ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜਾ ਕਾਂਡ

ਸੰਸਾਰ ਦੇ ਵਿਗਾਸ ਬਾਰੇ ਦੋ ਵਿਚਾਰ

ਸਾਂਡੇ ਚਾਰ ਚੁਫੇਰੇ ਫੈਲਿਆ ਹੋਇਆ ਸੰਸਾਰ ਲਗਾਤਾਰ ਬਦਲ ਰਿਹਾ ਹੈ, ਹਰਕਤ ਕਰ ਰਿਹਾ ਹੈ ਅਤੇ ਵਿਕਾਸ ਕਰ ਰਿਹਾ ਹੈ। ਇਹ ਗੱਲ ਸਾਡੇ ਰੋਜ਼ਾਨਾ ਜੀਵਨ ਵਿਚ ਵਿਗਿਆਨ ਰਾਹੀਂ, ਮਨੁੱਖੀ ਸਰਗਰਮੀਆਂ ਰਾਹੀਂ ਅਤੇ ਰਾਜਸੀ ਘੋਲ ਰਾਹੀਂ ਸਿੱਧ ਹੁੰਦੀ ਹੈ। ਇਹਨਾਂ ਵਿਚੋਂ ਕੁਝ ਤਬਦੀਲੀਆਂ ਸਾਡਾ ਧਿਆਨ ਨਹੀਂ ਖਿੱਚਦੀਆਂ, ਜਦ ਕਿ

ਕੁਝ ਦੂਜੀਆਂ ਤਬਦੀਲੀਆਂ ਲੌਕਾਂ ਲਈ, ਰਾਜਾਂ ਲਈ, ਮਨੁੱਖਤਾ ਲਈ ਅਤੇ ਸਮੁੱਚੇ ਤੌਰ ਉਤੇ ਪ੍ਰਕਿਰਤੀ ਲਈ ਭਾਰੀ ਮਹੱਤਾ ਰੱਖਦੀਆਂ ਹਨ। ਅਸੀਮ ਬ੍ਰਹਿਮੰਡ ਨਿਰੰਤਰ ਗਤੀ ਵਿਚ ਹੈ; ਗ੍ਰਹਿ ਸੂਰਜ ਦਾ ਚੱਕਰ ਲਾਂ ਰਹੇ ਹਨ, ਸਿਤਾਰੇ ਪੈਦਾ ਹੁੰਦੇ ਅਤੇ ਬੁਝ ਜਾਂਦੇ ਹਨ। ਸਾਡਾ ਗਲੋਬ, ਇਹ ਧਰਤੀ, ਵੀ ਬਦਲ ਰਹੀ ਹੈ: ਟਾਪੂ ਅਤੇ ਪਹਾੜ ਨਿਕਲ ਆਉਂਦੇ ਹਨ, ਜੁਆਲਾਮੁਖੀ ਫਟਦੇ ਹਨ, ਭੁਚਾਲ ਆਉਦੇ ਹਨ, ਸਾਗਰ-ਤੱਟ ਅਤੇ ਦਰਿਆਵਾਂ ਦੇ ਕੰਢਿਆਂ ਦੀ ਰੂਪ-ਰੇਖਾ ਬਦਲਦੀ ਰਹਿੰਦੀ ਹੈ, ਫੁੱਲਾਂ ਅਤੇ ਜੀਵ-ਜੰਤੂਆਂ ਦੇ ਸੰਸਾਰ ਵਿਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ। ਮਨੁੱਖ ਅਤੇ ਸਮਾਜ ਵਿਚ ਉਘੜਵੀਆਂ

੧੧੫