ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ; ਉਥੋਂ ਫਿਰ ਜਿਹੜੇ ਲੋਕ ਤਾਂ ਕਾਫ਼ੀ ਫੁਰਤੀਲੇ ਸਨ, ਉਹ ਦਾਣੇ ਚੁਗ ਲੈਂਦੇ ਹਨ, ਜਦ ਕਿ ਜਿਹੜੇ ਫੁਰਤੀਲੇ ਨਹੀਂ ਸਨ, ਉਹ ਸਿਆਣਪ ਤੋਂ ਬਿਨਾਂ ਹੀ ਰਹਿ ਗਏ ਅਤੇ ਮੂਰਖ ਦੇ ਮੂਰਖ ਹੀ ਰਹੇ।

ਬਹੁਤ ਦੇਰ ਤਕ ਮਨੁੱਖੀ ਭਾਸ਼ਾ ਵਿਚ ਵਸਤਾਂ ਦੇ ਇਸਤਰ੍ਹਾਂ ਦੇ ਗੁਣਾਂ ਨੂੰ ਅਤੇ ਮਨੁੱਖ ਦੁਆਲੇ ਦੇ ਅਮਲਾਂ ਨੂੰ ਪ੍ਰਗਟ ਕਰਦੇ ਕੋਈ ਸ਼ਬਦ ਨਹੀਂ ਸਨ। ਪੂਰਬ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਵਿਚੋਂ ਇਕ, ਸੁਮੇਰੀ ਭਾਸ਼ਾ ਵਿਚ, ਉਦਾਹਰਣ ਵਜੋਂ, "ਜਾਨੋ ਮਾਰਨ" ਵਰਗਾ ਕੋਈ ਸ਼ਬਦ ਨਹੀਂ ਸੀ। ਜਦੋਂ ਲੋਕ ਕਿਸੇ ਦੇ ਜਾਨੋ ਮਾਰੇ ਜਾਣ ਬਾਰੇ ਦੱਸਣਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਇਕ ਸ਼ਬਦ ਵਰਤਣਾ ਪੈਂਦਾ ਸੀ, ਜਿਸਦਾ ਅਰਥ ਸੀ "ਸਿਰ ਉਤੇ ਡਾਂਗ ਮਾਰਨਾ।"

ਆਮਿਆਉਣ ਜਾਂ ਸਾਮਾਨੀਕਰਨ ਦੀ ਯੋਗਤਾ ਵਾਸਤੇ ਇਹ ਗਿਆਨ ਚਾਹੀਦਾ ਹੈ ਕਿ ਲਾਜ਼ਮੀ ਅਤੇ ਸਬੱਬੀ ਵਿਚਕਾਰ, ਕਾਰਨ ਅਤੇ ਅਸਰ ਵਿਚਕਾਰ ਕਿਵੇਂ ਨਿਖੇੜ ਕੀਤਾ ਜਾਏ। ਇਹ ਯੋਗਤਾ ਇਕਦਮ ਪੈਦਾ ਨਹੀਂ ਸੀ ਹੋ ਗਈ। ਵਸਤਾਂ ਅਤੇ ਵਰਤਾਰਿਆਂ ਵਿਚਕਾਰ ਬਾਹਰਲੇ ਇਕੋ ਜਿਹੇਪਣ ਨੂੰ ਦੇਖਦਿਆਂ ਆਦਿ-ਕਾਲੀਨ ਮਨੁੱਖ ਇਸ ਸਿੱਟੇ ਉਤੇ ਪੁੱਜਾ ਕਿ ਉਹਨਾਂ ਵਿਚਕਾਰ ਅਨਿੱਖੜ ਸੰਬੰਧ ਹੈ। ਇਸਤਰ੍ਹਾਂ ਦੱਖਣੀ ਅਮਰੀਕਾ ਦੀ ਓਰੀਨੌਕੋ ਵਾਦੀ ਵਿਚ ਰਹਿੰਦੇ ਇਕ ਇੰਡੀਅਨ ਕਬੀਲੇ ਦਾ ਵਿਸ਼ਵਾਸ ਸੀ ਕਿ ਸਿਰਫ਼ ਔਰਤਾਂ ਨੂੰ ਹੀ ਫ਼ਸਲਾਂ ਬੀਜਣ ਦਾ ਕੰਮ ਕਰਨਾ ਚਾਹੀਦਾ ਹੈ: ਉਹ ਦਲੀਲ ਇਹ ਦੇਂਦੇ ਸਨ ਕਿ ਔਰਤਾਂ ਹੀ ਹਨ ਜਿਹੜੀਆਂ ਪੈਦਾ ਕਰਨ ਦੇ ਸਮਰੱਥ ਹਨ, ਇਸ ਲਈ ਧਰਤੀ ਚੰਗੀ ਫ਼ਸਲ ਤਾਂ ਹੀ ਦੇਵੇਗੀ ਜੇ ਬੀਜ ਔਰਤਾਂ ਦੇ ਹੱਥੋਂ ਬੀਜੇ ਜਾਣ। ਅੱਜ ਵੀ, ਉਦਾਹਰਣ ਵਜੋਂ, ਯੂਗਾਂਡਾ ਦੇ ਲੋਕਾਂ

ਦਾ ਖ਼ਿਆਲ ਹੈ ਕਿ ਬਾਂਝ ਔਰਤ ਆਪਣੇ ਪਤੀ ਦੇ ਖੇਤ ਅਤੇ

੧੨