ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਰਤੂਲੀਅਨ ਨੇ ਕਿਹਾ ਸੀ। ਇਸਦੇ ਟਾਕਰੇ ਵਿਚ ਇਕ ਪਦਾਰਥਵਾਦੀ ਇਹ ਕਹਿੰਦਾ ਹੈ ਕਿ ਜੇ ਇਹ ਬੇਤੁਕਾ ਹੈ ਤਾਂ ਇਹ ਠੀਕ ਨਹੀਂ ਹੋ ਸਕਦਾ, ਇਸਲਈ ਉਹ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਿਆਂ, ਵਿਰੋਧਤਾਈ ਦੀ ਖੋਜ ਕਰਨੀ ਸ਼ੁਰੂ ਕਰ ਦੇਂਦਾ ਹੈ। ਆਲੋਚਨਾਤਮਕ ਮਨ ਸਾਰੇ ਸਮਿਆਂ ਅਤੇ ਸਾਰੀਆਂ ਕੌਮਾਂ ਦੇ ਪਦਾਰਥਵਾਦੀਆਂ ਦਾ ਪ੍ਰਤਿਨਿਧ ਲੱਛਣ ਹੈ। ਉਦਾਹਰਣ ਵਜੋਂ, ਪੁਰਾਤਨ ਭਾਰਤੀ ਪਦਾਰਥਵਾਦੀਆਂ ਬਾਰੇ ਜਵਾਹਰਲਾਲ ਨਹਿਰੂ ਨੇ ਲਿਖਿਆ ਹੈ: "ਪਦਾਰਥਵਾਦੀ ਪ੍ਰਮਾਣਿਕਤਾ ਦੀ ਅਤੇ ਚਿੰਤਨ, ਧਰਮ ਅਤੇ ਧਰਮ-ਸ਼ਾਸਤਰ ਵਿਚ ਸਾਰੇ ਸਵਾਰਥੀ ਹਿੱਤਾਂ ਦੀ ਆਲੋਚਨਾ ਕਰਦੇ ਸਨ। ਉਹ ਵੇਦਾਂ ਦੀ, ਪੁਰੋਹਤਪੁਣੇ ਦੀ ਅਤੇ ਪਰੰਪਰਾਈ ਵਿਸ਼ਵਾਸਾਂ ਦੀ ਨਿਖੇਧੀ ਕਰਦੇ ਸਨ ਅਤੇ ਐਲਾਨ ਕਰਦੇ ਸਨ ਕਿ ਵਿਸ਼ਵਾਸ ਆਜ਼ਾਦ ਹੋਣਾ ਚਾਹੀਦਾ ਹੈ ਅਤੇ ਇਹ ਪੂਰਵ-ਮਿਥਣਾਂ ਜਾਂ ਸਿਰਫ਼ ਬੀਤੇ ਦੀ ਗਵਾਹੀ ਉਪਰ ਹੀ ਨਿਰਭਰ ਨਹੀਂ ਹੋਣਾ ਚਾਹੀਦਾ। ਉਹ ਜਾਦੂ ਅਤੇ ਵਹਿਮ-ਭਰਮ ਦੇ ਸਾਰੇ ਰੂਪਾਂ ਦੀ ਜ਼ੋਰਦਾਰ ਨਿਖੇਧੀ ਕਰਦੇ ਸਨ।"* ਪੂਰਬ ਦੇ ਗਿਆਰ੍ਹਵੀਂ ਸਦੀ ਦੇ ਮਹਾਨ ਕਵੀ, ਵਿਗਿਆਨੀ ਅਤੇ ਚਿੱਤਕ ਉਮਰ ਖੱਯਾਮ ਨੇ ਵੀ ਇਹੀ ਵਿਚਾਰ ਪਰਗਟ ਕੀਤੇ ਸਨ:

ਮਸਜਿਦਾਂ ਵਿਚ, ਗਿਰਜਿਆਂ ਵਿਚ,

ਅਤੇ ਦੇਵਤਿਆਂ ਵਿਚਕਾਰ

ਉਹ ਨਰਕ ਤੋਂ ਤਰਾਹੁੰਦੇ ਅਤੇ

ਸਵਰਗ ਦੇ ਸੁਫ਼ਨੇ ਲੈਂਦੇ ਹਨ।

ਪਰ ਜਿਸਨੇ ਦੁਨੀਆਂ ਦੀ ਬੁਝਾਰਤ

————————————————————

*ਜਵਾਹਰਲਾਲ ਨਹਿਰੂ, "ਭਾਰਤ ਦੀ ਲੱਭਤ", ਏਸ਼ੀਆ ਪਬਲਿਸ਼ਿੰਗ ਹਾਊਸ, ਬੰਬਈ, ੧੯੬੪, ਸਫਾ ੧੦੦।

੧੦੩