ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਰਵਾਜੇ ਵਿਚ ਖੜੇ ਹੋਏ ਕਿਹਾ। ਉਸ ਨੇ ਸਾਧਾਰਨ ਜਿਹੀ ਸਾਹੜੀ ਬੰਨੀ ਹੋਈ ਸੀ।

'ਕੁੰਤੀ ਇਹ ਹੈ ਤੇਰੀ ਮਾਲਕਨ।'

'ਕਿਸ਼ੋਰ ਨੇ ਮੇਰੀ ਠੋਢੀ ਹੇਠਾਂ ਦੋ ਉਂਗਲਾਂ ਰਖ ਕੇ ਮੇਰੇ ਮੂੰਹ ਨੂੰ ਉਪਰ ਚੁਕਕੇ ਉਸਨੂੰ ਮੇਰੇ ਦਰਸ਼ਨ ਕਰਾਉਂਦੇ ਹੋਏ ਕਿਹਾ।

ਧੰਨ ਭਾਗ, ਮੈਨੂੰ ਇਸ ਮਾਲਕਣ ਦੀ ਨੌਕਰੀ ਕਰਦੇ ਬੇਹਦ ਖੁਸ਼ੀ ਹੋਵੇਗੀ। ਖਾਣਾ ਲੈ ਆਵਾਂ ਮਾਲਕਣ।' ਉਸਨੇ ਕਿਸ਼ੋਰ ਦੀ ਗਲ ਦਾ ਉਤਰ ਦੇਂਦੇ ਹੋਏ ਮੈਨੂੰ ਸੰਬਧਨ ਕਰ ਲਿਆ।

'ਲੈ ਆ।' ਮੈਂ ਉਸ ਵਲ ਵੇਖਦੇ ਹੋਏ ਮੁਸਕਰਾ ਕੇ ਆਖਿਆ ਅਤੇ ਉਹ ਮੁੜ ਗਈ। ਕਿਸ਼ੋਰ ਨੇ ਬੋਤਲ ਗਿਲਾਸ, ਸੋਡਾ ਤੇ ਬਰਫ ਆਦਿ ਡਰਾਇੰਗ ਰੂਮ 'ਚ ਪਏ ਰੈਫਰੀਜ਼ਟਰ ਵਿਚੋਂ ਕਢ ਲਈ ਅਤੇ ਅਸੀਂ ਇਕ ੨ ਪੈਗ ਲਾ ਲਿਆ। ਵਿਸਕੀ ਹੁਣ ਮੇਰੇ ਜੀਵਨ ਦਾ ਇਕ ਹਸਾ ਬਣ ਚੁੱਕੀ ਸੀ ਅਤੇ ਇਹਦੇ ਬਿਨਾ ਰਾਤ ਦੀ ਰੋਟੀ ਖਾਣੀ ਮੇਰੇ ਲਈ ਲਗ ਭਗ ਅਸੰਭਵ ਜਿਹੀ ਹੋ ਗਈ ਸੀ। ਕੁੰਤੀ ਰੋਟੀ ਦਾ ਇਕ ਥਾਲ ਰਖ ਕੇ ਚਲੀ ਗਈ। ਸ਼ਾਇਦ ਕਿਸ਼ੋਰ ਨੇ ਉਸ ਨੂੰ ਇਹ ਗਲ ਪਹਿਲਾਂ ਹੀ ਸਮਝਾ ਦਿਤੀ ਸੀ ਕਿ ਅਸੀ ਇਕੋ ਥਾਲ ਵਿਚ ਹੀ ਖਾਇਆ ਕਰਦੇ ਹਾਂ। ਖਾ ਪੀ ਕੇ ਅਸੀਂ ਬੈਡ ਰੂਮ ਵਿਚ ਚਲੇ ਗਏ ਅਤੇ ਫੇਰ ਸਾਰੀ ਰਾਤ ਇਕ ਦੂਜੇ ਵਿਚ ਗਵਾਚ ਰਹੇ।

ਤਿੰਨ ਦਿਨ ਅਸੀਂ ਇਸ ਬੰਗਲੇ ਵਿਚ ਗਵਾਚੇ ਰਹੇ। ਚੌਥੇ ਦਿਨ ਸਵੇਰੇ ੨ ਹੀ ਤਾਰ ਘਰ ਦਾ ਇਕ ਚਪੜਾਸੀ ਮੋਟਰ ਸਾਈਕਲ ਲੈ ਕੇ ਅਸਾਡੇ ਬੰਗਲੇ ਵਿਚ ਦਾਖਲ ਹੋਇਆ ਅਤੇ ਇਕ ਤਾਰ ਦਾ ਲਫਾਫਾ ਮੇਰੇ ਹਥ ਵਿਚ ਦੇ ਦਿੱਤਾ, ਕਿਉਂਕਿ ਮੈਂ ਉਸ ਸਮੇਂ ਵਡੇ ਗੇਟ ਦੇ ਨਾਲ ਲਗਦੀ ਫੁਲਵਾੜੀ ਚ ਟਹਿਲ ਰਹੀ ਸਾਂ। ਮੈਂ ਉਹਦੇ ਫਾਰਮ ਤੇ ਤੇਤੀ ਨੰਬਰ ਦੇ ਸਾਹਮਣੇ ਦਸਤਖਤ ਕਰ ਦਿਤੇ, ਕਿਉਂਕਿ ਤਾਰ ਦੇ ਲਫਾਫੇ ਦੇ 33 ਨੰਬਰ ਲਿਖਿਆ ਹੋਇਆ ਮੈ'ਪੜ ਲਿਆ ਸੀ। ਮੈਂ ਤਾਰ ਦਾ

87.