ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਉਂ ਜਿਉਂ ਸਮਾਂ ਬੀਤਦਾ ਗਿਆ, ਪੁਰਾਤਨ ਸਮਾਜ ਹਮਲਾਵਰਾਂ ਦੇ ਹਮਲਿਆਂ ਨਾਲ ਹੌਲੀ ਹੌਲੀ ਤਬਾਹ ਹੋ ਗਿਆ; ਗ਼ੁਲਾਮਾਂ ਦੀਆਂ ਬਗ਼ਾਵਤਾਂ ਨੇ ਅਤੇ ਆਰਥਕ ਨਿਘਾਰ ਨੇ ਇਸਨੂੰ ਅੰਦਰੋਂ ਵੀ ਢਾਹ ਲਾਈ। ਸੱਤਾਧਾਰੀਆਂ ਨੇ ਸਮਝ ਲਿਆ ਕਿ ਇਤਿਹਾਸ ਦੇ ਵਹਿਣ ਨੂੰ ਉਲਟਾਉਣਾ ਅਸੰਭਵ ਹੈ ਅਤੇ ਮਹਿਸੂਸ ਕਰ ਲਿਆ ਕਿ ਵਾਗਾਂ ਉਹਨਾਂ ਦੇ ਹੱਥੋਂ ਨਿਕਲ ਰਹੀਆਂ ਹਨ। ਇਸ ਦੌਰ ਵਿਚ, ਉਹਨਾਂ ਨੂੰ ਆਤਮਪਰਕ ਆਦਰਸ਼ਵਾਦੀ ਸਿਧਾਂਤਾਂ ਵਿਚ "ਤਸੱਲੀ" ਮਿਲਦੀ ਸੀ: ਸਾਰਾ ਕੁਝ ਭੁੱਲ-ਭੁਲਾ ਜਾਇਗਾ; ਖੁਸ਼ੀ ਤੋਂ ਸਿਵਾ ਹੋਰ ਸਭ ਕੁਝ ਝਾਵਲਾ ਹੈ। ਜਾਂ, ਇਸਦੇ ਉਲਟ, ਸਾਡੀਆਂ ਸਾਰੀਆਂ ਖਾਹਸ਼ਾਂ ਵਿਅਰਥ ਹਨ, ਮਨੁੱਖ ਕਦੀ ਵੀ ਸਚਮੁਚ ਖੁਸ਼ ਨਹੀਂ ਹੋ ਸਕਦਾ, ਇਸਲਈ ਸਾਨੂੰ ਉਸਦੀਆਂ ਲੋੜਾਂ ਘੱਟ ਤੋਂ ਘੱਟ ਹੱਦ ਤੱਕ ਲੈ ਆਉਣੀਆਂ ਚਾਹੀਦੀਆਂ ਹਨ ਅਤੇ ਤਿਆਗੀ, ਵਿਰਕਤ ਵਾਲਾ, ਸਖ਼ਤ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਸੰਸਾਰ ਵਿਚ ਨਾ ਸੱਤਾ, ਨਾ ਖੁਸ਼ੀ ਅਤੇ ਨਾ ਹੀ ਧਨ ਦੌਲਤ ਮਨੁੱਖ ਦੀ ਪਹੁੰਚ ਵਿਚ ਹਨ। ਇਹਨਾਂ ਦਾ ਤਾਂ ਬੱਸ ਕੋਈ ਵਜੂਦ ਹੀ ਨਹੀਂ।

ਨਿਯਮਣ, ਆਦਰਸ਼ਵਾਦ ਅਮੀਰਾਂ ਦੇ ਹਿੱਤਾਂ ਨੂੰ ਪਰਗਟ ਕਰਦਾ, ਉਚਿਤ ਠਹਿਰਾਉਂਦਾ ਅਤੇ ਉਹਨਾਂ ਦੀ ਰਾਖੀ ਕਰਦਾ ਹੈ। ਫਿਰ ਵੀ, ਕਦੀ ਕਦੀ ਐਸੇ ਲੋਕ ਵੀ ਆਦਰਸ਼ਵਾਦ ਅਪਣਾ ਲੈਂਦੇ ਹਨ, ਜਿਹੜੇ ਅਸਲ ਹਾਲਤ ਤੋਂ ਨਿਰਾਸ਼ ਹੋਏ ਹੁੰਦੇ ਹਨ ਅਤੇ ਇਹਨਾਂ ਨੂੰ ਬਦਲਣਾ ਚਾਹੁਣਗੇ। ਪਰ ਕੀ ਆਦਰਸ਼ਵਾਦੀ ਫ਼ਿਲਾਸਫ਼ੀ ਸਮਾਜ ਦੀ ਕਾਇਆ-ਕਲਪ ਦੇ ਉਤਮ ਕਾਰਜ ਵਿਚ ਸਹਾਇਤਾ ਕਰਨ ਦੇ ਸਚਮੁਚ ਹੀ ਯੋਗ ਹੈ?

ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਜਰਮਨੀ ਦੀ ਆਰਥਕਤਾ ਮੁਕਾਬਲਤਨ ਪੱਛੜੀ ਹੋਈ ਸੀ। ਪਰ ਸਾਮੰਤੀ ਨਿਜ਼ਾਮ ਨੂੰ ਲਾਹ

੧੧੦