ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਅਸੀਮਤਤਾ ਨੂੰ ਪ੍ਰਮਾਣਿਤ ਕਰਨ ਦਾ ਰਾਹ ਖੋਹਲਿਆ। ਇਹ ਦਰਸਾ ਕੇ ਕਿ ਅਸਲੀ ਗਿਆਨ ਸਤਹ ਉਪਰ ਨਹੀਂ ਪਿਆ ਹੁੰਦਾ ਕਿ ਮਨੁੱਖ ਆਏ ਅਤੇ ਚੁੱਕ ਲਵੇ, ਸਗੋਂ ਬਾਹਰਲੇ ਵਰਤਾਰਿਆਂ ਦੇ ਪਿੱਛੇ ਲੁਕੇ ਵਸਤਾਂ ਦੇ ਤੱਤ ਨੂੰ ਉਘਾੜ ਕੇ ਇਸਨੂੰ ਕੱਢਣਾ ਪੈਂਦਾ ਹੈ, ਸੂਰਜ-ਕੇਂਦਰਤਾ ਨੇ ਗਿਆਨ ਦੇ ਅਮਲ ਨਾਲ ਸੰਬੰਧਤ ਦਾਰਸ਼ਨਿਕ ਵਿਚਾਰਾਂ ਨੂੰ ਨਿਸ਼ਚਿਤ ਰੂਪ ਦੇਣਾ ਵੀ ਸੰਭਵ ਬਣਾਇਆ। ਇਸਤਰ੍ਹਾਂ ਕੋਪਰਨੀਕਸ ਵਲੋਂ ਕੀਤੀ ਗਈ ਲੱਭਤ ਨੇ ਪ੍ਰਕਿਰਤੀ ਅਤੇ ਮਨੁੱਖ ਬਾਰੇ ਪਦਾਰਥਵਾਦੀ ਵਿਚਾਰਾਂ ਦੀ ਪੁਸ਼ਟੀ ਕਰਨ ਅਤੇ ਉਹਨਾਂ ਦਾ ਵਿਕਾਸ ਕਰਨ ਵਿਚ ਵੀ ਸਹਾਇਤਾ ਕੀਤੀ।

ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਵਿਚ ਪਦਾਰਥਵਾਦੀ ਫ਼ਿਲਾਸਫ਼ੀ ਦੇ ਮਕਾਨਕੀ ਰੂਪ ਦੇ ਪੈਦਾ ਹੋਣ ਦਾ ਇਕ ਕਾਰਨ ਮਕੈਨਿਕਸ ਦਾ ਵਿਗਾਸ ਸੀ। ਪਰ ਉਨ੍ਹੀਵੀਂ ਸਦੀ ਵਿਚ ਜਿਵੇਂ ਜਿਵੇਂ ਜੀਵ-ਵਿਗਿਆਨ, ਧਰਤ-ਵਿਗਿਆਨ, ਭੌਤਕ-ਵਿਗਿਆਨ ਅਤੇ ਰਸਾਇਣ ਨੇ ਪ੍ਰਗਤੀ ਕੀਤੀ, ਪਦਾਰਥਵਾਦ ਦਾ ਇਕ ਹੋਰ ਅਤੇ ਉਚੇਰਾ ਰੂਪ-- ਵਿਰੋਧ -ਵਿਕਾਸੀ ਪਦਾਰਥਵਾਦ-- ਹੋਂਦ ਵਿਚ ਆਇਆ।

ਪਦਾਰਥਵਾਦ ਵਿਚ, ਜਿਹੜਾ ਕਿ ਤਰਕ, ਵਿਗਿਆਨ ਅਤੇ ਆਮ ਸੂਝ ਉਪਰ ਨਿਰਭਰ ਕਰਦਾ ਹੈ, ਇਕ ਹੱਦ ਤੱਕ ਹਮੇਸ਼ਾ ਹੀ ਸੰਦੇਹ ਅਤੇ ਸ਼ੰਕਾਵਾਦ ਰਮਿਆ ਰਿਹਾ ਹੈ। ਅਵਿਸ਼ਵਾਸ, ਵਸਤਾਂ ਅਤੇ ਵਰਤਾਰਿਆਂ ਦੀਆਂ ਜੜ੍ਹਾਂ ਦੀ ਖੋਜ ਕਰਨਾ, ਪੁਸ਼ਟੀ ਕਰਨਾ ਅਤੇ ਪੂਰੀ ਤਰ੍ਹਾਂ ਪੁਣ-ਛਾਣ ਕਰਨਾ-- ਇਹ ਪਦਾਰਥਵਾਦੀ ਸੰਸਾਰ ਦ੍ਰਿਸ਼ਟੀਕੋਨ ਦੇ ਪ੍ਰਤਿਨਿਧ ਲੱਛਣ ਹਨ। ਇਥੋਂ ਹੀ ਧਾਰਮਕ ਸੰਕਲਪਾਂ ਵੱਲ ਆਲੋਚਨਾਤਮਕ ਵਤੀਰਾ ਨਿਕਲਦਾ ਹੈ। "ਮੇਰੇ ਲਈ ਇਸ ਵਿਚ ਯਕੀਨ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਬੇਤੁਕਾ ਹੈ", ਇਕ ਈਸਾਈ ਧਰਮ-ਸ਼ਾਸਤਰੀ

੧੦੨