ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਭੂਗੋਲ ਨੇ ਇਸ ਵਿਚਾਰ ਦੀ ਪੁਸ਼ਟੀ ਕੀਤੀ ਕਿ ਧਰਤੀ, ਇਸਦਾ ਕੇਂਦਰਕ ਅਤੇ ਸਤਹ ਲਗਾਤਾਰ ਤਬਦੀਲ ਹੁੰਦੇ ਰਹਿੰਦੇ ਹਨ। ਭੂ-ਵਿਗਿਆਨ ਨੇ ਪਦਾਰਥ ਦੇ ਵਿਗਾਸ ਦਾ ਅਧਿਐਨ ਸ਼ੁਰੂ ਕੀਤਾ। ਇਤਿਹਾਸ ਨੇ ਇਤਿਹਾਸਕਤਾ ਦੇ ਅਸੂਲ ਦੀ ਖੋਜ ਕੀਤੀ, ਅਰਥਾਤ, ਇਹ ਵਿਚਾਰ ਪੇਸ਼ ਕੀਤਾ ਕਿ ਪ੍ਰਗਤੀ ਹੇਠਲੇ ਤੋਂ ਉਪਰਲੇ ਵੱਲ ਨੂੰ ਗਤੀ ਹੈ। ਮਨੋਵਿਗਿਆਨ ਨੇ ਇਹ ਸਿੱਧ ਕੀਤਾ ਕਿ ਮਨੁੱਖੀ ਮਾਨਸਿਕਤਾ ਵੀ ਬਦਲਦੀ ਰਹਿੰਦੀ ਹੈ। ਇਸਤਰ੍ਹਾਂ ਸਰਬ-ਵਿਆਪਕ ਵਿਗਾਸ ਦਾ ਸਿਧਾਂਤ ਵਿਗਿਆਨ ਅਤੇ ਫ਼ਿਲਾਸਫ਼ੀ ਵਿਚ ਰਚ ਚੁੱਕਾ ਹੈ, ਅਤੇ ਇਹ ਵਿਚਾਰ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਜਾ ਚੁੱਕਾ ਹੈ ਕਿ ਸੰਸਾਰ ਅਬਦਲ ਹੈ।

ਇਸ ਵਿਚਾਰ ਨੂੰ ਵੀ ਪ੍ਰਮਾਣਿਤ ਕੀਤਾ ਜਾ ਰਿਹਾ ਹੈ ਕਿ ਸਾਰੇ ਦਾ ਸਾਰਾ ਯਥਾਰਥ ਅੰਤਰ-ਸੰਬੰਧਤ ਹੈ। ਵਾਯੂਮੰਡਲ ਵਿਚਲੀਆਂ ਤਬਦੀਲੀਆਂ ਬਨਸਪਤੀ ਅਤੇ ਜੀਵਾਂ ਵਿਚ ਤਬਦੀਲੀਆਂ ਲੈ ਆਉਂਦੀਆਂ ਹਨ। ਸੂਰਜ ਉਪਰਲੇ ਚੁੰਬਕੀ ਤੂਫ਼ਾਨ ਨਾ ਸਿਰਫ਼ ਰੇਡੀਓ ਪ੍ਰਸਾਰਨ ਵਿਚ ਹੀ ਵਿਘਣ ਪਾਉਂਦੇ ਹਨ, ਸਗੋਂ ਮੌਸਮ ਉਪਰ ਵੀ ਉਹਨਾਂ ਦਾ ਅਸਰ ਪੈਂਦਾ ਹੈ, ਜਦ ਕਿ ਵਾਯੂਮੰਡਲੀ ਦਬਾਅ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਵਸਤਾਂ ਅਤੇ ਵਰਤਾਰਿਆਂ ਦੇ ਸਰਬ-ਵਿਆਪਕ ਸੰਬੰਧ ਬਾਰੇ ਇਕੱਲੇ ਵਿਗਿਆਨੀ ਹੀ ਆਪਣੀਆਂ ਵਿਗਿਆਨਕ ਪੁਸਤਕਾਂ ਵਿਚ ਨਹੀਂ ਲਿਖਦੇ; ਲੇਖਕ ਅਤੇ ਕਵੀ ਵੀ ਆਪਣੀਆਂ ਕਿਰਤਾਂ ਵਿਚ ਇਹਨਾਂ ਬਾਰੇ ਵਿਚਾਰ ਕਰਦੇ ਹਨ। ਆਪਣੇ ਨਿੱਕੇ ਜਿਹੇ ਨਾਵਲ

"ਗਰਜ ਦੀ ਆਵਾਜ਼" ਵਿਚ ਅਮਰੀਕੀ ਵਿਗਿਆਨਕ ਗਲਪ ਲੇਖਕ ਰੇਅ ਬਰੈਡਬਰੀ ਉਸ ਸੰਬੰਧ ਬਾਰੇ ਦੱਸਦਾ ਹੈ ਜਿਹੜਾ ਵਖੋ ਵਖਰੇ ਦੌਰਾਂ ਵਿਚਕਾਰ ਪਾਇਆ ਜਾਂਦਾ ਹੈ, ਅਤੇ ਇਸ ਬਾਰੇ ਦੱਸਦਾ ਹੈ ਕਿ ਸਮਾਜ ਦਾ ਸਭਿਆਚਾਰ, ਅਤੇ ਇਥੋਂ ਤੱਕ ਕਿ ਰਾਜਸੀ ਨਿਜ਼ਾਮ ਵੀ, ਇਕ ਇਕੱਲੀ ਤਿੱਤਲੀ ਜਾਂ ਚੂਹੇ

੧੩੫