ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਕੋਈ ਨਵੀਂ ਨਸਲ ਹੋਵੇ ਜਾਂ ਕਣਕ ਦੀ ਫ਼ਸਲ। ਕੁਦਰਤੀ ਤੌਰ ਉਤੇ, ਜਿਉਂ ਜਿਉਂ ਉਹ ਕੰਮ ਕਰਦਾ ਹੈ, ਉਸਦਾ ਲਾਜ਼ਮੀ ਤੌਰ ਉੱਤੇ ਵਿਚਾਰ ਬਣਦਾ ਜਾਂਦਾ ਹੈ ਕਿ ਉਸਦੇ ਦੁਆਲੇ ਦੀ ਦੁਨੀਆਂ ਉਸਤੋਂ ਸਵੈਧੀਨ ਹੋਂਦ ਰੱਖਦੀ ਹੈ, ਕਿ ਇਹ ਵਸਤੂਪਰਕ ਹੈ, ਅਤੇ ਇਸ ਸੰਸਾਰ ਵਿਚ ਕੋਈ ਟੀਚਾ ਪਰਾਪਤ ਕਰਨ ਲਈ ਉਸਨੂੰ ਕੁਝ ਸ਼ਰੀਰਕ ਯਤਨ ਕਰਨ ਦੀ, ਸ਼ਕਤੀ ਦੀ ਕਿਸੇ ਨਾ ਕਿਸੇ ਮਾਤਰਾ ਦੀ, ਗਿਆਨ ਅਤੇ ਯੋਗਤਾ ਦੀ ਨਿਸ਼ਚਿਤ ਪੱਧਰ ਦੀ ਲੋੜ ਹੁੰਦੀ ਹੈ। ਫਿਰ ਵੀ, ਇਸ ਸੰਸਾਰ ਨੂੰ ਜਾਣਨਾ, ਇਸਨੂੰ ਬਿਹਤਰ ਬਣਾਉਣਾ ਅਤੇ ਮਨੁੱਖੀ ਲੋੜਾਂ ਅਨੁਸਾਰ ਢਾਲਣਾ ਸੰਭਵ ਹੈ, ਬਿਲਕੁਲ ਉਸੇਤਰ੍ਹਾਂ ਜਿਸਤਰ੍ਹਾਂ ਮਨੁੱਖ ਪ੍ਰਕਿਰਤਕ ਸ਼ਕਤੀਆਂ ਨੂੰ ਜ਼ਰਾਇਤ ਅਤੇ ਪਸ਼ੂ-ਪਾਲਣ ਦੇ ਕੰਮ ਵਿਚ ਆਪਣੀ ਸੇਵਾ ਵਿਚ ਲਾ ਲੈਂਦਾ ਹੈ, ਜਾਂ ਵਖੋ ਵਖਰੇ ਸੰਦ ਬਣਾਉਣ ਲਈ ਕੁਦਰਤੀ ਵਸਤਾਂ ਦੀ ਵਰਤੋਂ ਕਰ ਲੈਂਦਾ ਹੈ।

ਇਸਤਰ੍ਹਾਂ ਨਾਲ ਮਨੁੱਖ ਆਪਣਾ ਅਮਲੀ ਤਜਰਬਾ ਸਾਰੇ ਬ੍ਰਹਿਮੰਡ ਉਤੇ ਲਾਗੂ ਕਰਦਾ ਹੈ; ਉਸ ਵਾਸਤੇ ਪ੍ਰਕਿਰਤੀ ਇਕ ਵਿਰਾਟ ਵਰਕਸ਼ਾਪ ਹੈ, ਅਤੇ ਉਹ ਆਪ ਇਸ ਵਰਕਸ਼ਾਪ ਵਿਚ ਇਕ ਕਾਮਾ ਹੈ। ਇਹ ਸੰਸਾਰ ਦ੍ਰਿਸ਼ਟੀਕੋਨ ਪਦਾਰਥਵਾਦੀ ਵਿਚਾਰਾਂ ਦਾ ਤੁਰਤ ਪੂਰਵਗਾਮੀ ਸੀ।

ਮਨੁੱਖ ਦੀ ਕਿਰਤ-ਸਰਗਰਮੀ ਵਿਚ ਵਿਗਿਆਨਕ ਗਿਆਨ ਉਸਦਾ ਸੱਚਾ ਸਹਾਇਕ ਹੈ। ਇਹੀ ਕਾਰਨ ਹੈ ਕਿ ਪਦਾਰਥਵਾਦੀ ਫ਼ਿਲਾਸਫ਼ੀ ਆਪਣੇ ਸਿੱਟਿਆਂ ਦੀ ਪੁਸ਼ਟੀ ਦੀ ਇੱਛਾ ਵਿਚ ਲਗਾਤਾਰ ਵਿਗਿਆਨ ਉਪਰ ਨਿਰਭਰ ਕਰਦੀ ਹੈ, ਸਿੱਧੇ ਤੌਰ ਉਤੇ ਵਿਗਿਆਨਕ ਪਰਾਪਤੀਆਂ ਦਾ ਆਸਰਾ ਲੈਂਦੀ ਹੈ, ਅਤੇ ਆਪਣੀ ਵਾਰੀ ਵਿਗਿਆਨ ਦੀ ਸਹਾਇਤਾ ਕਰਦੀ ਹੈ। ਵੀਹਵੀਂ ਸਦੀ ਦੇ ਇਕ ਸਿਰਕੱਢ ਭੌਤਕ-ਵਿਗਿਆਨੀ, ਮੈਕਸ ਪਲਾਂਕ, ਦਾ

੧੦੦