ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੋਮਨ ਹੁੰਦਾ ਚਿੰਤਨ

ਇਹ ਗੱਲ ਸਮਝ ਆਉਂਦੀ ਹੈ ਕਿ ਹਸਤੀ ਦੇ ਆਮ ਸਵਾਲਾਂ ਉਤੇ ਵਿਚਾਰ ਕਰਨ ਦੇ ਸਮਰੱਥ ਹੋਣ ਲਈ ਵਿਅਕਤੀ ਨੂੰ ਉਸ ਸੰਸਾਰ ਦਾ ਕੁਝ ਗਿਆਨ ਹੋਣਾ ਚਾਹੀਦਾ ਹੈ ਜਿਹੜਾ ਚਿੰਤਨ ਲਈ ਖ਼ੁਰਾਕ ਮੁਹਈਆ ਕਰੇਗਾ। ਕਈ ਜੁਗਾਂ ਤੋਂ, ਸਗੋਂ ਹਜ਼ਾਰਹਾ ਸਾਲਾਂ ਤੋਂ ਮਨੁੱਖਤਾ ਦੀ "ਯਾਦ-ਸ਼ਕਤੀ" ਨੇ ਕੁਦਰਤੀ ਵਰਤਾਰਿਆਂ, ਜਿਵੇਂ ਕਿ ਸੂਰਜ-ਗ੍ਰਹਿਣ ਅਤੇ ਦਰਿਆਵਾਂ ਵਿਚਲੇ ਹੜ੍ਹਾਂ ਦੇ ਕਾਰਨਾਂ ਨਾਲ ਸੰਬੰਧਤ ਵਿੱਕੋਲਿਤਰੇ ਪ੍ਰਭਾਵ ਇਕੱਠੇ ਕਰ ਰੱਖੋ ਹਨ, ਅਤੇ ਜੀਵਨ ਦੇ ਪਰਗਟ ਹੋਣ ਅਤੇ ਇਸਦੇ ਕੁਦਰਤੀ ਖ਼ਾਤਮੇ ਦੇ ਪਿੱਛੇ ਕੰਮ ਕਰਦੇ ਕਾਰਨਾਂ, ਮਨੁੱਖਾ ਸ਼ਰੀਰ ਦੀ ਬਣਤਰ ਆਦਿ ਬਾਰੇ ਕਿਆਸ ਜਮ੍ਹਾਂ ਕਰ ਰੱਖੇ ਹਨ।

ਪਰ ਪੁਰਾਤਨ ਸੰਸਾਰ ਵਿਚ ਮਨੁੱਖ ਲੰਮੇ ਸਮੇਂ ਤੱਕ ਇਹਨਾਂ ਵਿੱਕੋਲਿਤਰੇ ਤੱਥਾਂ ਨੂੰ ਆਮਿਆਉਣ ਦੇ ਸਮਰੱਥ ਨਹੀਂ ਸੀ। ਉਸਦਾ ਦਿਮਾਗ਼ ਏਨਾਂ ਵਿਕਸਤ ਨਹੀਂ ਸੀ ਕਿ ਵਸਤਾਂ ਬਾਰੇ ਆਮ ਜਾਂ ਸਾਮਾਨਯ ਸੰਕਲਪ ਬਣਾ ਸਕੇ ਅਤੇ ਉਹ ਕਿਸੇ ਵਿਸ਼ੇਸ਼ ਵਰਤਾਰੇ ਤੋਂ ਆਪਣੇ ਆਪ ਨੂੰ ਵੱਖ ਨਹੀਂ ਸੀ ਕਰ ਸਕਦਾ। ਉਦਾਹਰਣ ਵਜੋਂ, ਸਾਨੂੰ ਪਤਾ ਹੈ ਕਿ "ਚੰਗਿਆਈ" ਇਕ ਭਾਵਵਾਚੀ ਪਦ ਹੈ, ਅਰਥਾਤ ਇਕ ਆਮ ਵਿਚਾਰ ਜਿਹੜਾ ਕਈ ਚੰਗੇ ਲੋਕਾਂ ਨਾਲ ਸਾਡੀ ਵਾਕਫ਼ੀਅਤ ਦੇ ਸਿੱਟੇ ਵਜੋਂ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਅਸੀਂ ਕੁਝ ਵਿਸ਼ੇਸ਼ ਹਾਲਤਾਂ ਵਿਚ ਮਿਹਰਬਾਨ, ਸਖੀ ਢੰਗ ਨਾਲ ਵਿਵਹਾਰ ਕਰਦਿਆਂ ਦੇਖਿਆ ਹੁੰਦਾ ਹੈ। ਅਸੀਂ, ਇਕਤਰ੍ਹਾਂ ਨਾਲ, ਆਪਣੇ ਆਪ ਨੂੰ ਇਸ ਸੰਕਲਪ ਦੇ ਗ਼ੈਰ-ਜ਼ਰੂਰੀ ਪੱਖਾਂ ਤੋਂ ਵੱਖ ਕਰ ਰਹੇ ਹੁੰਦੇ ਹਾਂ ਜਦ ਕਿ ਇਸਦੇ ਮੁੱਖ, ਬੁਨਿਆਦੀ ਪੱਖਾਂ ਉਤੇ ਧਿਆਨ ਕੇਂਦਰਿਤ ਕਰ ਰਹੇ ਹੁੰਦੇ ਹਾਂ। ਇਸਲਈ ਬਦੀ ਵਾਂਗ ਹੀ ਚੰਗਿਆਈ ਵੀ ਠੋਸ ਹਸਤੀ

੧੦