ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਪਤਾ ਹੈ ਕਿ ਮੈਨੂੰ ਕੁਝ ਨਹੀਂ ਪਤਾ, ਪਰ ਮੈਂ ਗਿਆਨ ਪਰਾਪਤ ਕਰਨ ਦਾ ਯਤਨ ਕਰ ਰਿਹਾ ਹਾਂ"।

ਸਭ ਕੁਝ ਬਦਲ ਰਿਹਾ ਹੈ....

ਇਹ ਤੱਥ ਪੁਰਾਤਨ ਫ਼ਿਲਾਸਫ਼ਰਾਂ ਨੇ ਵੀ ਦੇਖ ਲਿਆ ਹੋਇਆ ਸੀ ਕਿ ਸੰਸਾਰ ਵਿਚਲੀ ਹਰ ਚੀਜ਼ ਵਿਚ ਨਿਰੰਤਰ ਤਬਦੀਲੀ ਆ ਰਹੀ ਹੈ। ਹਿਰਾਕਲੀਟਸ ਦੇ ਵਿਚਾਰ ਬੜੇ ਦ੍ਰਿਸ਼ਟਾਂਤਕ ਹਨ। ਸਮਝਿਆ ਜਾਂਦਾ ਹੈ ਕਿ ਇਹ ਪੁਰਾਤਨ ਪਦਾਰਥਵਾਦੀ ਮਹਾਨ ਸੰਬਾਦ-ਮਾਹਰ ਸੀ ਜਿਸਦਾ ਵਿਸ਼ਵਾਸ ਸੀ ਕਿ ਅਸੀਮ ਪ੍ਰਾਥਮਿਕ ਕਾਰਨ ਅਤੇ ਸਦੀਵੀ ਅਗਨੀ ਕਰਕੇ ਸੰਸਾਰ ਵਿਚਲੀ ਹਰ ਚੀਜ਼ ਨਿਰੰਤਰ ਤਬਦੀਲੀ ਵਿਚ ਰਹਿੰਦੀ ਹੈ। "ਸਾਰੀਆਂ ਚੀਜ਼ਾਂ ਦਾ ਅਗਨੀ ਨਾਲ ਵਟਾਂਦਰਾ ਹੁੰਦਾ ਹੈ ਅਤੇ ਅਗਨੀ ਦਾ ਸਾਰੀਆਂ ਚੀਜ਼ਾਂ ਨਾਲ, ਬਿਲਕੁਲ ਜਿਵੇਂ ਮਾਲ ਦਾ ਸੋਨੇ ਨਾਲ ਅਤੇ ਸੋਨੇ ਦਾ ਮਾਲ ਨਾਲ।"* ਹਰ ਚੀਜ਼ ਗਤੀ ਵਿਚ ਹੈ। ਪ੍ਰਕਿਰਤੀ ਸਦਾ ਗਤੀ ਨਾਲ ਭਰਪੂਰ ਹੈ: "ਅਗਨੀ ਧਰਤੀ ਦੀ ਮੌਤ ਨਾਲ ਜਿਉਂਦੀ ਹੈ ਅਤੇ ਵਾਯੂ ਅਗਨੀ ਦੀ ਮੌਤ ਨਾਲ; ਜਲ ਵਾਯੂ ਦੀ ਮੌਤ ਨਾਲ ਜਿਊਂਦਾ ਹੈ ਅਤੇ ਧਰਤੀ ਜਲ ਦੀ ਮੌਤ ਨਾਲ।"** ਹਿਰਾਕਲੀਟਸ ਦੀ ਸੰਬਾਦਕਤਾ ਵਿਚ ਸੰਸਾਰ ਦਾ ਵਿਸ਼ੇਸ਼ ਲੱਛਣ ਵਿਰੋਧੀ ਮੂਲ-ਤੱਤਾਂ ਦਾ ਅੰਤਰ-ਕ੍ਰਮ, ਉਹਨਾਂ ਦੀ ਏਕਤਾ ਅਤੇ ਘੋਲ ਹੈ। ਸੱਚਾਈ ਦਾ ਬੋਧ ਵਿਰੋਧੀ

————————————————————

*"ਐਫਿਸਸ ਦੇ ਹਿਰਾਕਲੀਟਸ ਦੇ ਪ੍ਰਕਿਰਤੀ ਬਾਰੇ ਟੋਟਕੇ", ਬਾਲਟੀਮੋਰ, ੧੮੮੯, ਸਫਾ ੮੯।

**"ਪੁਰਾਤਨ ਯੂਨਾਨ ਦੇ ਪਦਾਰਥਵਾਦੀ", ਪੋਲਿਤਿਜ਼ਦਾਤ, ਮਾਸਕੋ, ੧੯੫੫, ਸਫਾ ੪੨ (ਰੂਸੀ ਵਿਚ)।

੧੨੨