ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖਾ ਜੀਵਨ!"*। ਕੁਝ ਲੌਕਾਂ ਦਾ ਖ਼ਿਆਲ ਸੀ ਕਿ ਫ਼ਿਲਾਸਫ਼ੀ ਧਰਮ ਤੋਂ ਅਨਿੱਖੜ ਹੈ, ਕਿ ਇਹ ਧਾਰਮਿਕ ਮੱਤ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਵਿਚ ਸਹਾਇਤਾ ਕਰਦੀ ਹੈ, ਜਦ ਕਿ ਦੂਸਰਿਆਂ ਦੀ ਇਹ ਰਾਇ ਸੀ ਕਿ ਇਹ ਸ਼ੰਕੇ ਅਤੇ ਤਰਕ ਉਪਰ ਆਧਾਰਤ ਹੈ, ਅਤੇ ਇਸਲਈ ਇਹ ਧਰਮ ਨਾਲ ਮੇਲ ਨਹੀਂ ਖਾਂਦੀ, ਜਿਹੜਾ ਕਿ ਵਿਸ਼ਵਾਸ ਤੋਂ ਸ਼ੁਰੂ ਹੂੰਦਾ ਹੈ।

ਅੱਜ ਦੇ ਚਿੰਤਕਾਂ ਵਿਚਕਾਰ ਫ਼ਿਲਾਸਫ਼ੀ ਦੇ ਤੱਤ ਅਤੇ ਮੰਤਵ ਸੰਬੰਧੀ ਹੋਰ ਵੀ ਜ਼ਿਆਦਾ ਮਤਭੇਦ ਹਨ। ਇਹਨਾਂ ਵਿਚੋਂ ਕੁਝ ਦਾ ਵਿਸ਼ਵਾਸ ਹੈ ਕਿ ਫ਼ਿਲਾਸਫ਼ੀ ਵਿਗਿਆਨ ਸੰਬੰਧੀ ਸਿਧਾਂਤ ਹੈ; ਕੁਝ ਹੌਰ ਇਸਨੂੰ ਕਲਾ ਨਾਲ ਤਸ਼ਬੀਹ ਦੇਂਦੇ ਹਨ, ਜਦ ਕਿ ਕੁਝ ਹੋਰ, ਉਦਾਹਰਣ ਵਜੋਂ ਫ਼ਰਾਂਸੀਸੀ ਲੇਖਕ ਅਤੇ ਫ਼ਿਲਾਸਫ਼ਰ ਅਲਬੇਰ ਕਾਮੂ ਵਰਗੇ ਹਨ, ਜਿਹੜੇ ਦਾਅਵਾ ਕਰਦੇ ਹਨ ਕਿ ਇਕੋ ਇਕ ਗੰਭੀਰ ਦਾਰਸ਼ਨਿਕ ਸਮੱਸਿਆ-- ਆਤਮਘਾਤ ਦੀ ਸਮੱਸਿਆ ਹੈ। ਚਿੰਤਕਾਂ ਦੀ ਇਕ ਹੋਰ ਟੋਲੀ ਵੀ ਹੈ ਜਿਹੜੇ "ਫ਼ਿਲਾਸਫ਼ੀ" ਸ਼ਬਦ ਦਾ ਹੀ ਤਿਆਗ ਕਰ ਦੇਣ ਦਾ ਸੁਝਾਅ ਦੇਂਦੇ ਹਨ।

ਰਾਵਾਂ ਦੀ ਇਸ ਵੰਨ-ਸੁਵੰਨਤਾ ਵਿਚ ਆਪਣਾ ਥਾਂ ਲੱਭਣ ਲਈ, ਆਓ ਅਸੀਂ ਫ਼ਿਲਾਸਫ਼ੀ ਦੇ ਆਰੰਭ ਵੱਲ ਮੁੜੀਏ। ਇਹ ਕਦੋਂ ਅਤੇ ਕਿੱਥੇ ਪੈਦਾ ਹੋਈ? ਦਾਰਸ਼ਨਿਕ ਚਿੰਤਨ ਨੇ ਕੁਝ ਸਮਾਜਾਂ ਵਿਚ ਕਿਉਂ ਤੇਜ਼ੀ ਨਾਲ ਵਿਕਾਸ ਕੀਤਾ ਅਤੇ ਕੁਝ ਸਮਾਜਾਂ ਵਿਚ ਕਿਉਂ ਹੌਲੀ ਹੌਲੀ ਵਿਕਾਸ ਕੀਤਾ? ਕੀ ਸਾਰੀਆਂ ਹੀ ਕੌਮਾਂ ਫ਼ਿਲਾਸਫ਼ੀ ਦੀ ਸਿਆਣਪ ਦੀ ਥਾਹ ਪਾਉਣ ਦੇ ਸਮਰੱਥ ਹਨ? ਇਸਤਰ੍ਹਾਂ ਦੇ ਸਵਾਲ ਹਨ ਜਿਨ੍ਹਾਂ ਉਤੇ ਅਸੀਂ ਇਸ ਪੁਸਤਕ ਵਿਚ ਵਿਚਾਰ ਕਰਾਂਗੇ।

————————————————————

ਸਿਸਰੋ, "ਟਸਕੁਲਾਨੇ ਡਿਸਪੂਟੇਸ਼ਨਜ਼" V, ੨, ੫।