ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਫਾਫਾ ਪਾੜਿਆ ਤੇ ਤਾਰ ਪੜੀ। ਇਹ ਲੰਡਨ ਤੋਂ ਆਈ ਤੇ ਕਿਸ਼ੋਰ ਨੂੰ ਪਹਿਲੇਹਵਾਈ ਜਹਾਜ ਤੇ ਲੰਡਨ ਪੁਜਣ ਦੀ ਤਾਕੀਦ ਕੀਤੀ ਹੋਈ ਸੀ। ਹੇਠਾਂ 'ਵਿਲਸਨ’ ਲਿਖਿਆ ਹੋਇਆ ਸੀ। ਮੈਂ ਇਹ ਤਾਰ ਲੈਕੇ ਡਰਾਇੰਗ ਰੂਮ ਵਿਚ ਗਈ ਅਤੇ ਕਿਸ਼ੋਰ ਦੇ ਹਵਾਲੇ ਕਰਦੇ ਹੋਏ ਪੁਛਿਆ-'ਇਹ ਵਿਲਸਨ ਕੌਣ ਹੈ।'

'ਇਕ ਅੰਗਰੇਜ਼ੀ ਫਿਲਮ ਕੰਪਨੀ ਮੂਨ ਸੋਵੀਟੂਨ ਦਾ ਮੈਨੇਜਿੰਗ ਡਾਇਰੈਕਟਰ।'ਕਿਸ਼ੋਰ ਨੇ ਬੜਾ ਹੀ ਸੰਖੇਪ ਜਿਹਾ ਉਤਰ ਦਿਤਾ।

'ਤੇ ਇਸਨੂੰ ਕੀ ਕੰਮ ਹੈ ਤੁਹਾਡੇ ਨਾਲ ? ਕੀ ਜਾਣ ਬਿਨਾਂ ਗੁਜ਼ਾਰਾ ਨਹੀਂ ਹੁੰਦਾ ?' ਮੈਂ ਇਹ ਸਵਾਲ ਉਤਾਵਲੇ ਜਿਹੇ ਲਹਿਜ ਵਿਚ ਕਰ ਦਿਤੇ।

ਅਸੀਂ ਇਹਦੀ ਕੰਪਨੀ ਨਾਲ ਮਿਲ ਕੇ ਅੰਗਰੇਜ਼ੀ ਤੇ ਹਿੰਦੁਸਤਾਨੀ ਦੋਹਾਂ ਜਬਾਨਾਂ ਵਿਚ ਫਿਲਮਾਂ ਤਿਆਰ ਕਰਨੀਆਂ ਹਨ। ਕਨਟਕਟ ਲਿਖਿਆ ਜਾ ਚੁਕਿਆ ਹੈ। ਰਕਮਾਂ ਦਾ ਕੁਝ ਲੈਣ ਦੇਣ ਕਰਨਾ ਹੈ ਤੇ ਨਾਲੇ ਹੋਏ ਐਗਰੀਮੰਟ ਤੇ ਦਸਤਖਤ ਭੀ ਕਰਨੇ ਹਨ। ਉਹ ਦੱਸਦਾ ਚਲਿਆ ਗਿਆ।

ਕਦੋਂ ਜਾਣਾ ਹੋਵਗਾ ?' ਮੈਂ ਪੁਛਿਆ।

'ਅਜ ਜਾਂ ਵਧ ਤੋਂ ਵਧ ਕਲ।' ਉਸ ਗਲ ਮੋੜੀ।

'ਮੈਨੂੰ ਭੀ ਨਾਲ ਲੈ ਚਲੋਗੇ।' ਮੈਂ ਪੁਛ ਲਿਆ। ਵਲਾਇਤ ਦੀ ਸੈਰ ਦੀ ਸੱਧਰ ਮੇਰੇ ਹਿਰਦੇ ਵਿਚ ਜਾਗ ਪਈ ਸੀ।

'ਇਸ ਫੇਰੇ ਤਾਂ ਸੰਭਵ ਨਹੀਂ, ਪਾਸਪੋਰਟ ਇਕ ਮਹੀਨੇ ਤੋਂ ਪਹਿਲਾਂ ਨਹੀਂ ਬਣ ਸਕਦਾ। ਉਸ ਨੇ ਦਸਿਆ।

'ਤੇ ਤੁਹਾਡਾ।'

'ਉਹ ਪੱਕੀ ਤਰ੍ਹਾਂ ਬਣਾ ਰਖਿਆ ਹੈ, ਕਿਉਂਕਿ ਸਾਲ ਵਿਚ ਦੋ ਤਿੰਨ ਚੱਕਰ ਤਾਂ ਯੂਰਪ ਦੇ ਜ਼ਰੂਰ ਹੀ ਲਾਉਣੇ ਪੈਂਦੇ ਹਨ।'ਉਸਨੇ ਮੇਜ਼ ਦੀ ਦਰਾਜ ਵਿਚੋਂ ਆਪਣਾ ਪਾਸਪੋਰਟ ਕਢਕੇ ਮੈਨੂੰ ਵਿਖਾਲਦੇ ਹੋਏ ਕਿਹਾ। ਮੈਂ ਚੁਪ ਹੋ ਗਈ। ਥੋੜੀ ਦੇਰ ਪਿਛੋਂ ਅਸੀਂ ਸ਼ਾਪਿੰਗ ਲਈ ਗਏ

88.