ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਦਲਿਤ ਅਵਸਥਾ ਤੋਂ ਚੇਤੰਨ ਗ਼ੁਲਾਮ ਪਹਿਲਾਂ ਹੀ ਆਪਣੀ ਆਜ਼ਾਦੀ ਦੇ ਰਾਹ ਉਤੇ ਤੁਰ ਪਿਆ ਹੁੰਦਾ ਹੈ।

ਸਮਕਾਲੀ ਸਰਮਾਇਦਾਰਾ ਸਮਾਜ ਵਿਚ, ਮਜ਼ਦੂਰ ਵੱਡੇ ਵੱਡੇ ਸਮੂਹਾਂ ਵਿਚ ਸੰਗਠਿਤ ਹਨ; ਉਹਨਾਂ ਕੋਲ ਕਿਸੇ ਹੱਦ ਤੱਕ ਗਿਆਨ ਹੁੰਦਾ ਹੈ, ਉਹਨਾਂ ਦੇ ਹਿੱਤ ਵਧੇਰੇ ਵਿਸ਼ਾਲ ਹੁੰਦੇ ਹਨ ਅਤੇ ਉਹਨਾਂ ਕੋਲ ਵਧੇਰੇ ਵਿਹਲਾ ਸਮਾਂ ਹੁੰਦਾ ਹੈ। ਇਸਲਈ, ਉਹਨਾਂ ਵਲੋਂ ਪਦਾਰਥਵਾਦੀ ਫ਼ਿਲਾਸਫ਼ੀ ਦਾ ਅਧਿਐਨ ਕਰਨ ਦੀ ਸੰਭਾਵਨਾ ਹੁਣ ਕਿਤੇ ਜ਼ਿਆਦਾ ਹੈ। ਰੂਸ ਵਿਚ ੧੯੧੭ ਦੇ ਮਹਾਨ ਅਕਤੂਬਰ ਸੋਸ਼ਲਿਸਟ ਇਨਕਲਾਬ ਤੋਂ ਪਹਿਲਾਂ ਪਦਾਰਥਵਾਦੀ ਫ਼ਿਲਾਸਫ਼ੀ ਸਮੇਤ ਸਮਾਜਕ ਵਿਗਿਆਨਾਂ ਦਾ ਅਧਿਐਨ ਕਰਨ ਲਈ ਕਈ ਮਜ਼ਦੂਰ ਗਰੁੱਪ ਸੰਗਠਿਤ ਕੀਤੇ ਗਏ ਸਨ। ਇਸਤਰਾਂ, ਸਮਕਾਲੀ ਸਮਾਜ ਵਿਚ ਵਿਸ਼ਾਲ ਜਨ- ਸਮੂਹਾਂ ਲਈ ਪਦਾਰਥਵਾਦੀ ਫ਼ਿਲਾਸਫ਼ੀ ਵਿਚ ਨਿਪੁੰਨਤਾ ਪ੍ਰਾਪਤ ਕਰਨ ਵਾਸਤੇ ਹਾਲਤਾਂ ਪੈਦਾ ਹੋ ਗਈਆਂ ਹਨ। ਮੁਹਰੈਲ ਸਮਾਜਕ ਸ਼ਕਤੀਆਂ ਅਤੇ ਉੱਨਤ ਫ਼ਿਲਾਸਫ਼ੀ ਵਿਚਕਾਰ ਏਕਤਾ ਇਸ ਗੱਲ ਦੀ ਜ਼ਮਾਨਤ ਹੈ ਕਿ ਇਨਸਾਫ਼ ਅਤੇ ਮਾਨਵਤਾ ਦੇ ਅਸੂਲਾਂ ਅਨੁਕੂਲ ਸਮਾਜ ਵਿਚ ਤਬਦੀਲੀ ਲਿਆਂਦੀ ਜਾਇਗੀ।

ਮਾਰਕਸਵਾਦ-ਲੈਨਿਨਵਾਦ ਦੇ ਬਾਨੀ ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਨੂੰ ਸਪਸ਼ਟ ਤਰ੍ਹਾਂ ਸੂਤ੍ਰਿਤ ਕਰਨ ਵਾਲੇ ਅਤੇ ਇਸਦੀ ਬਣਤਰ ਸਾਮ੍ਹਣੇ ਲਿਆਉਣ ਵਾਲੇ ਸਭ ਤੋਂ ਪਹਿਲੇ ਸਨ; ਇਸਤਰ੍ਹਾਂ ਉਹਨਾਂ ਨੇ ਵਖੋ ਵਖਰੇ ਦਾਰਸ਼ਨਿਕ ਰੁਝਾਣਾਂ, ਪਰਪਾਟੀਆਂ ਅਤੇ ਸਿਧਾਂਤਾਂ ਦੇ ਮੁਲਾਂਕਣ ਲਈ ਕਸੌਟੀ ਮੁਹਈਆ ਕੀਤੀ। ਪਦਾਰਥ ਦੇ ਅਰਥ ਕਰਨ ਵਿਚ ਕੋਈ ਵੀ ਲੱਗ-ਲੱਗਾਵ, ਜੋ ਕਿ ਪੂਰਵ- ਮਾਰਕਸੀ ਪਦਾਰਥਵਾਦੀਆਂ ਦਾ ਪ੍ਰਤਿਨਿਧ ਲੱਛਣ ਸੀ,

ਮਾਰਕਸਵਾਦ ਲਈ ਓਪਰੀ ਚੀਜ਼ ਹੈ। ਪਦਾਰਥ ਨੂੰ ਵਸਤੂਪਰਕ ਯਥਾਰਥ ਦੱਸ ਕੇ, ਜਿਸਨੂੰ ਅਸੀਂ ਆਪਣੇ ਗਿਆਨ-ਇੰਦਰਿਆਂ

੧੧੩