ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਹੀਂ ਅਨੁਭਵ ਕਰਦੇ ਹਾਂ, ਮਾਰਕਸਵਾਦ ਨੇ ਸਭ ਤੋਂ ਪਹਿਲੀ ਵਾਰੀ ਸਜੀਵ ਅਤੇ ਨਿਰਜੀਵ ਪ੍ਰਕਿਰਤੀ ਦੀ, ਪ੍ਰਕਿਰਤੀ ਅਤੇ ਸਮਾਜ ਦੀ ਏਕਤਾ ਦੀ ਸਮੱਸਿਆ ਪਦਾਰਥਵਾਦੀ ਪੁਜ਼ੀਸ਼ਨਾਂ ਤੋਂ ਹਲ ਕੀਤੀ। ਇਸਨੇ ਚਿੰਤਨ ਅਤੇ ਹਸਤੀ ਵਿਚਕਾਰ ਸੰਬੰਧ ਦੀ ਗੰਵਾਰੂ ਵਿਆਖਿਆ ਦਾ ਤਿਆਗ ਕੀਤਾ, ਜਿਹੜੀ ਮਨੁੱਖ ਦੇ ਮਨ ਨੂੰ ਘਟਾ ਕੇ ਪਦਾਰਥਕ ਅਮਲਾਂ ਤੱਕ ਸੀਮਤ ਕਰ ਦੇਂਦੀ ਸੀ; ਮਾਰਕਸਵਾਦ ਨੇ ਹੀ, ਫਿਰ ਸਭ ਤੋਂ ਪਹਿਲੀ ਵਾਰੀ, ਇਸ ਵਿਚਾਰ ਨੂੰ ਪਰਮਾਣਿਤ ਕੀਤਾ ਕਿ ਚੇਤਨਾ ਪਦਾਰਥ ਦੇ ਵਿਗਾਸ ਦੇ ਉਚੇਰੇ ਪੜਾਅ ਉਤੇ ਪੈਦਾ ਹੋਈ। ਇਹ ਲੱਭਤ ਵਿਕਾਸ ਦੇ ਵਿਚਾਰ ਨਾਲ ਪਦਾਰਥਵਾਦ ਦੇ ਅਨਿੱਖੜ ਸੰਬੰਧ ਕਾਇਮ ਹੋਣ ਦੇ ਸਿੱਟੇ ਵਜੋਂ ਹੀ ਸੰਭਵ ਹੋਈ ਹੈ।