ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ ਵਸਤ ਵਜੋਂ ਹੋਂਦ ਨਹੀਂ ਰੱਖਦੀ। ਇਹ ਦੋਵੇਂ ਹੀ ਕੁਝ ਲੋਕਾਂ ਅਤੇ ਉਹਨਾਂ ਦੇ ਕਾਰਜਾਂ ਦੇ ਪੱਖਾਂ, ਲੱਛਣਾਂ ਤੋਂ ਵਧੇਰੇ ਕੁਝ ਨਹੀਂ। ਪਰ ਪੁਰਾਤਨ ਲੋਕ ਭਾਵਵਾਚੀ ਸੰਕਲਪਾਂ ਨੂੰ ਵੀ ਇਸਤਰ੍ਹਾਂ ਸਮਝਦੇ ਸਨ ਜਿਵੇਂ ਉਹ ਠੋਸ ਵਸਤਾਂ ਦੇ ਰੂਪ ਵਿਚ ਹੋਂਦ ਰੱਖਦੇ ਹੋਣ; ਉਹ ਇਹਨਾਂ ਭਾਵਵਾਚੀ ਸੰਕਲਪਾਂ ਦੇ ਪ੍ਰਗਟਾਵਾਂ ਦੇ ਠੋਸ ਰੂਪਾਂ ਤੋਂ ਆਪਣੇ ਆਪ ਨੂੰ ਵੱਖ ਕਰਕੇ ਨਹੀਂ ਸਨ ਦੇਖ ਸਕਦੇ। ਇਸਤਰ੍ਹਾਂ ਪੰਡੋਰਾ ਦੇ ਬਕਸੇ ਬਾਰੇ ਪੁਰਾਤਨ ਯੂਨਾਨੀ ਮਿੱਥ-ਕਥਾ ਵਿਚ ਬੁਰਾਈ ਨੂੰ ਇਕ ਠੋਸ ਵਸਤ ਸਮਝਿਆ ਗਿਆ ਹੈ। ਐਪੀਮੀਥੀਅਸ ਦੇ ਘਰ ਇਸ ਬਕਸੇ ਵਿਚ ਸਾਰੀਆਂ ਮਨੁੱਖੀ ਬੁਰਾਈਆਂ ਬੰਦ ਸਨ। ਉਸਦੀ ਪਤਨੀ ਪੰਡੋਰਾ, ਨੇ ਜਾਨਣ ਦੀ ਉਤਸੁਕਤਾ ਵੱਸ ਹੀ ਬਕਸੇ ਨੂੰ ਖੋਹਲ ਦਿਤਾ ਅਤੇ ਇਸਤਰ੍ਹਾਂ ਬੁਰਾਈਆਂ ਨੂੰ ਨਿਕਲ ਜਾਣ ਦਿਤਾ। ਇਸਤਰ੍ਹਾਂ ਨਾਲ ਬੁਰਾਈ ਲੋਕਾਂ ਵਿਚ ਆ ਗਈ।

ਸੰਸਾਰ ਦੇ ਸਾਰੇ ਹੀ ਲੋਕ ਆਪਣੇ ਵਿਕਾਸ ਦੇ ਇਕ ਖ਼ਾਸ ਪੜਾਅ ਉਤੇ ਇਹ ਸਾਂਝਾ ਲੱਛਣ ਰੱਖਦੇ ਸਨ--ਉਹ ਸਾਰੇ ਹੀ ਸਿਰਫ਼ ਠੋਸ, ਪ੍ਰਤੱਖ ਬਿੰਬ ਰਾਹੀਂ ਸਾਮਾਨਯ ਨੂੰ ਅਨੁਭਵ ਕਰਦੇ ਸਨ। ਇਸਤਰ੍ਹਾਂ ਅਫ਼ਰੀਕਨਾਂ ਦੇ ਇਕ ਕਬੀਲੇ, ਅਸ਼ਾਂਤੀ, ਦੀ ਇਕ ਪਰੀ-ਕਹਾਣੀ ਵਿਚ ਅਸੀਂ ਸਿਆਣਪ ਦਾ ਉਹੀ "ਪਦਾਰਥਕ" ਸੰਕਲਪ ਦੇਖਦੇ ਹਾਂ। ਅਨਾਂਸੀ ਨਾਂ ਦੀ ਮੱਕੜੀ ਦੁਨੀਆਂ ਦਾ ਚੱਕਰ ਲਾ ਰਹੀ ਹੈ, ਸਿਆਣਪ ਦੇ ਦਾਣੇ ਇਕੱਠੇ ਕਰ ਰਹੀ ਹੈ ਅਤੇ ਉਹਨਾਂ ਨੂੰ ਇਕ ਭਾਂਡੇ ਵਿਚ ਸਾਂਭੀ ਜਾ ਰਹੀ ਹੈ। ਜਦੋਂ ਭਾਂਡਾ ਭਰ ਜਾਂਦਾ ਹੈ ਤਾਂ ਅਨਾਂਸੀ ਇਸਨੂੰ ਇਕ ਦਰੱਖਤ ਵਿਚ ਲੁਕਾਉਣ ਦੀ ਤਿਆਰੀ ਕਰਦੀ ਹੈ; ਪਰ ਉਹ ਆਪਣੇ ਬੇਟੇ ਨਾਲ ਨਾਰਾਜ਼ ਹੋ ਜਾਂਦੀ ਹੈ ਅਤੇ ਭਾਂਡੇ ਨੂੰ ਹੇਠਾਂ ਸੁੱਟ ਦੇਂਦੀ ਹੈ। ਭਾਂਡਾ ਟੁੱਟ ਜਾਂਦਾ ਹੈ ਅਤੇ ਸਿਆਣਪ ਦੇ ਦਾਣੇ ਦਰੱਖਤ ਦੇ ਹੇਠਾਂ ਸਾਰੀ ਜ਼ਮੀਨ ਉਤੇ ਖਿੱਲਰ ਜਾਂਦੇ

੧੧