ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੱਤਾਂ ਦੇ ਵਟਾਂਦਰੇ ਦੇ, ਉਹਨਾਂ ਦੇ ਘੋਲ ਦੇ ਬੋਧ ਵਿਚੋਂ ਜਨਮ ਲੈਂਦਾ ਹੈ। "ਜੋ ਕੁਝ ਵਿਰੋਧੀ ਹੈ ਉਹ ਇਕਮਿਕ ਹੋਇਆ ਹੋਇਆ ਹੈ, ਜਿਹੜਾ ਵਖਰਾ ਹੈ ਉਹ ਪੂਰਨ ਇਕਸੁਰਤਾ ਕਾਇਮ ਕਰਦਾ ਹੈ, ਅਤੇ ਸਾਰਾ ਕੁਝ ਘੋਲ ਰਾਹੀਂ ਵਾਪਰਦਾ ਹੈ", ਸਾਰਾ ਕੁਝ ਬਦਲ ਰਿਹਾ ਹੈ ਕਿਉਂਕਿ "ਘੋਲ ਹਰ ਚੀਜ਼ ਦਾ ਜਨਮਦਾਤਾ ਹੈ।"** ਹਿਰਾਕਲੀਟਸ ਦੀ ਸੰਬਾਦਕਤਾ ਪਹਿਲਾਂ ਹੀ ਵਖਰੇ ਅਰਥ ਧਾਰਨ ਕਰ ਚੁੱਕੀ ਹੈ। ਉਸ ਲਈ, ਸੰਬਾਦਕਤਾ ਸੰਸਾਰ ਦੀ ਇਕ ਵਖਰੀ ਵਿਆਖਿਆ ਹੈ, ਇਸਦੀ ਗਤੀ, ਇਸਦੇ ਵਿਗਾਸ ਵੱਲ ਧਿਆਨ ਦੇਣਾ ਹੈ।

ਮਹਾਨ ਪੂਰਬੀ ਚਿੰਤਕਾਂ ਆਵੇਰੋਸ ਅਤੇ ਇਬਨ ਸੀਨਾ (ਆਵਿਸੀਨਾ) ਨੇ ਵੀ ਇਸੇਤਰ੍ਹਾਂ ਦੇ ਵਿਚਾਰ ਪ੍ਰਗਟਾਏ ਸਨ। ਆਵੇਰੋਸ ਦਾ ਵਿਚਾਰ ਸੀ ਕਿ ਗਤੀ ਸਦੀਵੀ ਅਤੇ ਅਜਿੱਤ ਹੈ। ਪੈਦਾਇਸ਼, ਤਬਦੀਲੀ ਅਤੇ ਵਿਨਾਸ਼-- ਸਾਰਾ ਕੁਝ ਹੀ ਪਦਾਰਥ ਵਿਚ ਸੰਭਾਵਨਾ ਵਜੋਂ ਸ਼ਾਮਲ ਹੁੰਦਾ ਹੈ, ਕਿਉਂਕਿ ਵਿਨਾਸ਼ ਵੀ ਪੈਦਾਇਸ਼ ਦੇ ਬਰਾਬਰ ਦਾ ਹੀ ਇਕ ਕਾਰਜ ਹੈ। ਕਿਸੇ ਵੀ ਜਨਮ ਲੈ ਚੁੱਕੇ ਵਜੂਦ ਵਿਚ ਪਤਣ ਇਕ ਸੰਭਾਵਨਾ ਵਜੋਂ ਸ਼ਾਮਲ ਹੁੰਦਾ ਹੈ। ਆਵਿਸੀਨਾ ਨੂੰ ਉਸਦੇ ਸਮਕਾਲੀ "ਫ਼ਿਲਾਸਫ਼ੀ ਦਾ ਸ਼ਾਹਜ਼ਾਦਾ" ਕਹਿੰਦੇ ਸਨ। ਉਸਦਾ ਵੀ ਖ਼ਿਆਲ ਸੀ ਕਿ ਗਤੀ ਪਦਾਰਥ ਵਿਚ ਸੰਭਾਵਨਾ ਵਜੋਂ ਸ਼ਾਮਲ ਹੁੰਦੀ ਹੈ ਅਤੇ ਇਸਦਾ ਮਤਲਬ ਹੈ ਕਿ ਇਹ ਤਬਦੀਲ ਹੋਣ ਦੀ ਯੋਗਤਾ ਰੱਖਦਾ ਹੈ। ਪੁਰਾਤਨ ਚੀਨੀ ਫ਼ਿਲਾਸਫ਼ਰ ਯਾਂਗ

————————————————————

*ਉਹੀ ਸਫਾ ੪੮।

**"ਸੰਸਾਰ ਫ਼ਿਲਾਸਫ਼ੀ ਦਾ ਸੰਗ੍ਰਹਿ", ਚਾਰ ਸੈਂਚੀਆਂ ਵਿਚ, ਸੈਂਚੀ ੧, ਮਿਸਲ ਪ੍ਰਕਾਸ਼ਕ, ਮਾਸਕੋ, ੧੯੭੦, ਸਫ਼ਾ ੨੭੬ (ਰੂਸੀ ਵਿਚ)।

੧੨੩