ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਤਬਾਹੀ ਉਪਰ ਨਿਰਭਰ ਕਰਦਾ ਹੈ। ਬੇਸ਼ਕ, ਲੇਖਕ ਵਧਾਅ ਕੇ ਗੱਲ ਦੱਸ ਰਿਹਾ ਹੈ, ਪਰ ਇਸ ਕੰਬਾ ਦੇਣ ਵਾਲੀ ਕਹਾਣੀ ਨੂੰ ਪੜ੍ਹਦਿਆਂ ਬੰਦਾ ਇਹ ਵਿਸ਼ਵਾਸ ਕਰਨ ਵੱਲ ਰੁਚਿਤ ਹੋ ਜਾਂਦਾ ਹੈ ਕਿ ਇਹੋ ਜਿਹਾ ਸੰਬੰਧ ਮੌਜੂਦ ਹੋ ਸਕਦਾ ਹੈ। ਅਤੇ ਜ਼ਿੰਦਗੀ ਵੀ ਇਸਦੀ ਪੁਸ਼ਟੀ ਕਰਦੀ ਹੈ। ਸਚਮੁਚ, ਪ੍ਰਕਿਰਤੀ ਵਿਚਲੀਆਂ ਕੁੜੀਆਂ ਵਿਚੋਂ ਸਿਰਫ਼ ਇਕ ਦੀ ਤਬਾਹੀ ਜਾਂ ਕਮਜ਼ੋਰ ਹੋਣਾ ਨਾ ਸਿਰਫ਼ ਪ੍ਰਕਿਰਤੀ ਦੇ ਹੀ, ਸਗੋਂ ਸਮਾਜ ਦੇ ਵੀ ਮਗਰਲੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ।

ਫ਼ੈਡਰਲ ਜਰਮਨ ਰੀਪਬਲਿਕ ਦਾ ਇਕ ਮਾਰਕਸਵਾਦੀ ਫ਼ਿਲਾਸਫ਼ਰ, ਰਾਬਰਟ ਸਟਾਈਗਰਵਾਲਡ, ਵਸਤਾਂ ਅਤੇ ਵਰਤਾਰਿਆਂ ਵਿਚਕਾਰ ਸਰਬ-ਵਿਆਪਕ ਸੰਬੰਧ ਦੀ ਇਕ ਉਦਾਹਰਣ ਦੇਂਦਾ ਹੈ। ਉਹ ਇਕ ਬੇਹੱਦ ਕਾਰਗਰ ਕੀੜੇ ਮਾਰ ਦਵਾਈ, ਡੀ. ਡੀ. ਟੀ. ਦੀ ਲੱਭਤ ਉਪਰ ਵਿਚਾਰ ਕਰਦਾ ਹੈ। ਇਸਦੀ ਵਰਤੋਂ ਨੇ ਕੀੜੇ ਖ਼ਤਮ ਕਰਨ ਵਿਚ ਸਹਾਇਤਾ ਕੀਤੀ, ਪਰ ਇਸ ਚੀਜ਼ ਨੇ ਪੰਛੀਆਂ ਦੀ ਖ਼ੁਰਾਕ ਵੀ ਖ਼ਤਮ ਕਰ ਦਿਤੀ, ਅਤੇ ਬਸੰਤ ਬੇਆਵਾਜ਼ ਹੋ ਗਈ। ਡੀ. ਡੀ. ਟੀ. ਨੇ ਪੰਛੀਆਂ ਅਤੇ ਮਧੂ-ਮੱਖੀਆਂ ਨੂੰ ਮਾਰ ਦਿਤਾ, ਜਿਸ ਕਰਕੇ ਥੋਹੜੇ ਫੁੱਲ ਪਰਾਗੇ ਗਏ, ਜਿਸ ਨਾਲ ਫਲ ਅਤੇ ਬੋਰ ਘੱਟ ਹੋਏ। ... ਥੱਲੇ ਬੈਠੀ ਡੀ. ਡੀ. ਟੀ. ਧਰਤੀ ਉਪਰਲੇ ਪਾਣੀ ਵਿਚ ਮਿਲ ਗਈ, ਉਥੋਂ ਇਹ ਦਰਿਆਵਾਂ ਅਤੇ ਸਾਗਰਾਂ ਵਿਚ ਚਲੀ ਗਈ, ਅਤੇ ਅਖ਼ੀਰ ਸਾਡੀ ਖ਼ੁਰਾਕ ਵਿਚ ਮਿਲ ਗਈ। ਇਹ ਲੋਕਾਂ ਦੇ ਮਿਅਦਿਆਂ ਵਿਚ ਇਕੱਠੀ ਹੋ ਗਈ। ਕਿਉਂਕਿ ਡੀ. ਡੀ. ਟੀ. ਨੂੰ ਜਿਊਂਦੇ ਸਰੀਰਾਂ ਵਿਚੋਂ ਕੱਢਣਾ ਅਸੰਭਵ ਹੈ, ਇਸਲਈ ਵਿਗਿਆਨੀ ਇਸ ਸਿੱਟੇ ਤੱਕ ਪੁੱਜੇ ਕਿ ਡੀ ਡੀ.ਟੀ. ਦੀ ਵਰਤੋਂ ਘਟਾਈ ਜਾਏ।

ਪਰ ਵਰਤਾਰਿਆਂ ਵਿਚਲਾ ਸੰਬੰਧ ਹਮੇਸ਼ਾ ਹੀ ਪ੍ਰਤੱਖ ਨਹੀਂ

੧੩੬