ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਖਰੇ ਵਖਰੇ ਹਨ, ਉਹਨਾਂ ਨੂੰ ਇਕ ਇਕ ਕਰਕੇ ਅਤੇ ਇਕ ਦੂਜੇ ਤੋਂ ਵੱਖ ਕਰਕੇ ਹੀ ਵਿਚਾਰਿਆ ਜਾਣਾ ਚਾਹੀਦਾ ਹੈ; ਉਹ ਹਮੇਸ਼ਾ ਪਰਖ-ਪੜਤਾਲ ਦੀਆਂ ਵਸਤਾਂ ਹਨ-- ਅਬਦਲ, ਕਠੋਰ, ਹਮੇਸ਼ਾ ਹਮੇਸ਼ਾ ਲਈ ਇਕੋ ਰੂਪ ਰੱਖਦੀਆਂ। ਉਹ ਪੂਰੀ ਤਰ੍ਹਾਂ ਅਮੇਲ ਵਿਰੋਧੀ ਸੂਤਰਾਂ ਵਿਚ ਸੋਚਦਾ ਹੈ। ਉਹ 'ਹਾਂ, ਹਾਂ;' 'ਨਹੀਂ, ਨਹੀਂ' ਹੀ ਕਹਿੰਦਾ ਹੈ; ਕਿਉਂਕਿ ਇਸਤੋਂ ਵੱਧ ਜੋ ਕੁਝ ਵੀ ਹੈ ਉਹ ਬਦੀ ਦਾ ਸਿੱਟਾ ਹੈ।"*

ਇਸਲਈ ਵਿਰੋਧ-ਵਿਕਾਸ ਅਤੇ ਅਧਿਆਤਮਵਾਦ ਵਿਕਾਸ ਦੀਆਂ ਦੋ ਵਿਰੋਧੀ ਦ੍ਰਿਸ਼ਟੀਆਂ ਹਨ, ਸੰਸਾਰ ਦੇ ਗਿਆਨ ਦੀ ਵਿਆਖਿਆ ਦੇ ਦੋ ਵਖੋ ਵਖਰੇ ਢੰਗ ਹਨ। ਕਦੀ ਕਦੀ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਵਿਰੋਧ-ਵਿਕਾਸ ਗਤੀ ਨੂੰ ਮੰਣਦਾ ਹੈ ਜਦ ਕਿ ਅਧਿਆਤਮਵਾਦ ਇਸਨੂੰ ਨਹੀਂ ਮੰਣਦਾ, ਪਰ ਆਧੁਨਿਕ ਅਧਿਆਤਮਵਾਦ ਦੇ ਸੰਬੰਧ ਵਿਚ ਇਹ ਗੱਲ ਠੀਕ ਨਹੀਂ। ਇਹ ਗੱਲ ਤਾਂ ਠੀਕ ਹੈ ਕਿ ਬੀਤੇ ਸਮੇਂ ਵਿਚ, ਉਦਾਹਰਣ ਵਜੋਂ, ਸਤਾਰ੍ਹਵੀਂ ਸਦੀ ਵਿਚ ਵਿਚ ਅਧਿਆਤਮਵਾਦ ਪਦਾਰਥਕ ਵਰਤਾਰਿਆਂ ਅਤੇ ਉਹਨਾਂ ਦੇ ਅੰਤਰ-ਸੰਬੰਧ ਦੀ ਲਾਜ਼ਮੀ ਖਾਸੀਅਤ ਵਜੋਂ ਗਤੀ ਤੋਂ ਆਪਣੇ ਆਪ ਨੂੰ ਵੱਖ ਕਰ ਲੈਂਦਾ ਸੀ, ਪਰ ਮਗਰੋਂ, ਖ਼ਾਸ ਕਰਕੇ ਵੀਹਵੀਂ ਸਦੀ ਵਿਚ ਇਹ ਗਤੀ ਤੋਂ ਇਨਕਾਰ ਨਹੀਂ ਸੀ ਕਰਦਾ, ਪਰ ਗਤੀ ਨੂੰ ਇਹ ਸਰਲੀਕ੍ਰਿਤ ਢੰਗ ਨਾਲ ਲੈਂਦਾ ਸੀ। ਵਿਰੋਧ-ਵਿਕਾਸ ਅਤੇ ਅਧਿਆਤਮਵਾਦ ਦੋਵੇਂ ਹੀ ਗਤੀ ਨੂੰ ਤਾਂ ਮੰਣਦੇ ਹਨ, ਪਰ ਉਹ ਇਸਨੂੰ ਵਖੋ ਵਖਰੇ ਢੰਗ ਨਾਲ ਸਮਝਦੇ ਅਤੇ ਵਿਆਖਿਆਉਂਦੇ ਹਨ, ਅਤੇ ਇਸਤਰ੍ਹਾਂ ਮੂਲ ਰੂਪ ਵਿਚ ਇਕ ਦੂਜੇ ਦਾ ਵਿਰੋਧ ਕਰਦੇ ਹਨ।

ਵਿਰੋਧ-ਵਿਕਾਸ ਵਿਰੋਧੀ ਅੰਸ਼ਾਂ ਦੇ ਅੰਤਰਕਰਮ ਵਜੋਂ, ਉਹਨਾਂ

————————————————————

*ਫ਼ਰੈਡਰਿਕ ਏਂਗਲਜ਼, "ਐਂਟੀ-ਡੂਹਰਿੰਗ", ਸਫਾ ੩੧।

੧੩੦