ ਸੰਬੰਧਤ ਦਲੀਲ ਇਹ ਸਵਾਲ ਪੈਦਾ ਕਰਦੀ ਹੈ ਕਿ ਸਾਰਾ ਢੇਰ ਕਿਵੇਂ ਬਣਦਾ ਹੈ, ਕਿਉਂਕਿ ਇਹ ਰੇਤ ਦੇ ਵਖਰੇ ਵਖਰੇ ਜ਼ੱਰਿਆਂ ਤੋਂ ਬਣਿਆ ਹੁੰਦਾ ਹੈ। ਰੇਤ ਦਾ ਇਕੋ ਇਕ ਜ਼ੱਰਾ ਢੇਰ ਨਹੀਂ ਹੁੰਦਾ, ਨਾ ਦੋ ਜ਼ੱਰੇ, ਨਾ ਤਿੰਨ, ਚਾਰ ਜਾਂ ਪੰਜ ਜ਼ੱਰੇ ਢੇਰ ਹੁੰਦੇ ਹਨ ...। ਰੇਤ ਦੇ ਇਕ ਜ਼ੱਰੇ ਨੂੰ ਦੂਜਿਆਂ ਵਿਚ ਮਿਲਾ ਦੇਣ ਨਾਲ ਵੀ ਢੇਰ ਨਹੀਂ ਬਣਦਾ। ਤਾਂ ਫ਼ਿਰ ਇਹ ਕਿਵੇਂ ਬਣਦਾ ਹੈ? ਕਿਸ ਵਿਸ਼ੇਸ਼ ਘੜੀ? "ਗੰਜ" ਬਾਰੇ ਦਲੀਲ ਵਿਚ ਇਸੇਤਰ੍ਹਾਂ ਦੇ ਅਮਲ ਉਤੇ ਉਲਟੇ ਪਾਸਿਉਂ ਵਿਚਾਰ ਕੀਤੀ ਗਈ ਹੈ: ਮਨੁੱਖ ਗੰਜਾ ਕਿਵੇਂ ਹੁੰਦਾ ਹੈ, ਜੇ

ਅਸੀਂ ਉਸਦੇ ਵਾਲਾਂ ਦੀ ਗਿਣਤੀ ਇਕ, ਦੋ, ਤਿੰਨ ਆਦਿ ਆਦਿ ਵਾਲਾਂ ਜਿੰਨੀਂ ਘਟਾ ਦੇਈਏ, ਤਾਂ ਇਸ ਨਾਲ ਗੰਜ ਤਾਂ

੧੩੯