ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਚੀਜ਼ ਦਾ ਆਪਣਾ ਇਤਿਹਾਸ ਹੁੰਦਾ ਹੈ। ਹੀਗਲ ਦੀ ਫ਼ਿਲਾਸਫ਼ੀ ਵਿਚ ਮਿਲਦਾ ਠੀਕ, ਤਾਰਕਿਕ ਕੇਂਦਰਕ ਵਿਕਾਸ ਬਾਰੇ ਉਸਦਾ ਸਿਧਾਂਤ ਹੈ, ਜਿਸਦੀ ਚਾਲਕ-ਸ਼ਕਤੀ ਉਹ ਵਸਤਾਂ ਅਤੇ ਵਰਤਾਰਿਆਂ ਵਿਚਲੇ ਵਿਰੋਧੀ ਅੰਸ਼ਾਂ ਦੇ ਅੰਤਰ-ਕਰਮ ਨੂੰ ਦੱਸਦਾ ਹੈ।

ਦੂਜੇ ਪਾਸੇ ਪਦਾਰਥਵਾਦੀ ਵਿਰੋਧ-ਵਿਕਾਸ ਪ੍ਰਕਿਰਤੀ, ਸਮਾਜ ਅਤੇ ਮਨੁੱਖ ਦੀ ਅਸੀਮ ਤਬਦੀਲੀ ਅਤੇ ਗਤੀ ਵਜੋਂ ਵਿਗਾਸ ਬਾਰੇ ਸਿਧਾਂਤ ਹੈ, ਅਤੇ ਨਾਲ ਹੀ ਇਹ ਸੰਸਾਰ ਬਾਰੇ ਬੋਧ ਪ੍ਰਾਪਤ ਕਰਨ ਦੀ ਵਿਧੀ ਹੈ, ਜਿਹੜੀ ਸੀਮਤ ਅਤੇ ਸਦੀਵੀ ਸੱਚਾਈਆਂ ਨੂੰ ਨਹੀਂ ਮੰਣਦੀ। ਪਦਾਰਥਵਾਦੀ ਵਿਰੋਧ-ਵਿਕਾਸ ਸੰਸਾਰ ਦੇ ਗਿਆਨ ਵੱਲ ਠੀਕ ਪਹੁੰਚ ਵਿਚ ਸਹਾਈ ਹੋਇਆ ਹੈ।

ਆਪਣੀਆਂ ਸਰਗਰਮੀਆਂ ਰਾਹੀਂ ਲੋਕ ਸੰਸਾਰ ਵਿਚ ਵਾਪਰਦੇ ਵਖੋ ਵਖਰੇ ਵਰਤਾਰਿਆਂ ਅਤੇ ਘਟਣਾਵਾਂ ਵਿਚਲੇ ਅਦਿੱਖ, ਬੇਆਵਾਜ਼, ਪਰ ਫਿਰ ਵੀ ਹਕੀਕਤ ਵਿਚ ਮੌਜੂਦ ਸੰਬੰਧਾਂ ਤੋਂ ਲੰਮੇ ਸਮੇਂ ਤੋਂ ਚੇਤੰਨ ਰਹੇ ਹਨ। ਹਜ਼ਾਰਾਂ ਸਾਲ ਬੀਤ ਗਏ ਹਨ ਜਦੋਂ ਕਿ "ਹਰ ਚੀਜ਼ ਦੇ ਦੂਜੀ ਨਾਲ ਸੰਬੰਧਤ ਹੋਣ", "ਕਾਰਨਾਂ ਦੀ ਲੜੀ" ਹੋਣ, ਆਦਿ ਬਾਰੇ ਵਿਚਾਰ ਪਹਿਲੀ ਵਾਰੀ ਪਰਗਟ ਕੀਤੇ ਗਏ ਸਨ। ਇਹੋ ਜਿਹੇ ਵਿਚਾਰਾਂ ਦੀ ਵਿਆਖਿਆ ਅਤੇ ਵਿਕਾਸ ਵਿਕੋਲਿਤਰੇ ਵਰਤਾਰਿਆਂ ਦੀ ਸਹਿਹੋਂਦ ਅਨੁਭਵ ਕਰਨ ਤੋਂ ਲੈ ਕੇ ਸੰਕਲਪ ਬਣਾਉਣ ਤੱਕ, ਅਤੇ ਫਿਰ ਵਸਤਾਂ ਅਤੇ

ਵਰਤਾਰਿਆਂ ਦੀ ਸਰਬ-ਵਿਆਪਕ ਅੰਤਰ-ਨਿਰਭਰਤਾ ਬਾਰੇ ਵਿਚਾਰ ਕਾਇਮ ਕਰਨ ਤੱਕ ਚੱਲਦਾ ਹੈ। ਅੰਤਰ-ਸੰਬੰਧਤਾ ਦੇ ਸਭ ਤੋਂ ਮਹੱਤਵਪੂਰਨ ਰੂਪ ਵਜੋਂ ਕਾਰਣਿਕ ਸੰਬੰਧ ਦੇ ਵਿਚਾਰ ਦੀ ਵਕਾਲਤ ਕਰਨ ਲਈ ਸਿਧਾਂਤਕ ਦਲੀਲਾਂ ਵਰਤ ਕੇ ਡਿਮੋਕਰੀਟਸ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਮਹਾਨ ਸੇਵਾ ਕੀਤੀ। ਉਸਨੇ ਐਲਾਨ ਕੀਤਾ ਸੀ ਕਿ ਹਰ ਚੀਜ਼ ਦੇ ਪਿੱਛੇ ਇਸਦਾ ਆਪਣਾ ਹੀ ਕਾਰਨ ਹੁੰਦਾ ਹੈ, ਕਿ ਕਾਰਨ ਤੋਂ ਬਿਨਾਂ ਕੁਝ ਵੀ ਨਹੀਂ

੧੨੫