ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰ ਸੀ ਕਿ ਪਦਾਰਥਵਾਦੀ ਵਿਚਾਰ ਉਪਜਾਊ ਵਿਗਿਆਨਕ ਖੋਜ ਦੀ ਲਾਜ਼ਮੀ ਲੋੜ ਹਨ, ਭਾਵੇਂ ਕਿ ਪ੍ਰਕਿਰਤੀ ਦੇ ਨਿਰਪੇਖ ਯਥਾਰਥ ਵਿਚ ਇਹ ਪੱਕਾ, ਕਦੀ ਨਾ ਡੋਲਣ ਵਾਲਾ ਵਿਸ਼ਵਾਸ ਖੋਜੀ ਦੇ ਕੰਮ ਦੀ ਇਕ ਕੁਦਰਤੀ ਅਤੇ ਲਾਜ਼ਮੀ ਪੂਰਵ-ਸ਼ਰਤ ਹੈ।

ਇਹ ਕੋਈ ਸਬੱਬੀ ਗੱਲ ਨਹੀਂ ਕਿ ਪਦਾਰਥਵਾਦ ਦੇ ਵਖੋ ਵਖਰੇ ਰੁਝਾਣਾਂ ਦਾ ਪਰਗਟ ਹੋਣਾ ਮਹੱਤਵਪੂਰਨ ਵਿਗਿਆਨਕ ਲੱਭਤਾਂ ਨਾਲ ਜੁੜਿਆ ਹੋਇਆ ਹੈ। ਉਦਾਹਰਣ ਵਜੋਂ, ਨਿਕੋਲਸ ਕੋਪਰਨੀਕਸ ਵਲੋਂ ਸੂਰਜ-ਕੇਂਦਰਤਾ ਦੇ ਵਿਚਾਰ ਦੀ ਵਿਆਖਿਆ ਅਤੇ ਸਪਸ਼ਟੀਕਰਣ ਨਾ ਸਿਰਫ਼ ਪ੍ਰਕਿਰਤਕ ਵਿਗਿਆਨ ਵਿਚ ਹੀ, ਸਗੋਂ ਪਦਾਰਥਵਾਦੀ ਫ਼ਿਲਾਸਫ਼ੀ ਵਿਚ ਵੀ "ਇਨਕਲਾਬੀ ਕਾਰਵਾਈ" ਸਾਬਤ ਹੋਏ। ਕੋਪਰਨੀਕਸ ਦੇ ਸਮੇਂ, ਇਹ ਖਿਆਲ ਕੀਤਾ ਜਾਂਦਾ ਸੀ ਕਿ ਧਰਤੀ ਅਹਿੱਲ ਹੈ ਅਤੇ ਬ੍ਰਹਿਮੰਡ ਦਾ ਕੇਂਦਰ ਹੈ। ਗ੍ਰਹਿ, ਸਿਤਾਰੇ ਅਤੇ ਆਕਾਸ਼ ਵਖੋ ਵਖਰੇ ਦਾਇਰਿਆਂ ਵਿਚ ਇਸ ਦੁਆਲੇ ਚੱਕਰ ਕੱਟਦੋ ਸਮਝੇ ਜਾਂਦੇ ਸਨ। "ਚੰਨ ਹੇਠਲੇ ਸੰਸਾਰ" ਵਿਚ, ਅਰਥਾਤ, ਧਰਤੀ ਉਪਰ ਸਭ ਕੁਝ ਆਰਜ਼ੀ ਅਤੇ ਅਧੂਰਾ ਸਮਝਿਆ ਜਾਂਦਾ ਸੀ, ਜਦ ਕਿ "ਚੰਨ ਤੋਂ ਪਾਰਲੇ" ਸੰਸਾਰ ਵਿਚ ਸਾਰਾ ਕੁਝ ਸਦੀਵੀ, ਅਬਦਲ ਅਤੇਸੰਪੂਰਨ ਸਮਝਿਆ ਜਾਂਦਾ ਸੀ।

ਧਰਤ-ਕੇਂਦਰਤਾ ਨੂੰ ਗ਼ਲਤ ਸਾਬਤ ਕਰਨ ਦਾ ਮਤਲਬ ਸੀ ਧਰਤੀ ਨੂੰ ਕਈ ਗ੍ਰਹਿਆਂ ਵਿਚੋਂ ਇਕ ਵਿਚ ਬਦਲ ਦੇਣਾ, ਆਪਣੇ ਹੀ ਕਾਨੂੰਨਾਂ ਅਨੁਸਾਰ ਚੱਲਣ ਵਾਲੇ "ਚੰਨ ਹੇਠਲੇ" ਅਤੇ "ਚੰਨ-ਪਾਰਲੇ" ਹਿੱਸਿਆਂ ਵਿਚ ਸੰਸਾਰ ਦੀ ਵੰਡ ਵੀ ਇਸ ਨਾਲ ਖ਼ਤਮ ਹੋ ਗਈ। ਇਸਤਰ੍ਹਾਂ ਨਾਲ ਸੰਸਾਰ ਨੂੰ ਇਕੋ ਇਕ ਸਮੁੱਚ ਵਜੋਂ ਮੰਣ ਲਿਆ ਗਿਆ। ਕੋਪਰਨੀਕਸ ਨੇ ਬ੍ਰਹਿਮੰਡ ਦੀਆਂ ਹੱਦਾਂ "ਫੈਲਾ ਦਿਤੀਆਂ" ਅਤੇ ਪੁਲਾੜ ਵਿਚ ਸੰਸਾਰ

੧੦੧