ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰ ਇਹ ਸਭ ਕੁਝ ਸਪਸ਼ਟ ਸੀ, ਪਰ ਆਦਰਸ਼ਵਾਦੀ ਪ੍ਰਣਾਲੀਆਂ ਵੀ ਆਪਣੇ ਵਿਚ ਦਿਨੋ ਦਿਨ ਵਧੇਰੇ ਪਦਾਰਥਵਾਦੀ ਵਸਤੂ ਭਰ ਰਹੀਆਂ ਸਨ ਅਤੇ ਮਨ ਅਤੇ ਪਦਾਰਥ ਵਿਚਲੇ ਵਿਰੋਧ ਨੂੰ ਸਰਬ-ਈਸ਼ਵਰਵਾਦੀ ਢੰਗ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਸਤਰ੍ਹਾਂ ਆਖਰ ਹੀਗਲੀ ਪ੍ਰਣਾਲੀ ਵਿਧੀ ਅਤੇ ਵਸਤੂ ਵਿਚ ਆਦਰਸ਼ਵਾਦੀ ਢੰਗ ਨਾਲ ਸਿਰਭਾਰ ਖੜੇ ਕੀਤੇ ਗਏ ਪਦਾਰਥਵਾਦ ਨੂੰ ਹੀ ਪੇਸ਼ ਕਰਦੀ ਹੈ।"*

ਇਸਦੇ ਨਾਲ ਹੀ, ਆਦਰਸ਼ਵਾਦ ਖਤਮ ਨਹੀਂ ਹੋਣ ਲੱਗਾ, ਭਾਵੇਂ ਇਹ ਆਪਣੇ ਆਪ ਨੂੰ ਪਦਾਰਥਵਾਦ ਦਾ ਚੋਗਾ ਪਹਿਣਾ ਲੈਂਦਾ ਹੈ, ਜਾਂ ਦਾਅਵਾ ਕਰਦਾ ਹੈ ਕਿ ਇਹ ਆਦਰਸ਼ਵਾਦ ਅਤੇ ਪਦਾਰਥਵਾਦ ਦੋਹਾਂ ਤੋਂ ਹੀ "ਉਪਰ" ਹੈ। ਕੀ ਪਦਾਰਥਵਾਦ ਅਤੇ ਆਦਰਸ਼ਵਾਦ ਵਿਚਕਾਰ ਘੋਲ ਹਮੇਸ਼ਾ ਹੀ ਚੱਲਦਾ ਰਹੇਗਾ?

ਧਰਤਵੀ ਤੂਫ਼ਾਨਾਂ ਦੀ "ਅਰਸ਼ੀ" ਗੂੰਜ

ਆਦਰਸ਼ਵਾਦ ਆਪਣੀਆਂ ਪੁਜ਼ੀਸ਼ਨਾਂ ਉਤੇ ਹਠੀ ਢੰਗ ਨਾਲ ਡਟਿਆ ਹੋਇਆ ਹੈ ਜਿਸਦਾ, ਇਕ ਹੱਦ ਤੱਕ, ਕਾਰਨ ਸਮਾਜਕ ਜੀਵਨ ਵਿਚਲੀਆਂ ਵਿਰੋਧਤਾਈਆਂ ਹਨ। ਅੱਜ ਆਦਰਸ਼ਵਾਦ ਦੇ ਪਰਗਟ ਹੋਣ ਅਤੇ ਕਾਇਮ ਰਹਿਣ ਦਾ ਕਾਰਨ ਸਿਰਫ਼ ਉਹ ਮੁਸ਼ਕਲਾਂ ਹੀ ਨਹੀਂ ਜਿਨ੍ਹਾਂ ਦਾ ਮਨੁੱਖ ਨੂੰ ਗਿਆਨ-- ਪਰਾਪਤੀ ਦੇ ਅਮਲ ਅਤੇ ਕਿਰਤ-ਸਰਗਰਮੀਆਂ ਵਿਚੋਂ, ਅਤੇ

————————————————————

*ਫ਼ਰੈਡਰਿਕ ਏਂਗਲਜ਼, "ਲੁਡਵਿਗ ਫ਼ਿਉਰਬਾਖ਼ ਅਤੇ ਕਲਾਸੀਕਲ ਜਰਮਨ ਫ਼ਿਲਾਸਫ਼ੀ ਦਾ ਅੰਤ"; ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼, ਚੋਣਵੀਆਂ ਕਿਰਤਾਂ, ਤਿੰਨ ਸੈਂਚੀਆਂ ਵਿਚ ਸੈਂਚੀ ੩, ਸਫਾ ੩੪੮।

੧੦੮