ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਹੌਲੀ ਹੌਲੀ, ਕਦਮ ਕਦਮ ਕਰਕੇ, ਮਨੁੱਖਤਾ ਪ੍ਰਕਿਰਤੀ ਦੇ ਭੇਦਾਂ ਨੂੰ ਖੋਹਲਦੀ ਹੈ। ਮਨੁੱਖ ਆਪਣੇ ਹੀ ਮਨ, ਵਿਚਾਰਾਂ ਅਤੇ ਇੰਦਰਿਆਵੀ ਅਨੁਭੂਤੀਆਂ ਦਾ ਨਹੀਂ, ਸਗੋਂ ਵਸਤੂਪਰਕ ਸੰਸਾਰ ਦਾ ਬੋਧ ਪਰਾਪਤ ਕਰਦਾ ਹੈ ਜਿਹੜਾ ਉਸਦੇ ਮਨ ਤੋਂ, ਅਤੇ ਆਮ ਕਰਕੇ ਕਿਸੇ ਵੀ ਮਨ ਤੋਂ, ਸਵੈਧੀਨ ਹੋਂਦ ਰੱਖਦਾ ਹੈ। ਇਸ ਸੰਸਾਰ ਨੂੰ ਠੀਕ ਤਰ੍ਹਾਂ ਜਾਣਨ ਦੀ ਸੰਭਾਵਨਾ ਉਸ ਲਾਜ਼ਮੀ ਸੰਬੰਧ ਵਿਚ ਜੜ੍ਹਾਂ ਰੱਖਦੀ ਹੈ, ਜਿਹੜਾ ਮਨੁੱਖ ਅਤੇ ਵਸਤੂਪਰਕ ਸੰਸਾਰ ਜਾਂ ਪਦਾਰਥ ਵਿਚਕਾਰ ਕਾਇਮ ਹੈ। ਪਰ ਇਹ ਅਮਲ "ਮੁੜ ਯਾਦ ਕਰਨ" ਦੇ ਤਰੀਕੇ ਨਾਲ ਨਹੀਂ ਵਾਪਰਦਾ। ਪਦਾਰਥਵਾਦੀ ਦ੍ਰਿਸ਼ਟੀਕੋਨ ਤੋਂ, ਗਿਆਨ ਦਾ ਅਮਲ ਆਲੇ-- ਦੁਆਲੇ ਦੀਆਂ ਵਸਤਾਂ ਜਾਂ ਵਰਤਾਰਿਆਂ ਦੀ ਨਕਲ, ਉਹਨਾਂ ਤੋਂ ਬਣੀ ਹੋਈ ਵਸਤ ਹੁੰਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਨਕਲ ਤਿਆਰ ਕਰਨਾ, ਭਾਵੇਂ ਇਹ ਤਸਵੀਰ ਦੀ ਹੋਵੇ ਜਾਂ ਦਸਤਾਵੇਜ਼ ਦੀ, ਕਾਫ਼ੀ ਕਸ਼ਟ ਭਰਿਆ ਕੰਮ ਹੁੰਦਾ ਹੈ; ਪ੍ਰਕਿਰਤੀ ਦੀ ਇਹੋ ਜਿਹੀ "ਨਕਲ" ਤਿਆਰ ਕਰਨਾ ਕਿਸੇਤਰ੍ਹਾਂ ਵੀ ਘੱਟ ਮੁਸ਼ਕਲ ਨਹੀਂ ਹੁੰਦਾ।

ਇਸਤਰ੍ਹਾਂ ਅਸੀਂ ਦੇਖਿਆ ਹੈ ਕਿ ਆਦਰਸ਼ਵਾਦੀ ਅਤੇ ਪਦਾਰਥਵਾਦੀ ਖ਼ੁਦ ਸੰਸਾਰ ਨੂੰ, ਇਸਨੂੰ ਜਾਣਨ ਵਿਚ ਜੁੱਟੇ ਮਨੁੱਖ ਨੂੰ, ਅਤੇ ਇਸ ਸੰਸਾਰ ਨੂੰ ਜਾਣਨ ਦੇ ਅਮਲ ਨੂੰ ਬਿਲਕੁਲ ਉਲਟ ਪੁਜ਼ੀਸ਼ਨਾਂ ਤੋਂ ਲੈਂਦੇ ਹਨ।

ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਸੰਸਾਰ ਨੂੰ ਜਾਣਨ ਦੀ ਸੰਭਾਵਨਾ ਦਾ ਮਸਲਾ ਸਿੱਧੀ ਤਰ੍ਹਾਂ ਅਤੇ ਫ਼ੌਰੀ ਤੌਰ ਉਤੇ ਪਦਾਰਥ ਅਤੇ ਚੇਤਨਾ ਦੀ ਪ੍ਰਾਥਮਿਕਤਾ ਦੇ ਮਸਲੇ ਨਾਲ ਜੁੜਿਆ ਹੋਇਆ ਹੈ। ਇਸਲਈ, ਫ਼ਿਲਾਸਫ਼ੀ ਦੇ ਕੋਈ ਦੋ ਸਵਾਲ ਨਹੀਂ; ਸਿਰਫ਼ ਇਕੋ ਇਕ ਬੁਨਿਆਦੀ ਸਵਾਲ ਹੈ। ਇਸਤਰ੍ਹਾਂ ਫ਼ਿਲਾਸਫ਼ੀ ਨੂੰ ਇਸਦੀ ਇਕਜੁਟਤਾ ਅਤੇ ਸੰਸਾਰ ਦ੍ਰਿਸ਼ਟੀਕੋਨ ਤੋਂ ਵਾਂਝਿਆਂ ਕਰਨ ਦੇ ਯਤਨ ਵਿਅਰਥ ਸਾਬਤ ਹੋਏ ਹਨ।

੯੮