ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਘੋੜਾ ਸਲੇਟੀ ਹੋ ਸਕਦਾ ਹੈ।

"ਪਰ ਚਿੱਟਾ ਘੋੜਾ ਸਲੇਟੀ ਨਹੀਂ ਹੋ

ਸਕਦਾ।

"ਇਸਲਈ, ਚਿੱਟਾ ਘੋੜਾ ਘੋੜਾ

ਹੀ ਨਹੀਂ ਹੁੰਦਾ।"

ਸਰਹੱਦੀ ਰਾਖਾ ਇਸ ਦਲੀਲ ਦੇ ਮੰਤਕ ਤੋਂ ਏਨਾਂ ਪ੍ਰਭਾਵਿਤ ਹੋਇਆ ਕਿ ਉਸਨੇ ਸਿਆਣੇ ਪੁਰਸ਼ ਨੂੰ ਘੋੜੇ ਉਤੇ ਚੜ੍ਹਿਆਂ ਹੀ ਸਰਹੱਦ ਪਾਰ ਕਰਨ ਦੀ ਆਗਿਆ ਦੇ ਦਿਤੀ।

ਸੋਫ਼ਿਸਟ ਜ਼ਿੰਦਗੀ ਵੱਲ ਇਕ ਵਿਸ਼ੇਸ਼ ਪਹੁੰਚ ਧਾਰਨ ਕਰ ਲੈਂਦਾ ਹੈ: ਅਸਲ ਵਿਚ, ਉਹ ਛਲ-ਕਪਟ ਦੀ ਪੂਜਾ ਕਰਦਾ ਹੈ। ਜਿਹੜਾ ਵਿਅਕਤੀ ਉਸ ਨਾਲ ਛਲ ਕਰ ਜਾਂਦਾ ਹੈ, ਉਹ ਉਸਨੂੰ ਛਲ ਨਾ ਕਰਨ ਵਾਲੇ ਨਾਲੋਂ ਵਧੇਰੇ ਈਮਾਨਦਾਰ ਲੱਗਦਾ ਹੈ। ਮਨੁੱਖ ਦੇ ਵਿਵਹਾਰ ਦਾ ਮੁਲਾਂਕਣ ਕਰਨ ਲੱਗਿਆਂ ਉਪਯੋਗਤਾ ਦਾ ਅਸੂਲ ਇਕੋ ਇਕ ਕਸੌਟੀ ਮੰਣਿਆ ਜਾਂਦਾ ਹੈ: ਇਸਲਈ ਹਰ ਕਾਰਜ ਤਿੰਨ ਮੰਤਵਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ: ਖੁਸ਼ੀ, ਮੁਨਾਫ਼ਾ ਅਤੇ ਇੱਜ਼ਤ। ਇਨਸਾਫ਼ ਬਾਰੇ ਸੋਫ਼ਿਸਟ ਦਾ ਵਿਚਾਰ ਇਸ ਪ੍ਰਕਾਰ ਹੈ: ਇਨਸਾਫ ਤਗੜੇ ਲਈ ਲਾਭ ਤੋਂ ਸਿਵਾ ਹੋਰ ਕੁਝ ਨਹੀਂ। ਜਿਵੇਂ ਕਿ ਅਸੀਂ ਦੇਖਿਆ ਹੈ, ਸੋਫ਼ਿਸਟਰੀ ਹਕੀਕਤ ਨੂੰ ਵਿਗਾੜਦੀ ਹੈ; ਇਹ ਸੰਬਾਦਕਤਾ ਦੇ ਵਿਰੁੱਧ ਹੈ ਭਾਵੇਂ ਇਹ ਬਾਹਰੀ ਰੂਪ ਸੰਬਾਦਕਤਾ ਦਾ ਹੀ ਧਾਰਨ ਦੀ ਕੋਸ਼ਿਸ਼ ਕਰਦੀ ਹੈ।

ਸੋਫ਼ਿਸਟ ਵਲੋਂ ਕੀਤੀ ਗਈ ਦਲੀਲਬਾਜ਼ੀ ਦੇ ਉਲਟ, ਸੰਬਾਦਕਤਾ-ਮਾਹਰ ਵਲੋਂ ਰਚਾਏ ਗਏ ਸੰਬਾਦ ਦਾ ਨਿਸ਼ਾਨਾ ਦਲੀਲ ਦੇਣ ਦੀ ਦਾਰਸ਼ਨਿਕ ਕਲਾ ਦੀ ਸਹਾਇਤਾ ਨਾਲ ਸੱਚ ਤੱਕ ਪੁੱਜਣਾ ਹੁੰਦਾ ਹੈ। ਸੰਬਾਦਕ ਚਿੰਤਕ ਸੁਕਰਾਤ ਬਾਰੇ ਕਿਹਾ ਜਾਂਦਾ ਹੈ ਕਿ ਉਸਨੇ ਇਹ ਸ਼ਬਦ ਕਹੇ ਸਨ: "ਮੈਨੂੰ ਸਿਰਫ਼

੧੨੧