ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ, ਜਿਹੜਾ ਕਿਸੇ ਵਸਤ ਜਾਂ ਵਰਤਾਰੇ ਨੂੰ ਸਾਰੇ ਸੰਭਵ ਇਤਰਾਜ਼ਾਂ ਨਾਲ ਘੋਖ ਲੈਣ ਤੋਂ ਮਗਰੋਂ ਹੀ ਉਸਦੀ ਪਰਿਭਾਸ਼ਾ ਤਜਵੀਜ਼ ਕਰਦਾ ਹੈ ਅਤੇ ਇਸਤਰ੍ਹਾਂ ਸੱਚ ਤੱਕ ਪੁੱਜਦਾ ਹੈ। ਇਕ ਮਹਾਨ ਸੰਬਾਦ-ਨਿਪੁੰਨ ਵਿਅਕਤੀ ਸੁਕਰਾਤ ਸੀ, ਜਿਸਨੇ ਆਪਣਾ ਸਾਰਾ ਜੀਵਨ ਘੋਖਵੀਆਂ ਗੱਲਾਂਬਾਤਾਂ ਰਾਹੀਂ ਸੱਚ ਲੱਭਣ ਦੀ ਕੋਸ਼ਿਸ਼ ਕਰਦਿਆਂ ਬਿਤਾ ਦਿਤਾ। ਇਹੋ ਜਿਹੀਆਂ ਗੱਲਾਂਬਾਤਾਂ ਦੇ ਦੌਰਾਨ, ਮੁਕਰਾਤ ਸਵਾਲ ਪੁੱਛਦਾ, ਜਵਾਬਾਂ ਨੂੰ ਗ਼ਲਤ ਸਾਬਤ ਕਰਦਾ, ਬਦਲਵੇਂ ਜਵਾਬ ਤਜਵੀਜ਼ ਕਰਦਾ, ਸ਼ੰਕਾ ਪਰਗਟ ਕਰਦਾ ਅਤੇ ਆਪਣੇ ਪ੍ਰਤਿਦਵੰਦੀਆਂ ਦੇ ਵਿਚਾਰਾਂ ਵਿਚਲੀਆਂ ਵਿਰੋਧਤਾਈਆਂ ਉਘਾੜਦਾ। ਸੰਬਾਦ ਰਚਾਉਣ ਦੀ, ਉਲਟ ਰਾਵਾਂ ਦਾ ਟਾਕਰਾ ਕਰਨ, ਵਿਸ਼ਲੇਸ਼ਣ ਕਰਨ ਅਤੇ ਉਹਨਾਂ ਨੂੰ ਗ਼ਲਤ ਸਾਬਤ ਕਰਨ ਰਾਹੀਂ ਸੱਚ ਲੱਭਣ ਦੀ ਕੋਸ਼ਿਸ਼ ਦੀ ਵਿਧੀ ਨੂੰ ਸੰਬਾਦਕਤਾ ਕਿਹਾ ਜਾਂਦਾ ਸੀ। ਮਗਰੋਂ ਜਾ ਕੇ ਇਸ ਸ਼ਬਦ ਦੇ ਅਰਥ ਕੁਝ ਵਖਰੇ ਹੋ ਗਏ। ਮਗਰੋਂ ਸ਼ਬਦ ਸੰਬਾਦਕਤਾ ਦੇ ਅਰਥ ਬਦਲ ਗਏ, ਅਤੇ ਇਸਦਾ ਅਰਥ ਇਹ ਲਿਆ ਜਾਣ ਲੱਗ ਪਿਆ ਕਿ ਇਹ ਵਸਤਾਂ ਨੂੰ ਉਹਨਾਂ ਦੇ ਵਿਰੋਧੀ ਲੱਛਣਾਂ ਨੂੰ ਮੁੱਖ ਰੱਖ ਕੇ ਸਮਝਣਾ ਹੈ, ਸਿਰਫ਼ ਵਿਰੋਧਤਾਈਆਂ ਵਿਚ ਏਕਤਾ ਦੇਖਣਾ ਹੈ। ਜਿਵੇਂ ਕਿ ਲੈਨਿਨ ਨੇ ਲਿਖਿਆ, ਪੁਰਾਤਨ ਸਮੇਂ ਵਿਚ ਹੀ ਯੂਨਾਨੀ ਫ਼ਿਲਾਸਫ਼ੀ ਦੇ ਇਤਿਹਾਸ ਵਿਚ ਸੰਬਾਦਕਤਾ ਕਦੀ ਕਦੀ "ਸੋਫ਼ਿਜ਼ਮ" ਨਾਲ ਮਿਲਾਉਂਦੇ ਇਕ ਪੁਲ ਦਾ ਕੰਮ ਦੇਣ ਲਗ ਪਈ ਸੀ।

ਸ਼ਬਦ "ਸਫ਼ੋਸਿਟ" ਦਾ ਸ਼ੁਰੂ ਸ਼ੁਰੂ ਵਿਚ ਮਤਲਬ "ਸਿਆਣਾ ਆਦਮੀ" ਜਾਂ "ਮਾਹਰ" ਸੀ। ਸਿਆਣੇ ਅਤੇ ਸੁਭਾਸ਼ਣਕਾ ਅਧਿਆਪਕਾਂ ਨੂੰ, ਜਿਹੜੇ ਵਾਜਬ ਜਿਹੀ ਤਨਖਾਹ ਉਤੇ ਸੰਬਾਦ ਦੀ ਕਲਾ ਸਿਖਾਉਂਦੇ ਸਨ, ਸੋਫ਼ਿਸਟ ਕਿਹਾ ਜਾਂਦਾ ਸੀ। ਇਹ ਲੋਕ, ਜਿਹੜੇ ਕਿ ਪਹਿਲੇ ਤਨਖਾਹਦਾਰ ਅਧਿਆਪਕ ਸਨ,

੧੧੮