ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਗਾਸ ਕਿਸ ਤਰ੍ਹਾਂ ਹੁੰਦਾ ਹੈ?

ਫ਼ਿਲਾਸਫ਼ਰ ਵਸਤਾਂ ਵਿਚ ਉਹਨਾਂ ਦੇ ਗੁਣ ਅਤੇ ਮਾਤਰਾ ਰਾਹੀਂ ਨਿਖੇੜ ਕਰਦੇ ਸਨ। ਉਦਾਹਰਣ ਵਜੋਂ, ਡਿਮੋਕਰੀਟਸ ਦਾ ਕਹਿਣਾ ਸੀ ਕਿ ਐਟਮ ਹਨ ਅਤੇ ਖਾਲੀ ਥਾਂ ਹੈ। ਐਟਮ ਆਪਣੇ ਰੂਪ ਅਤੇ ਭਾਰ (ਭਾਵ, ਮਾਤਰਾ) ਕਰਕੇ ਫ਼ਰਕ ਰੱਖਦੇ ਹਨ: ਅਜੀਵ ਅਤੇ ਸਜੀਵ ਵਸਤਾਂ ਵਿਚਕਾਰ ਇਹ ਇਕੋ ਇਕ ਫ਼ਰਕ ਹੈ। ਉਸਦਾ ਕਹਿਣਾ ਸੀ ਕਿ ਆਤਮਾ ਵੀ ਐਟਮਾਂ ਤੋਂ ਹੀ ਬਣੀ ਹੈ, ਜਿਹੜੇ ਰੂਪ ਵਿਚ ਗੋਲ ਅਤੇ ਵਜ਼ਨ ਵਿਚ ਹਲਕੇ ਹਨ। ਪਾਇਥਾਗੋਰਸ ਪ੍ਰਕਿਰਤੀ ਵਿਚ ਮਾਤਰਿਕ ਸੰਬੰਧਾਂ ਦਾ ਸਵਾਲ ਖ਼ੜਾ ਕਰਨ ਵਾਲੇ ਪਹਿਲੇ ਫ਼ਿਲਾਸਫ਼ਰਾਂ ਵਿਚੋਂ ਇਕ ਸੀ। ਉਹ ਗਿਣਤੀ ਨੂੰ ਹੋਂਦ ਰੱਖਦੀਆਂ ਸਾਰੀਆਂ ਵਸਤਾਂ ਦਾ ਬੁਨਿਆਦੀ ਅਸੂਲ ਸਮਝਦਾ ਸੀ।

ਪਰ ਵਿਗਿਆਨੀ ਗੁਣ ਅਤੇ ਮਾਤਰਾ ਵਿਚਲੇ ਸੰਬੰਧ ਨੂੰ ਬਹੁਤ ਸਮੇਂ ਤੋਂ ਮੰਨ ਚੁੱਕੇ ਹਨ। ਉਦਾਹਰਣ ਵਜੋਂ ਅਰਬ ਦੇ ਕੀਮੀਆਗਰ ਇਸਨੂੰ ਜਾਣਦੇ ਸਨ; ਉਹਨਾਂ ਨੇ ਮੂਲ ਤੱਤ ਦੇ ਪਰਿਵਰਤਨ ਦਾ ਸਿਧਾਂਤ ਪੇਸ਼ ਕੀਤਾ। ਇਸਤਰ੍ਹਾਂ ਜੇਬਰ (ਜਾਬਿਰ-ਇਬਨ-ਖਯਾਨਾ) ਨਾਂ ਦੇ ਕੀਮੀਆਗਰ ਨੇ ਗੰਧਕ ਦਾ ਅਤੇ ਸ਼ੋਰੇ ਦਾ ਤੇਜ਼ਾਬ ਅਤੇ ਉਹਨਾਂ ਦੇ ਲੂਣ ਬਣਾਏ। ਗੁਣ ਦੇ ਪ੍ਰਵਰਗ ਦਾ ਸਭ ਤੋਂ ਪਹਿਲਾਂ ਅਰਸਤੂ ਨੇ ਵਿਸ਼ਲੇਸ਼ਣ ਕੀਤਾ, ਜਿਸਨੇ ਇਸਨੂੰ ਸਾਰ-ਤੱਤ ਦੀ ਵਿਸ਼ੇਸ਼ ਵਿਲੱਖਣਤਾ ਵਜੋਂ ਪਰਿਭਾਸ਼ਤ ਕੀਤਾ।

ਹਰ ਕੋਈ ਜਾਣਦਾ ਹੈ ਕਿ ਮਾਤਰਿਕ ਤਬਦੀਲੀਆਂ ਇਕ ਵਸਤ ਜਾਂ ਵਰਤਾਰੇ ਵਿਚ ਨਵਾਂ ਗੁਣ ਪੈਦਾ ਕਰਨ ਵੱਲ ਲੈ ਜਾਂਦੀਆਂ ਹਨ। ਅਸੀਂ ਵੱਡੇ ਹੁੰਦੇ ਹਾਂ, ਭਾਵ, ਬੱਚੇ ਤੋਂ ਗਭਰੀਟ ਬਣਦੇ ਹਾਂ, ਅਤੇ ਫਿਰ ਸਿਆਣੀ ਉਮਰ ਦੇ ਅਤੇ ਬੁਢੇ ਹੋ ਜਾਂਦੇ

੧੩੮