ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਗਮਦਾਂ। ਡਿਮੋਕਰੀਟਸ ਅਨੁਸਾਰ, ਕਾਰਣਿਕ ਸੰਬੰਧ ਕੁਦਰਤੀ ਅਵਸ਼ਕਤਾ ਹੈ, ਇਸਲਈ, ਕਾਰਨ ਦੀ ਅਣਹੋਂਦ ਇਕ ਸਬੱਬੀ ਗੱਲ ਹੈ ਜੋ ਕਿ ਸੰਬੰਧਤ ਵਰਤਾਰੇ ਦੇ ਅਸਲੀ ਕਾਰਨਾਂ ਬਾਰੇ ਗਿਆਨ ਦੀ ਅਣਹੋਂਦ ਦਾ ਆਤਮਪਰਕ ਪ੍ਰਗਟਾਅ ਹੋਣ ਕਰਕੇ ਵਸਤੂਪਰਕ ਤੱਥ ਵਜੋਂ ਨਿਸ਼ੇਧ ਨੂੰ ਪਰਾਪਤ ਹੁੰਦੀ ਹੈ।

ਪ੍ਰਕਿਰਤਕ ਵਰਤਾਰਿਆਂ ਦੀ ਅੰਤਰ-ਨਿਰਭਰਤਾ ਦੇ ਇਕੋ ਇਕ ਰੂਪ ਵਜੋਂ ਕਾਰਨ ਅਤੇ ਅਸਰ ਵਾਲਾ ਸੰਬੰਧ ਫ਼ਿਲਾਸਫ਼ੀ ਵਿਚ ਵੀ ਅਤੇ ਪ੍ਰਕਿਰਤਕ ਵਿਗਿਆਨ ਵਿਚ ਵੀ ਜੜ੍ਹਾਂ ਫੜ ਚੁੱਕਾ ਸੀ। ਨਿਰਭਰਤਾ ਦੇ ਦੂਜੇ ਰੂਪਾਂ, ਖਾਸ ਕਰਕੇ ਹਾਦਸੇ, ਸੰਭਾਵਨਾ ਅਤੇ ਵਾਪਰਣਯੋਗਤਾ ਦਾ ਮੁਲਾਂਕਣ ਮਾਨਸਿਕ ਅਨੁਭੂਤੀ ਵਜੋਂ, ਆਤਮਪਰਕ ਸੰਕਲਪਾਂ ਵਜੋਂ ਕੀਤਾ ਜਾਂਦਾ ਸੀ। ਬ. ਸਪੀਨੋਜ਼ਾ, ਪ. ਹੋਲਬਾਖ਼, ਫ਼. ਬੇਕਨ ਇਹੋ ਜਿਹੇ ਵਿਚਾਰ ਪ੍ਰਗਟ ਕਰਦੇ ਸਨ। ਉਦਾਹਰਣ ਵਜੋਂ, ਫ਼ਰਾਂਸਿਸ ਬੇਕਨ ਨੇ ਆਪਣੀ ਕਿਰਤ "ਨੋਵਮ ਆਰਗੈਨਮ" ਵਿਚ ਲਿਖਿਆ ਸੀ: "ਇਹ ਠੀਕ ਹੀ ਕਿਹਾ ਗਿਆ ਹੈ ਕਿ ਅਸਲੀ ਗਿਆਨ ਉਹੀ ਹੈ ਜਿਸਦਾ ਪਤਾ ਕਾਰਨਾਂ ਤੋਂ ਲਾਇਆ ਜਾਂਦਾ ਹੈ।"*

ਸਤਾਰ੍ਹਵੀਂ-ਉਨ੍ਹੀਵੀਂ ਸਦੀ ਦੇ ਮਕਾਨਕੀ ਭੌਤਕ-ਵਿਗਿਆਨ ਵਿਚ ਕਾਰਣਿਕ ਸੰਬੰਧਾਂ ਦੀ ਵਿਆਖਿਆ ਸਥਿਰ, ਤੁਰਤ ਅਤੇ ਕਠੋਰ ਆਵਸ਼ਕਤਾ ਵਜੋਂ ਕੀਤੀ ਜਾਂਦੀ ਸੀ। ਉਦਾਹਰਣ ਵਜੋਂ, ਜਿਸ ਰਫ਼ਤਾਰ ਨਾਲ ਕੋਈ ਗੇਂਦ ਬਿਲੀਅਰਡ ਦੇ ਮੇਜ਼ ਉਤੇ ਹਰਕਤ ਕਰਦਾ ਹੈ, ਉਸਦਾ ਪਤਾ ਗੇਂਦ ਨੂੰ ਮਾਰੀ ਗਈ ਸੱਟ ਦੀ ਸ਼ਕਤੀ ਅਤੇ ਗੇਂਦ ਦੇ ਹੁਜਮ ਨਾਲ ਲਾਇਆ ਜਾ ਸਕਦਾ ਹੈ। ਜਿੰਨਾਂ ਵਧੇਰੇ ਠੀਕ ਠੀਕ ਸੱਟ ਦੀ ਸ਼ਕਤੀ ਅਤੇ ਗੇਂਦ ਦੇ

————————————————————

*ਲਾਰਡ ਬੇਕਨ, "ਨੋਵਮ ਆਰਗੈਨਮ", ਨਿਊ ਯਾਰਕ, ਪ. ਫ਼. ਕੋਲੀਅਰ ਐਂਡ ਸਨ, ੧੯੦੨, ਸਫ਼ਾ ੧੦੮।

੧੨੬