ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦਾ। ਕਈ ਵਾਰੀ ਤਾਂ ਅਸੀਂ ਇਸਨੂੰ ਦੇਖ ਵੀ ਨਹੀਂ ਸਕਦੇ। ਮਹਾਨ ਚਿੰਤਕ, ਕਵੀ ਅਤੇ ਗਣਿਤ-ਵਿਗਿਆਨੀ, ਉਮਰ ਖੱਯਾਮ, ਆਪਣੀ ਇਕ ਕਵਿਤਾ ਵਿਚ ਲਿਖਦਾ ਹੈ:

ਆਪਣੇ ਦੁਆਲੇ ਜੋ ਕੁਝ ਅਸੀਂ

ਦੇਖਦੇ ਹਾਂ, ਬੱਸ ਝੂਠ ਹੈ।

ਚੀਜ਼ਾਂ ਦੀ ਤਹਿ ਵਿਚ ਜਾਣ ਲਈ

ਲੰਮਾ ਪੈਂਡਾਂ ਮਾਰਨਾ ਪੈਂਦਾ ਹੈ।

ਜੋ ਕੁਝ ਦੇਖਦੇ ਹੋ, ਉਸਨੂੰ ਦੁਨੀਆਂ

ਦਾ ਸੱਚ ਨਾ ਸਮਝੋ,

ਕਿਉਂਕਿ ਚੀਜ਼ਾਂ ਦਾ ਭੇਤ ਅੱਖ ਨਾਲ

ਨਹੀਂ ਦੇਖਿਆ ਜਾ ਸਕਦਾ।

ਦੁਨੀਆਂ ਸਿਰਫ਼ ਬਦਲਦੀ ਅਤੇ ਹਰਕਤ ਹੀ ਨਹੀਂ ਕਰਦੀ; ਇਹ ਇੱਕ ਸਮੁੱਚ ਹੈ, ਅਤੇ ਇਸ ਵਿਚਲੀ ਹਰ ਚੀਜ਼ ਅਨਿੱਖੜ ਤੌਰ ਉਤੇ ਅੰਤਰ-ਸੰਬੰਧਤ ਹੈ। ਵਿਗਿਆਨ ਨੇ ਪੁਰਾਤਨ ਫ਼ਿਲਾਸਫ਼ਰਾਂ ਵਲੋਂ ਲਾਏ ਅੰਦਾਜ਼ੇ ਨੂੰ ਠੀਕ ਸਿੱਧ ਕਰ ਦਿਤਾ ਹੈ ਕਿ ਸ਼ੂਨਯ ਵਿਚੋਂ ਕੁਝ ਨਹੀਂ ਪੈਦਾ ਹੁੰਦਾ ਅਤੇ ਕੁਝ ਵੀ ਬਿਨਾਂ ਨਿਸ਼ਾਨ ਛੱਡਿਆਂ ਲੋਪ ਨਹੀਂ ਹੋ ਜਾਂਦਾ। ਮੁਢਲੇ ਅਣੂਆਂ ਤੋਂ ਐਟਮ ਬਣਦੇ ਹਨ ਅਤੇ ਉਹਨਾਂ ਤੋਂ ਮਾਲੀਕਿਊਲ। ਵੱਡੇ ਵਜੂਦ ਵੀ ਇਕ ਦੂਜੇ ਨਾਲ ਸੰਬੰਧਤ ਹਨ; ਬੂਟੇ ਅਤੇ ਜੀਵ-ਜੰਤੂ ਜੀਵ-–ਵੰਨਗੀਆਂ, ਸ਼ਰੇਣੀਆਂ ਅਤੇ ਪਰਵਾਰਾਂ ਵਿਚ ਵੰਡੇ ਹੋਏ ਹਨ, ਸੂਰਜ ਧਰਤੀ ਨਾਲ ਸਾਡਾ ਤਾਰਾ-ਮੰਡਲ ਦੂਜੇ ਤਾਰਾ-ਮੰਡਲਾਂ ਆਦਿ ਨਾਲ ਸੰਬੰਧ ਰੱਖਦਾ ਹੈ। ਇਸਤਰ੍ਹਾਂ, ਸੰਸਾਰ ਦਾ ਅਧਿਐਨ ਕਰਦਿਆਂ, ਅਸੀਂ ਇਸਨੂੰ ਇਸਦੇ ਅੰਤਰ-ਸੰਬੰਧਾਂ ਵਿਚ, ਏਕਤਾ ਅਤੇ ਤਬਦੀਲੀ ਵਿਚ ਦੇਖਦੇ ਹਾਂ।

੧੩੭