ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁੱਟਣ ਵਾਲਾ"-- ਨਵਜਾਤ ਤਾਰੀ-- ਕਰਮ-ਭੂਮੀ ਵਿਚ ਆ ਰਿਹਾ ਹੈ। ਉਸਦਾ ਮੁੱਚ ਅਤੇ ਇੱਛਾ-ਸ਼ਕਤੀ ਅਜੇ ਵੀ ਜੋਬਨ ਉਤੇ ਸੀ ਅਤੇ ਉਹ ਆਸਾਂ ਨਾਲ ਭਰਪੂਰ ਸੀ। ਪਰ ਜਦੋਂ ਸਰਮਾਇਦਾਰੀ ਦੀ ਜਿੱਤ ਹੋ ਹੀ ਗਈ ਤਾਂ ਇਸਦੇ “ਹਨੇਰੇ ਪਾਸੇ ਜਲਦੀ ਹੀ ਪ੍ਰਤੱਖ ਹੋ ਗਏ। ਪਦਾਰਥਵਾਦੀ ਫ਼ਿਲਾਸਫ਼ੀ ਨੇ ਸਰਮਾਇਦਾਰੀ ਲਈ ਹੌਲੀ ਹੌਲੀ ਖ਼ਤਰਨਾਕ ਮੋੜ ਕੱਟਿਆ ਸਮਕਾਲੀ ਬੁਰਜੂਆ ਸਮਾਜ ਵਿਚ ਨਿਹਿਤ ਨਾ ਦੂਰ ਹੋਣ ਵਾਲੀਆਂ ਵਿਰੋਧਤਾਈਆਂ ਜਿੰਨੀਆਂ ਵਧੇਰੇ ਪ੍ਰਤੱਖ ਹੁੰਦੀਆਂ ਜਾਂਦੀਆਂ ਹਨ, ਪੱਛਮ ਵਿਚ ਓਨੀ ਹੀ ਵਧੇਰੇ ਗਿਣਤੀ ਵਿਚ ਵਖੋ ਵਖਰੀਆਂ ਆਦਰਸ਼ਵਾਦੀ ਦਾਰਸ਼ਨਿਕ ਪਰਪਾਟੀਆਂ ਪੈਦਾ ਹੋਈ ਜਾਂਦੀਆਂ ਹਨ।

ਇਸਤਰ੍ਹਾਂ, ਪਦਾਰਥਵਾਦੀ ਫ਼ਿਲਾਸਫ਼ੀ ਨੇ ਹਮੇਸ਼ਾ ਹੀ ਅਗਵਾਨੂੰ ਸਮਾਜਕ ਸ਼ਕਤੀਆਂ ਦੇ ਹਿੱਤਾਂ ਨੂੰ ਪਰਗਟ ਕੀਤਾ ਹੈ, ਅਤੇ ਆਦਰਸ਼ਵਾਦੀ ਫ਼ਿਲਾਸਫ਼ੀ ਵੱਸੋਂ ਦੇ ਵਿਸ਼ੇਸ਼ਾਧਿਕਾਰਾਂ ਵਾਲੇ ਤਬਕਿਆਂ ਦੀ, ਉਹਨਾਂ ਦੇ ਹੱਕਾਂ, ਉਹਨਾਂ ਦੇ ਜੀਵਨ-ਢੰਗ ਦੀ, ਅਤੇ ਉਹਨਾਂ ਦੀਆਂ "ਆਜ਼ਾਦੀਆਂ" ਦੀ ਪੱਕੀ ਸਮਰਥਕ ਰਹੀ ਹੈ।

ਪਰ, ਸਵਾਲ ਪੁੱਛਿਆ ਜਾ ਸਕਦਾ ਹੈ, ਕੀ ਪਦਾਰਥਵਾਦ ਨੂੰ ਆਮ ਜਨਤਾ ਨੇ ਹਮੇਸ਼ਾ ਹੀ "ਆਪਣੀ" ਫ਼ਿਲਾਸਫ਼ੀ ਮੰਣਿਆ ਹੈ? ਦਰਅਸਲ, ਲੋਕ, ਗ਼ੁਲਾਮ, ਕਿਸਾਨ, ਕਾਰੀਗਰ ਅਤੇ ਛੋਟੇ ਵਪਾਰੀ ਕਈ ਵਾਰੀ ਪਦਾਰਥਵਾਦੀ ਫ਼ਿਲਾਸਫ਼ੀ ਦੀ, ਜਾਂ ਫ਼ਿਰ ਕਿਸੇ ਕਿਸਮ ਦੀ ਫ਼ਿਲਾਸਫ਼ੀ ਦੀ ਹੋਂਦ ਤੋਂ ਚੇਤੰਨ ਹੀ ਨਹੀਂ ਸਨ ਹੁੰਦੇ। ਸਚਮੁਚ, ਫ਼ਿਲਾਸਫ਼ੀ ਨਾਲ ਉਹਨਾਂ ਦੀ ਕੀ ਸਾਂਝ ਹੋ ਸਕਦੀ ਸੀ-- ਲੱਕ-ਤੋੜਵੇਂ ਕੰਮ ਨਾਲ ਥੱਕੇ-ਹਾਰੇ ਗ਼ੁਲਾਮ ਦੀ, ਰਾਤ ਦਿਨ ਖੇਤਾਂ ਵਿਚ ਕੰਮ ਕਰਦੇ ਕਿਸਾਨ ਦੀ, ਜਾਂ ਮਜ਼ਦੂਰ ਦੀ ਜਿਸਨੂੰ ਕਦੀ ਵੀ ਕੋਈ ਛੁੱਟੀ ਨਹੀਂ ਸੀ ਹੁੰਦੀ। ਜਿਹੜੀ ਫ਼ਿਲਾਸਫ਼ੀ ਉਹਨਾਂ ਨੂੰ ਮੁਕਤੀ ਦਾ ਰਾਹ ਦਿਖਾ ਸਕਦੀ ਸੀ, ਉਹ ਕਿਰਤੀ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ। ਫਿਰ ਵੀ,

੧੧੨