ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਹੋਂਦ ਹੈ? "ਇਕ ਹੋਰ ਸਵਾਲ ਮਿਲਾ ਦਿਤਾ ਗਿਆ: ਕਿਹੜੀ ਚੀਜ਼ ਇਹ ਗਤੀ ਪੈਦਾ ਕਰਦੀ ਹੈ? ਅਤੇ ਇਸਦਾ ਮਤਲਬ ਸੀ ਇਕ ਹੋਰ ਅਤੇ ਬੇਹੱਦ ਮਹਤਵਪੂਰਨ ਦਾਰਸ਼ਨਿਕ ਮਸਲਾ ਉਠਾਉਣਾ। ਜਿਵੇਂ ਕਿ ਫਿਲਾਸਫ਼ੀ ਵਿਚ ਅਕਸਰ ਹੁੰਦਾ ਹੀ ਹੈ, ਵਖੋ ਵਖਰੀਆਂ ਰਾਵਾਂ ਅਤੇ ਉੱਤਰ ਪੇਸ਼ ਕੀਤੇ ਗਏ। ਉਦਾਹਰਣ ਵਜੋਂ, ਅਰਸਤੂ ਦਾ ਵਿਚਾਰ ਸੀ ਕਿ ਗਤੀ ਤੋਂ ਅਗਿਆਨਤਾ ਦਾ ਅਟੱਲ ਸਿੱਟਾ ਪ੍ਰਕਿਰਤੀ ਤੋਂ ਅਗਿਆਨਤਾ ਵਿਚ ਨਿਕਲਦਾ ਹੈ। ਗਤੀ ਦੇ ਸਾਰ-ਤੱਤ, ਇਸਦੇ ਕਾਰਨਾਂ ਅਤੇ ਸੋਮਿਆਂ ਦੀ ਵਿਆਖਿਆ ਨਾਲ ਸੰਬੰਧਤ ਦਾਰਸ਼ਨਿਕ ਚਿੰਤਨ ਦੇ ਇਤਿਹਾਸ ਵਿਚ ਸੰਸਾਰ ਦੇ ਵਿਗਾਸ ਦੀ ਵਿਆਖਿਆ ਕਰਨ ਦੇ ਦੋ ਤਰੀਕਿਆਂ ਨੇ ਰੂਪ ਧਾਰਿਆ। ਇਸਦਾ ਸਿੱਟਾ ਸੰਸਾਰ ਨੂੰ ਸਮਝਣ ਦੀਆਂ ਦੋ ਵਿਰੋਧੀ ਵਿਧੀਆਂ ਵਿਚ ਨਿਕਲਿਆ-- ਵਿਰੋਧ-ਵਿਕਾਸੀ ਜਾਂ ਸੰਬਾਦਕ ਅਤੇ ਪਰਾਭੌਤਕ ਜਾਂ ਅਧਿਆਤਮਵਾਦੀ। ਆਓ ਇਹਨਾਂ ਵਿਚੋਂ ਹਰ ਇਕ ਦੀ ਪੁਣ-ਛਾਣ ਕਰਨ ਦੀ ਅਤੇ ਇਹ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰੀਏ ਕਿ ਇਹਨਾਂ ਵਿਚੋਂ ਕਿਹੜੀ ਵਿਧੀ ਉਪ੍ਰੋਕਤ ਸਵਾਲਾਂ ਦੇ ਸੱਚੇ ਵਿਗਿਆਨਕ ਹਲ ਮੁਹਈਆ ਕਰਦੀ ਹੈ।

ਵਿਰੋਧ-ਵਿਕਾਸ ਜਾਂ ਸੰਬਾਦਕਤਾ ਕੀ ਹੈ?

ਵਿਰੋਧ-ਵਿਕਾਸ ਜਾਂ ਸੰਬਾਦਕਤਾ ਦੇ ਪਰਿਆਇਵਾਦੀ ਸ਼ਬਦ "dialectics" ਦਾ ਮੂਲ ਰੂਪ ਵਿਚ ਅਰਥ ਸੀ-- ਵਖੋ ਵਖਰੀਆਂ ਰਾਵਾਂ ਦੇ ਟਕਰਾਅ ਰਾਹੀਂ ਸੱਚ ਤੱਕ ਪੁੱਜਣ ਦੇ ਨਿਸ਼ਾਨੇ ਨਾਲ ਸੰਬਾਦ ਰਚਾਉਣ ਦੀ ਕਲਾ। ਅਫ਼ਲਾਤੂਨ ਸੰਬਾਦ-ਨਿਪੁੰਨ ਵਿਅਕਤੀ ਦਾ ਵਰਣਨ ਐਸੇ ਮਨੁੱਖ ਵਜੋਂ ਕਰਦਾ ਹੈ ਜਿਹੜਾ ਜਾਣਦਾ ਹੈ ਕਿ ਕਿਵੇਂ ਸਵਾਲ ਪੁੱਛਣੇ ਅਤੇ ਜਵਾਬ ਦੇਣੇ

੧੧੭