ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਕਤੀ ਦੀ ਅਵਿਨਾਸ਼ਕਤਾ ਅਤੇ ਤਬਦੀਲੀ ਦਾ ਕਾਨੂੰਨ ਅੰਗ੍ਰੇਜ਼ ਭੌਤਕ-ਵਿਗਿਆਨੀ ਜੇਮਜ਼ ਜੂਲ ਅਤੇ ਰੂਸੀ ਭੌਤਕ-- ਵਿਗਿਆਨੀ ਐਮਿਲ ਲੈਂਜ਼ ਨੇ ਲੱਭਿਆ ਅਤੇ ਸਾਬਤ ਕੀਤਾ। ਇਸ ਕਾਨੂੰਨ ਅਨੁਸਾਰ ਬਿਨਾਂ ਕਾਰਨ ਕੁਝ ਵੀ ਪਰਗਟ ਜਾਂ ਲੋਪ ਨਹੀਂ ਹੁੰਦਾ। ਸਦੀਆਂ ਪਹਿਲਾਂ ਪੁਰਾਤਨ ਫ਼ਿਲਾਸਫ਼ਰਾਂ ਨੇ ਵੀ ਇਸੇਤਰ੍ਹਾਂ ਦਾ ਵਿਚਾਰ ਹੀ ਪਰਗਟ ਕੀਤਾ ਸੀ, ਪਰ ਇਹ ਉਹਨਾਂ ਦਾ ਸਿਰਫ਼ ਅੰਦਾਜ਼ਾ ਹੀ ਸੀ: ਉਹਨਾਂ ਨੇ ਵੀ ਦਲੀਲ ਦਿਤੀ ਸੀ ਕਿ ਸ਼ੂਨਯ ਦੇ ਵਿਚੋਂ ਕੁਝ ਵੀ ਪੈਦਾ ਨਹੀਂ ਹੁੰਦਾ। ਇਹ ਸੂਤਰ ਉਨ੍ਹੀਵੀਂ ਸਦੀ ਤੱਕ ਵਿਗਿਆਨਕ ਤੌਰ ਉਤੇ ਪ੍ਰਮਾਣਿਤ ਨਹੀਂ ਸੀ ਕੀਤਾ ਗਿਆ, ਜਦੋਂ ਕਿ ਜੂਲ ਅਤੇ ਲੈਂਜ਼ ਨੇ ਹਰ ਪ੍ਰਕਾਰ ਦੀ ਸ਼ਕਤੀ ਵਿਚਕਾਰ ਅੰਤਰ-ਸੰਬੰਧ ਸਾਬਤ ਕੀਤਾ ਅਤੇ ਪ੍ਰਯੋਗ ਰਾਹੀਂ ਸਥਾਪਤ ਕੀਤਾ ਕਿ ਸ਼ਕਤੀ ਨਾ ਤਬਾਹ ਕੀਤੀ ਜਾ ਸਕਦੀ ਹੈ ਅਤੇ ਨਾ ਸਿਰਜੀ ਜਾ ਸਕਦੀ ਹੈ, ਇਹ ਸਿਰਫ਼ ਇਕ ਰੂਪ ਤੋਂ ਦੂਜੇ ਰੂਪ ਵਿਚ ਬਦਲ ਸਕਦੀ ਹੈ: ਮਕਾਨਕੀ ਤੋਂ ਤਾਪ-ਸ਼ਕਤੀ ਵਿਚ, ਤਾਪ ਤੋਂ ਬਿਜਲ-ਸ਼ਕਤੀ ਵਿਚ, ਆਦਿ।

ਅੰਗ੍ਰੇਜ਼ ਪ੍ਰਕਿਰਤਕ ਵਿਗਿਆਨੀ ਚਾਰਲਸ ਡਾਰਵਿਨ ਵਲੋਂ ਘੜਿਆ ਗਿਆ ਵਿਗਾਸ ਦਾ ਸਿਧਾਂਤ ਬਨਸਪਤੀ-ਸੰਸਾਰ ਅਤੇ ਜੀਵ-ਸੰਸਾਰ ਵਿਚਕਾਰ ਅੰਤਰ-ਸੰਬੰਧ ਦੀ ਪਦਾਰਥਕ ਵਿਆਖਿਆ ਕਰਦਾ ਸੀ। ਤੱਥਾਤਮਕ ਮਸਾਲੇ ਦੇ ਵਿਸ਼ਾਲ ਸੰਗ੍ਰਹਿ ਉਤੇ ਨਿਰਭਰ ਕਰਦਿਆਂ, ਡਾਰਵਿਨ ਨੇ ਸਾਬਤ ਕੀਤਾ ਕਿ ਸਾਰੀ ਪ੍ਰਕਿਰਤੀ, ਬੂਟੇ ਤੋਂ ਮਨੁੱਖ ਤੱਕ ਨਿਰੰਤਰ ਤਬਦੀਲੀ ਅਤੇ ਵਿਗਾਸ ਦੀ ਸਥਿਤੀ ਵਿਚ ਰਹਿੰਦੀ ਹੈ।

ਵਿਗਾਸ ਦਾ ਵਿਚਾਰ ਗਿਆਨ ਦੇ ਦੂਜੇ ਖੇਤਰਾਂ ਵਿਚ ਵੀ ਚਲਾ ਗਿਆ ਹੈ। ਬ੍ਰਹਿਮੰਡ ਨੇ ਕਿਵੇਂ ਰੂਪ ਧਾਰਿਆ ਅਤੇ ਵਿਗਾਸ ਕੀਤਾ? ਇਸ ਬਾਰੇ ਭੌਤਕ-ਵਿਗਿਆਨ ਅਤੇ ਤਾਰਾ-ਵਿਗਿਆਨ ਵਿਚ ਵੀਹਵੀਂ ਸਦੀ ਵਿਚ ਸਿਧਾਂਤ ਬਣਾਏ ਗਏ। ਭੂ-ਵਿਗਿਆਨ

੧੩੪