ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਜਮ ਦਾ ਹਿਸਾਬ ਲਾਇਆ ਜਾ ਸਕਦਾ ਹੈ, ਓਨਾ ਹੀ ਵਧੇਰੇ ਇਸਦੀ ਰਫ਼ਤਾਰ ਨੂੰ ਅਤੇ ਹਰ ਵਿਸ਼ੇਸ਼ ਘੜੀ ਹਰਕਤ ਕਰ ਰਹੇ ਗੇਂਦ ਦੀ ਪੁਜ਼ੀਸ਼ਨ ਨੂੰ ਨਿਸ਼ਚਿਤ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਬਾਰੇ ਪੇਸ਼ਗੋਈ ਕੀਤੀ ਜਾ ਸਕਦੀ ਹੈ।

ਇਸ ਦ੍ਰਿਸ਼ਟੀਕੋਨ ਤੋਂ, ਸਮੁੱਚਾ ਵਸਤੂਪਰਕ ਸੰਸਾਰ ਅੰਤਰ-ਸੰਬੰਧਾਂ ਦੀ ਲੜੀ ਨਾਲ ਇਕੱਠਾ ਜੁੜਿਆ ਲਗਦਾ ਹੈ। ਅਸੀਂ ਬ੍ਰਹਿਮੰਡ ਵਿਚਲੇ ਸਾਰੇ ਵਜੂਦਾਂ ਦੇ ਹੁਜਮ ਅਤੇ ਰਫ਼ਤਾਰ ਨੂੰ ਠੀਕ ਠੀਕ ਨਿਸ਼ਚਿਤ ਕਰਕੇ ਭਵਿੱਖ ਵਿਚ ਹਰ ਵਿਸ਼ੇਸ਼ ਘੜੀ ਉਹਨਾਂ ਦੀ ਪੁਜ਼ੀਸ਼ਨ ਨੂੰ ਸ਼ੁਧਤਾਈ ਨਾਲ ਨਿਸ਼ਚਿਤ ਕਰ ਸਕਦੇ ਹਾਂ। ਪਤਾ ਇਹ ਲੱਗਦਾ ਹੈ ਕਿ ਸੰਸਾਰ ਵਿਚ ਹਰ ਚੀਜ਼ ਪੂਰਵ- ਨਿਸ਼ਚਿਤ ਹੈ। ਇਹ ਹੋਣੀਵਾਦੀ ਵਿਚਾਰ ਹੈ, ਭਾਵ, ਕਿਸਮਤ ਜਾਂ ਹੋਣੀ ਵਿਚ ਵਿਸ਼ਵਾਸ ਹੈ।

ਜੇ ਅੰਤਰ-ਨਿਰਭਰਤਾ ਨੂੰ ਵਸਤੂਪਰਕ ਸੰਬੰਧ ਵਜੋਂ ਨਹੀਂ ਸਗੋਂ ਆਪਣੇ ਸੰਕਲਪਾਂ ਦੇ ਆਤਮਪਰਕ ਸੰਬੰਧ ਵਜੋਂ ਪੇਸ਼ ਕੀਤਾ ਜਾਏ ਜਿਸ ਤਰ੍ਹਾਂ ਹਿਊਮ ਸਮਝਦਾ ਸੀ, ਜਾਂ ਇਸਨੂੰ ਸੋਚਣੀ ਦਾ ਆਵੱਸ਼ਕ ਰੂਪ ਐਲਾਨ ਦਿਤਾ ਜਾਏ, ਜਿਹੜਾ ਮਨੁੱਖੀ ਮਨ ਵਿਚ ਸਦਾ ਲਈ ਨਿਹਿਤ ਹੈ, ਤਾਂ ਇਸਦਾ ਸਿੱਟਾ ਅਗਨਾਸਤਕਵਾਦ ਵਿਚ ਅਤੇ ਮਗਰੋਂ ਆਦਰਸ਼ਵਾਦ ਵਿਚ ਨਿਕਲੇਗਾ। ਇਸਤਰ੍ਹਾਂ ਕਾਂਤ ਕਾਰਣਿਕ ਸੰਬੰਧ ਨੂੰ ਸੋਚਣੀ ਦਾ ਅਨੁਭਵ-ਪੂਰਵ (ਪੂਰਵ- –ਸਿੱਧ ਜਾਂ ਨਿਗਮਨੀ) ਰੂਪ ਸਮਝਦਾ ਸੀ।

ਇਕਸਾਰ ਪਦਾਰਥਵਾਦੀ ਵਿਆਖਿਆ, ਜਿਸ ਅਨੁਸਾਰ ਕਾਰਣਿਕ ਸੰਬੰਧ ਆਮ (ਸਰਬ-ਵਿਆਪਕ ) ਸੰਬੰਧ ਦਾ ਸਭ ਤੋਂ ਮਹਤਵਪੂਰਨ ਰੂਪ ਹੈ, ਇਸਦੇ ਵਸਤੂਪਰਕ ਖ਼ਾਸੇ ਦੀ ਪੁਸ਼ਟੀ ਕਰਦੀ ਹੈ। ਪਦਾਰਥਵਾਦੀ ਵਿਰੋਧ-ਵਿਕਾਸ ਦੀ ਦ੍ਰਿਸ਼ਟੀ ਤੋਂ, ਸਮੁੱਚਾ ਸੰਸਾਰ ਹਰਕਤ ਕਰਦੀਆਂ ਅਤੇ ਬਦਲਦੀਆਂ ਵਸਤਾਂ ਦਾ ਕੁੱਲ ਜੋੜ ਰੂਪੀ ਸੰਬੰਧ ਹੈ। ਇਸ ਸਰਬ-ਵਿਆਪਕ ਸੰਸਾਰ

੧੨੭