ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਹੀ ਹਰਕਤ ਵਿਚ ਹੈ, ਤਾਂ ਵਸਤਾਂ ਬਾਰੇ ਕੁਝ ਵੀ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ। ਇਹ ਵਿਚਾਰ ਵਿਰੋਧ-ਵਿਕਾਸ ਨੂੰ ਇਸਦੀ ਵਿਰੋਧੀ ਫ਼ਿਲਾਸਫ਼ੀ-- ਅਧਿਆਤਮਵਾਦ ਵਿਚ ਬਦਲ ਦੇਂਦਾ ਹੈ, ਜਿਸ ਉਪਰ ਅਸੀਂ ਹੁਣ ਵਿਚਾਰ ਕਰਾਂਗੇ।

ਅਧਿਆਤਮਵਾਦ ਕੀ ਹੈ?

"ਮੈਟਾਫ਼ਿਜ਼ਿਕਸ" ਦਾ ਸ਼ਾਬਦਿਕ ਅਰਥ ਹੈ "ਭੌਤਕ- ਵਿਗਿਆਨ ਤੋਂ ਮਗਰੋਂ", ਅਤੇ ਇਹ ਸ਼ਬਦ ਬਣਾਵਟੀ ਤੌਰ ਉਤੇ ਘੜਿਆ ਗਿਆ ਹੈ। ਸਿਕੰਦਰੀਆ ਦੇ ਇਕ ਲਾਇਬਰੇਰੀਅਨ, ਰੋਡੇਜ਼ ਦੇ ਆਂਦਰੋਨੀਕਸ (ਜਿਸਨੇ ਅਰਸਤੂ ਦੀਆਂ ਹੱਥ-ਲਿਖਤਾਂ ਦਾ ਅਧਿਐਨ ਕੀਤਾ), ਨੇ ਉਹਨਾਂ ਨੂੰ ਤਰਤੀਬ ਦੇਂਦਿਆਂ ਹੋਇਆਂ ਅਖਾਉਤੀ ਪ੍ਰਥਮ ਫ਼ਿਲਾਸਫ਼ੀ, ਜਾਂ ਦਾਰਸ਼ਨਿਕ ਸਿਆਣਪ ਦੇ ਖੇਤਰ ਨਾਲ ਸੰਬੰਧਤ ਲਿਖਤਾਂ ਨੂੰ ਉਸਦੇ ਭੌਤਕ-ਵਿਗਿਆਨ, ਪ੍ਰਕਿਰਤੀ ਬਾਰੇ ਸਿਧਾਂਤ, ਤੋਂ ਮਗਰ ਰੱਖ ਦਿੱਤਾ। ਉਸਤੋਂ ਮਗਰੋਂ ਸਮੁੱਚੇ ਤੌਰ ਉਤੇ ਦਾਰਸ਼ਨਿਕ ਕਿਰਤਾਂ ਨੂੰ ਅਧਿਆਤਮਵਾਦ ਕਿਹਾ ਜਾਣ ਲੱਗ ਪਿਆ। ਮਗਰੋਂ ਇਸ ਸ਼ਬਦ ਦੇ ਅਰਥ ਵਿਚ ਤਬਦੀਲੀ ਆਉਂਦੀ ਗਈ। ਉਦਾਹਰਣ ਵਜੋਂ, ਹੀਗਲ ਇਸਨੂੰ ਗਤੀ ਬਾਰੇ ਇਕ ਦ੍ਰਿਸ਼ਟੀਕੋਨ ਕਹਿੰਦਾ ਸੀ ਜਿਹੜਾ ਕਿ ਵਿਰੋਧ-ਵਿਕਾਸ ਦਾ ਬਿਲਕੁਲ ਉਲਟ ਹੈ। ਮੈਟਾਫ਼ਿਜ਼ਿਕਸ ਜਾਂ ਅਧਿਆਤਮਵਾਦ ਦਾ ਮੁੱਖ ਲੱਛਣ ਵਸਤਾਂ ਦੀ ਅਤੇ ਇਹਨਾਂ ਵਸਤਾਂ ਬਾਰੇ ਚਿੰਤਨ ਦੇ ਮੰਤਕੀ ਰੂਪਾਂ ਦੀ ਨਾ ਬਦਲਣਯੋਗਤਾ ਨੂੰ ਨਿਰਪੇਖ ਬਣਾਉਣਾ ਹੈ। ਵਸਤਾਂ ਨੂੰ ਅੰਤਮ ਸਿੱਟੇ ਸਮਝਿਆ ਜਾਂਦਾ ਸੀ ਅਤੇ ਇਹਨਾਂ ਵਿਚ ਗਤੀ ਨੂੰ, ਇਸਦੇ ਸੋਮੇ ਨੂੰ ਅਤੇ ਇਸਦੇ ਪਿੱਛੇ ਕੰਮ ਕਰਦੇ ਵਿਰੋਧਾਂ ਨੂੰ ਲਾਜ਼ਮੀ ਨਹੀਂ ਸੀ ਸਮਝਿਆ ਜਾਂਦਾ। "ਅਧਿਆਤਮਵਾਦੀ ਲਈ ਵਸਤਾਂ ਅਤੇ ਉਹਨਾਂ ਦੇ ਦਿਮਾਗ਼ੀ ਪਰਤੌ, ਵਿਚਾਰ,

੧੨੯