ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਰਨ ਦਾ ਵਿਚਾਰ, ਜਿਸਨੇ ਮਹਾਨ ਫ਼ਰਾਂਸੀਸੀ ਇਨਕਲਾਬ ਵਿਚੋਂ ਜਨਮ ਲਿਆ ਸੀ, ਬਹੁਤ ਜ਼ਿਆਦਾ ਜੀਵਤ ਸੀ। ਨੌਜਵਾਨ ਜਰਮਨ ਬੁਧੀਜੀਵੀ, ਜਿਹੜੇ ਵਧਦੀ ਬੁਰਜ਼ੂਆਜ਼ੀ ਦੇ ਹਿੱਤਾਂ ਨੂੰ ਪਰਗਟ ਕਰਦੇ ਸਨ, ਬੁਨਿਆਦੀ ਸਮਾਜਕ ਸੁਧਾਰਾਂ ਲਈ ਯਤਨ ਕਰ ਰਹੇ ਸਨ। ਪਰ ਸਮਾਜ ਦੀ, ਅਸਲੀ ਕਾਇਆ-ਕਲਪ ਦੀ ਇਹਨਾਂ ਵਿਚ ਤਾਕਤ ਨਹੀਂ ਸੀ, ਕਿਉਂਕਿ ਇਹਨਾਂ ਨੂੰ ਜਨਤਾ ਦਾ ਸਮਰਥਨ ਪਰਾਪਤ ਨਹੀਂ ਸੀ ਅਤੇ ਪ੍ਰਤਿਗਾਮੀ ਸਮਾਜਕ ਸ਼ਕਤੀਆਂ ਦੀ ਧਿਰ ਲੈ ਰਹੀ ਰਾਜ ਸੱਤਾ ਬਹੁਤ ਮਜ਼ਬੂਤ ਸੀ। ਇਸਲਈ ਕੇਵਲ ਇਕੋ ਇਕ ਰਾਹ ਸੀ-... ਕਲਪਣਾ ਵਿਚ ਉਸ ਸੰਸਾਰ ਨੂੰ ਨਵੇਂ ਸਿਰਿਉਂ ਉਸਾਰਨਾ, ਇਕ ਫ਼ਿਲਾਸਫ਼ੀ, ਆਦਰਸ਼ਕ ਸੰਸਾਰ ਘੜਣਾ, ਜਿਸ ਵਿਚ ਅਸਲ ਸੰਸਾਰ ਦਾ ਤਿਆਗ ਕਰ ਦਿਤਾ ਜਾਏ। ਇਹੋ ਜਿਹੀ ਆਦਰਸ਼ਵਾਦੀ ਫ਼ਿਲਾਸਫ਼ੀ ਘੜ ਲਈ ਗਈ (ਜਾਹਨ ਫ਼ਿਖਤ', ਫ਼ਰੀਦਰਿਖ ਸ਼ੈਲਿੰਗ, ਗਿਓਰਗ ਹੀਗਲ), ਪਰ ਸੰਸਾਰ ਨੂੰ ਹਕੀਕਤ ਵਿਚ ਨਵੀਂ ਤਰਤੀਬ ਦੇਣ ਦੇ ਉਦੇਸ਼ ਵਿਚ ਇਹ ਜ਼ਰਾ ਵੀ ਸਹਾਇਕ ਨਾ ਹੋਈ, ਕਿਉਂਕਿ ਇਹ ਸਚਮੁਚ ਦੀਆਂ ਸਮੱਸਿਆਵਾਂ ਨੂੰ ਵਿਚਾਰਾਂ ਦੀ ਦੁਨੀਆਂ ਵਿਚ ਬਦਲ ਦੇਂਦੀ ਸੀ।

ਫ਼ਰਾਂਸ ਵਿਚ, ਇਸਦੇ ਉਲਟ, ਪਦਾਰਥਵਾਦੀ ਵਿਚਾਰ ਬੁਰਜੂਆਜ਼ੀ ਲਈ ਪ੍ਰੇਰਨਾ ਬਣੇ, ਜਿਹੜੀ ਕਿ ਮਹਾਨ ਫ਼ਰਾਂਸੀਸੀ ਇਨਕਲਾਬ ਤੋਂ ਪਹਿਲਾਂ ਸੱਤਾ ਪਰਾਪਤ ਕਰਨ ਲਈ ਘੋਲ ਕਰ ਰਹੀ ਸੀ। ਬੁਰਜੂਆ ਸਮਾਜ ਨੂੰ ਅਜੇ ਆਰਥਕ ਸੰਕਟਾਂ ਅਤੇ ਬੇਰੁਜ਼ਗਾਰੀ ਦੀਆਂ ਬਦਕਿਸਮਤੀਆਂ ਦਾ ਅਨੁਭਵ ਨਹੀਂ ਸੀ ਹੋਇਆ। ਮਜ਼ਦੂਰ ਜਮਾਤ ਬਹੁਤ ਕਮਜ਼ੋਰ ਅਤੇ ਭੈੜੀ ਤਰ੍ਹਾਂ ਸੰਗਠਿਤ ਸੀ। ਬੁਰਜੂਆਜ਼ੀ ਅਜੇ ਵੀ ਸਰਮਾਇਦਾਰਾ ਸਮਾਜ ਦੀਆਂ ਅਸੀਮ ਸੰਭਾਵਨਾਵਾਂ ਵਿਚ ਯਕੀਨ ਰੱਖਦੀ ਸੀ, ਅਤੇ ਇਸ ਤੱਥ ਤੋਂ ਚੇਤੰਨ ਨਹੀਂ ਸੀ ਕਿ ਭਵਿੱਖ ਵਿਚ ਉਸਦੀ "ਕਬਰ

੧੧੧