ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੱਝ ਲਈ ਹੈ

ਉਸਨੇ ਆਪਣੇ ਦਿਲ ਵਿਚ ਨਦੀਣ

ਨਹੀਂ ਉੱਗਣ ਦਿਤਾ।*

ਇਸਤਰ੍ਹਾਂ, ਗ਼ੈਰ-ਵਿਗਿਆਨਕ ਸੰਕਲਪਾਂ ਵਿਰੁਧ ਘੋਲ ਦੌਰਾਨ ਚਿੰਤਨ ਵਧੇਰੇ ਸੂਖਮ ਹੁੰਦਾ ਗਿਆ, ਗਿਆਨ ਪਰਾਪਤ ਕਰਨ ਦੇ ਤਰੀਕੇ ਵਧੇਰੇ ਜਟਿਲ ਹੁੰਦੇ ਗਏ, ਹਕੀਕਤ ਬਾਰੇ ਇਕਸੁਰ ਪਦਾਰਥਵਾਦੀ ਵਿਚਾਰ ਸੂਤ੍ਰਿਤ ਕੀਤਾ ਗਿਆ।

ਪਰ ਆਦਰਸ਼ਵਾਦ ਵੀ ਕੋਈ ਗ਼ੈਬੋਂ ਨਹੀਂ ਉਤਰਿਆ। ਮਨੁੱਖ ਦੀਆਂ ਉਹਨਾਂ ਹੀ ਅਮਲੀ ਸਰਗਰਮੀਆਂ ਨੇ ਇਸਦੇ ਜਨਮ ਵਿਚ ਵੀ ਇਕ ਨਿਸ਼ਚਿਤ ਰੋਲ ਅਦਾ ਕੀਤਾ, ਪਰ "ਨਫ਼ੀ" ਅਰਥਾਂ ਵਿਚ। ਮਨੁੱਖ ਹਮੇਸ਼ਾ ਹੀ ਉਹ ਕੁਝ ਪਰਾਪਤ ਕਰਨ ਵਿਚ ਸਫ਼ਲ ਨਹੀਂ ਹੋ ਜਾਂਦਾ ਅਤੇ ਨਾ ਹੀ ਕਦੀ ਹੋਇਆ ਹੈ, ਜਿਸਦੀ ਉਹ ਇੱਛਾ ਕਰਦਾ ਹੈ। ਪੁਰਾਤਨ ਸਮਿਆਂ ਵਿਚ ਇਹ ਖ਼ਾਸ ਕਰਕੇ ਸੱਚ ਸੀ ਜਦੋਂ ਅਜੇ ਮੁਢਲੇ ਦਾਰਸ਼ਨਿਕ ਵਿਚਾਰ ਰੂਪ ਧਾਰ ਰਹੇ ਸਨ। ਬਹੁਤ ਸਾਰੀਆਂ ਬਦਕਿਸਮਤੀਆਂ ਮਨੁੱਖ ਦੇ ਰਾਹ ਵਿਚ ਆਉਂਦੀਆਂ ਸਨ। ਉਸਨੂੰ ਅਕਸਰ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਅਤੇ ਉਹ ਉਸ ਸਭ ਕੁਝ ਦੀ ਹੀ ਵਿਆਖਿਆ ਨਹੀਂ ਸੀ ਕਰ ਸਕਦਾ ਜਿਸਦਾ ਉਸਨੂੰ ਸਾਮ੍ਹਣਾ ਕਰਨਾ ਪੈਂਦਾ ਸੀ। ਕਿਉਂ ਇਕ ਆਦਮੀ ਨੂੰ ਕੰਮ ਕਰਨਾ ਪੈਂਦਾ ਹੈ, ਪਰ ਦੂਜੇ ਨੂੰ ਨਹੀਂ? ਇਸਤਰ੍ਹਾਂ ਦਾ ਸਾਰਾ ਨਿਜ਼ਾਮ ਕਿਸਨੇ ਕਾਇਮ ਕੀਤਾ ਹੈ? ਮਨੁੱਖ ਜਿਊਂਦਾ ਸੀ, ਸੋਚਦਾ ਸੀ, ਕਸ਼ਟ ਭੋਗਦਾ ਸੀ, ਖੁਸ਼ ਹੁੰਦਾ ਸੀ ਅਤੇ ਇਕਦਮ ਮਰ ਗਿਆ। ਮਰਨ ਤੋਂ ਪਿਛੋਂ ਉਸਦੀ ਆਤਮਾ ਕਿਥੇ ਚੱਲੀ ਜਾਂਦੀ ਹੈ?

————————————————————

  • "ਉਮਰ ਖੱਯਾਮ", ਦੁਸ਼ਾਂਬੇ, ਇਰਫ਼ਾਨ ਪ੍ਰਕਾਸ਼ਕ, ੧੯੭੦, ਸਫ਼ਾ ੧੦੯ (ਫ਼ਾਰਸੀ ਵਿਚ)।
    ੧੦੪