ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ ਇਕ ਹੋਰ ਉਦਾਹਰਣ। ਇਲੈਕਟਰਾ ਨੂੰ ਪਤਾ ਹੈ ਕਿ ਓਰੈਸਤਸ ਉਸਦਾ ਆਪਣਾ ਭਰਾ ਹੈ; ਪਰ ਹੁਣ ਉਹ ਉਸਦੇ ਸਾਮ੍ਹਣੇ "ਢੱਕਿਆ ਹੋਇਆ" ਖੜਾ ਹੈ, ਅਤੇ ਜਿਹੜਾ ਢੱਕਿਆ ਹੋਇਆ ਖੜਾ ਹੈ, ਉਹ ਨਹੀਂ ਜਾਣਦੀ ਕਿ ਉਹ ਉਸਦਾ ਭਰਾ ਹੈ। ਇਸਤੋਂ ਸਿੱਟਾ ਇਹ ਨਿਕਲਦਾ ਹੈ ਕਿ ਉਹ ਉਸ ਚੀਜ਼ ਨੂੰ ਨਹੀਂ ਜਾਣਦੀ ਜਿਸਨੂੰ ਉਹ ਜਾਣਦੀ ਹੈ।

ਦਲੀਲ ਦਾ ਤੱਤ ਇਹ ਹੋ ਨਿੱਬੜਦਾ ਹੈ ਕਿ ਭਾਵੇਂ ਮਨੁੱਖ ਕੁਝ ਜਾਣਦਾ ਹੈ ਜਾਂ ਨਹੀਂ ਜਾਣਦਾ, ਉਸਨੂੰ ਖੋਜ ਵਿਚ ਨਹੀਂ ਜੁੱਟਣਾ ਚਾਹੀਦਾ। ਜੇ ਉਹ ਜਾਣਦਾ ਹੈ, ਤਾਂ ਖੋਜ ਦੀ ਲੋੜ ਨਹੀਂ, ਤੇ ਜੇ ਉਹ ਨਹੀਂ ਜਾਣਦਾ ਤਾਂ ਉਸਨੂੰ ਪਤਾ ਹੀ ਨਹੀਂ ਕਿ ਖੋਜ ਕਿਸ ਚੀਜ਼ ਦੀ ਕਰਨੀ ਹੈ।* ਇਥੇ ਗਿਆਨ ਵਿਚ ਗਿਆਤ ਅਤੇ ਅਗਿਆਤ ਵਿਚਕਾਰ ਪ੍ਰਤਿ-ਪਰਿਵਰਤਨ ਕਰ ਦਿਤਾ ਗਿਆ ਹੈ, ਜਿਸਦਾ ਸਿੱਟਾ ਇਕ ਦਾ ਦੂਜੇ ਨਾਲੋਂ ਪੂਰੀ ਤਰ੍ਹਾਂ ਅਣਸੰਬੰਧਤ ਹੋਣ ਵਿਚ ਨਿਕਲਦਾ ਹੈ।

ਇਕ ਹੋਰ ਉਦਾਹਰਣ: ਪੁਰਾਤਨ ਕਾਲ ਦਾ ਇਕ ਸਿਆਣਾ ਚੀਨੀ ਹੂਆਸੁਨ ਲੂ ਆਪਣੇ ਚਿੱਟੇ ਘੋੜੇ ਉਪਰ ਚੜ੍ਹਿਆਂ ਹੀ ਸਰਹੱਦ ਪਾਰ ਕਰਨਾ ਚਾਹੁੰਦਾ ਸੀ। ਕਿਉਂਕਿ ਘੋੜੇ ਉਤੇ ਚੜ ਕੇ ਸਰਹੱਦ ਪਾਰ ਕਰਨ ਦੀ ਮਨਾਹੀ ਸੀ, ਇਸਲਈ ਉਹ ਸਰਹੱਦੀ ਰਾਖਿਆਂ ਨੂੰ ਹੇਠ ਲਿਖੀ ਦਲੀਲ ਦੇਣ ਲੱਗ ਪਿਆ:

——————————

*ਡਾਇਓਜੀਨਜ਼ ਲਾਓਰਤੀਅਸ, "ਯੂਨਾਨੀ ਫ਼ਿਲਾਸਫ਼ਰਾਂ ਦੇ ਜੀਵਨ, ਸਿਧਾਂਤ ਅਤੇ ਕਥਨ", ਮਿਸਲ ਪ੍ਰਕਾਸ਼ਕ, ਮਾਸਕੋ ੧੯੭੯, ਸਫਾ ੧੩੮ (ਰੂਸੀ ਵਿਚ)।

੧੨੦