ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾਗਤ ਲਈ ਬਾਹਰ ਬਰਾਂਡੇ ਵਿਚ ਆ ਗਏ। ਗੂਹੜੇ ਨੀਲੇ ਰੰਗ ਦੀ ਡਾਜ-ਕਾਰ ਵਿਚੋਂ ਇਕ ਨੌਜਵਾਨ ਬਾਹਰ ਨਿਕਲ ਰਿਹਾ ਸੀ। ਮੈਂ ਉਸ ਨੂੰ ਵੇਖਿਆ ਤੇ ਵੇਖਦੀ ਹੀ ਰਹਿ ਗਈ। ਇਕ ਜਾਦੂ ਜਿਹਾ ਹੋ ਗਿਆ ਮੇਰੇ ਤੇ। ਸਚ ਕਹਿੰਦੀ ਹਾਂ ਕਿ ਇਤਨਾ ਸੋਹਣਾ ਗਭਰੂ ਮੈਂ ਹੁਣ ਤਕ ਕੋਈ ਨਹੀਂ ਵੇਖਿਆ।

'ਇਹ ਸੁੰਦਰਤਾ ਤੇ ਇਹ ਜਵਾਨੀ।' ਮੇਰੇ ਮੂੰਹੋ ਨਿਕਲਿਆ ਅਤੇ ਕੱਟੂ ਮੁਸਕਰਾ ਕੇ ਰਹਿ ਗਿਆ। ਉਸ ਨੇ ਜਦੋਂ ਮੇਰੀ ਤੇ ਕਿਸ਼ੋਰ ਦੀ ਜਾਣ ਪਛਾਣ ਕਰਈ ਤਾਂ ਮੈਂ ਆਪਣੇ ਆਪ ਵਿਚ ਨਹੀਂ ਸਾਂ। ਪਿਛੋਂ ਉਹ ਚਾਹ ਕਹਿਣ ਲਈ ਚਲਾ ਗਿਆ ਕਿਸ਼ੋਰ ਤੇ ਮੈਂ ਇਕੇ ਸੋਫੇ ਤੇ ਜਾ ਬੈਠ, ਪਰ ਅਸਾਡੇ ਦੋਹਾਂ ਦੀਆਂ ਜਬਾਨਾਂ ਨੂੰ ਤਾਲੇ ਲਗੇ ਹੋਏ ਸਨ। ਮੇਰਾ ਦਿਲ ਫੜਕ ਰਿਹਾ ਸੀ ਤੇ ਉਹਦੇ ਦਿਲ ਦੀ ਜ਼ਰ ਦੀ ਧੜਕਣ ਮੇਰੇ ਕੰਨਾਂ ਨੂੰ ਸੁਣਾਈ ਦੇ ਰਹੀ ਸੀ।



੧੭

ਕਿਸ਼ੋਰ ਨੂੰ ਮੈਂ ਕੀ ਕਹਾਂ ?' ਬੰਬਈ ਆਕੇ ਜਿਨਾਂ ਲੋਕਾਂ ਨਾਲ ਮੇਰੀ ਜਾਨ ਪਛਾਣ ਹੋਈ ਸੀ, ਉਹਨਾਂ ਵਿਚੋਂ ਇਹ ਸਭ ਸ਼ਰੋਮਣੀ ਸੀ। ਚੜਦੀ ਜਵਾਨੀ ਦਾ ਗੱਭਰੂ, ਗੋਰਾ ਗੁਲਾਬੀ ਰੰਗ, ਬੜੇ ਹੀ ਸੁੰਦਰ ਤੇ ਨੈਣ ਨਕਸ਼ਾ ਵਾਲਾ ਚਿਹਰਾ ਤੇ ਮੋਟੀਆ ਮੋਟੀਆਂ ਅਜਿਹੀਆਂ ਅੱਖਾਂ .ਕ ਜਿਹਨਾ ਵਿਚ ਜਾਦੂ ਸੀ। ਉਹਨਾਂ ਦੀ ਚਮਕ ਵੇਖ ਕੇ ਇਸ ਗਲ ਦਾ ਭੁਲੇਖਾ ਪੈਂਦਾ ਸੀ ਕਿ ਜਿਸ ਤਰਾਂ ਕੀਮਤੀ ਹੀਰੇ ਲਾਲਾਂ ਨੂੰ

66.