ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋੰ ਬਾਹਰ ਕਿਸੇ ਵੀ ਵਿਕੋਲਿਤਰੇ ਵਰਤਾਰੇ, ਅਮਲ ਜਾਂ ਆਮ ਕਰਕੇ ਗਤੀ ਨੂੰ ਨਹੀਂ ਸਮਝਿਆ ਜਾ ਸਕਦਾ। ਇਸਲਈ, ਵਿਰੋਧ-ਵਿਕਾਸ ਹਰ ਗੱਲ, ਹਰ ਚੀਜ਼ ਦੇ ਵਿਗਿਆਨਕ, ਵਸਤੂਪਰਕ ਨਿਰੀਖਣ ਨੂੰ ਇਸਦੇ ਸਦਾ ਨਵੇਰੇ ਪੱਖਾਂ, ਸੰਬੰਧਾਂ ਅਤੇ ਕੁੜੀਆਂ ਨੂੰ ਸਾਮ੍ਹਣੇ ਲਿਆਉਣ ਦੇ ਅਨੰਤ ਅਮਲ ਵਜੋਂ ਦੇਖਦਾ ਹੈ। ਆਧੁਨਿਕ ਪ੍ਰਕਿਰਤਕ ਵਿਗਿਆਨ, ਉਦਾਹਰਣ ਵਜੋਂ ਭੌਤਕ-ਵਿਗਿਆਨ, ਇਹਨਾਂ ਬੁਨਿਆਦੀ ਅੰਤਰ-ਸੰਬੰਧਾਂ ਨੂੰ ਠੋਸ ਪ੍ਰਗਟਾਅ ਦੇਂਦਾ ਹੈ। ਇਹਨਾਂ ਵਿਚ ਤਾਰਾ-ਸਮੂਹਾਂ ਦੇ ਪਰਗਟ ਹੋਣ ਤੋਂ ਲੈ ਕੇ ਮੁਢਲੇ ਕਣਾਂ ਵਿਚ ਚੱਲਦੇ ਨਿੱਕੇ ਤੋਂ ਨਿੱਕੇ ਅਮਲਾਂ ਤੱਕ, ਬ੍ਰਹਿਮੰਡ ਵਿਚ ਵਾਪਰਦੇ ਬਹੁਭਾਂਤਕ ਵਰਤਾਰੇ ਆ ਜਾਂਦੇ ਹਨ। ਵਸਤੂਪਰਕ ਸੰਸਾਰ ਵਿਚ ਆਮ ਅੰਤਰ-ਸੰਬੰਧ ਹਰ ਪ੍ਰਕਾਰ ਦੀ ਗਤੀ ਵਿਚ ਪਰਗਟ ਹੁੰਦਾ ਹੈ: ਮਕਾਨਕੀ ਥਾਂ-ਬਦਲੀ ਵਿਚ, ਵਖੋ ਵਖਰੇ ਭੌਤਕ, ਰਸਾਇਣੀ ਅਤੇ ਜੀਵ--ਵਿਗਿਆਨਕ ਅਮਲਾਂ ਵਿਚ ਅਤੇ ਸਮਾਜਕ ਘਟਣਾਵਾਂ ਵਿਚ।

ਬੇਸ਼ਕ, ਵਿਰੋਧ-ਵਿਕਾਸ ਦੇ ਇਤਿਹਾਸ ਵਿਚ ਐਸੇ ਵੀ ਵਿਚਾਰ ਮਿਲਦੇ ਸਨ ਜਿਹੜੇ ਗਤੀ ਵਿਚਲੀਆਂ ਤਬਦੀਲੀਆਂ ਦੇ ਰੋਲ ਨੂੰ ਵਧਾਅ-ਚੜ੍ਹਾਅ ਕੇ (ਨਿਰਪੇਖ ਬਣਾ ਕੇ) ਦਸਦੇ ਸਨ। ਉਦਾਹਰਣ ਵਜੋਂ, ਪੁਰਾਤਨ ਯੂਨਾਨੀ ਫ਼ਿਲਾਸਫ਼ਰ ਅਤੇ ਹਿਰਾਕਲੀਟਸ ਦੇ ਚੇਲੇ, ਕਰਾਟੀਲਸ ਨੇ ਕਿਹਾ ਸੀ ਕਿ ਇਕੋ ਹੀ ਨਦੀ ਵਿਚ ਦੋ ਵਾਰੀ ਉਤਰਨਾ ਅਸੰਭਵ ਹੈ: ਜਿਸ ਵੇਲੇ ਅਸੀਂ ਇਸ ਵਿਚ ਦਾਖਲ ਹੋ ਰਹੇ ਹੁੰਦੇ ਹਾਂ, ਦਰਿਆ ਅਤੇ ਅਸੀਂ, ਦੋਵੇਂ ਹੀ ਬਦਲ ਚੁੱਕੇ ਹੁੰਦੇ ਹਾਂ। ਇਥੋਂ ਉਸਨੇ ਸਿੱਟਾ ਇਹ ਕੱਢਿਆ ਕਿ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਪੁਜ਼ੀਸ਼ਨ ਨੂੰ ਸਾਪੇਖਤਾਵਾਦ ਕਹਿੰਦੇ ਹਨ; ਇਹ ਗਤੀਸ਼ੀਲਤਾ, ਬਦਲਣਯੋਗਤਾ ਅਤੇ ਹਰਕਤ ਦੇ ਰੋਲ ਨੂੰ ਵਧਾਅ-ਚੜਾਅ ਕੇ ਪੇਸ਼ ਕਰਦਾ ਹੈ, ਅਤੇ ਇਹ ਵਿਸ਼ਵਾਸ ਰੱਖਦਾ ਹੈ ਕਿ ਜੇ ਸਭ

੧੨੮