ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

ਗੱਲ ਕੰਟੈਕਟ ਫਾਰਮ ਦਸਤਖਤ ਕਰਕੇ ਸਹੀਂ ਮੁਕੀ ਸੇਠ ਹੋਮੀ ਦਾ ਰਵਈਆ ਚਾਰ ਹਜ਼ਾਰ ਰੁਪੈ ਦੇ ਨੋਟ ਦੇਣ ਤੇ ਦਸਤਖਤ ਕਰਾਉਣ ਦੇ ਪਿਛੋ ਹੋਰ ਭੀ ਅਜੀਬ ਜਿਹਾ ਹੋ ਗਿਆ। ਉਸ ਨੇ ਕਿਹਾ--ਹੇਠਾਂ ਕਾਰ ਖੜੀ ਹੈ, ਚਲੋ ਚਲੀਏ, ਮੈਂ ਆਪਣੇ ਬੰਗਲੇ ਦੇ ਨਾਲ ਵਾਲੇ ਮਕਾਨ ਵਿਚ ਤੁਹਾਡੀ ਰਹਾਇਸ਼ ਕਰਾ ਦਿਆਂ। ਨੌਕਰਾਂ ਨੂੰ ਸਦੋ ਸਮਾਨ ਸੰਭਾਲਣ।

'ਇਸ ਵੇਲੇ ਨਹੀਂ।' ਮੈਂ ਗਲ ਮੋੜੀ। ਮੈਨੂੰ ਉਹਦਾ ਇਹ ਹਾਕਮਾਨਾ ਲਹਿਜਾ ਪਸੰਦ ਨਾ ਸੀ ਆਇਆ।

,ਕਿਉਂ ਇਸ ਵਿਚ ਕੀ ਹਰਜ ਹੈ। ਜਦ ਜਾਣਾ ਹੀ ਹੈ ਤਾਂ ਹੋਟਲ ਦਾ ਇਹ ਖਰਚਾ ਕਿਉ ਸਿਰ ਚਾੜ੍ਹਿਆ ਜਾਵੇ। ਕਰਤਾਰ ਸਿੰਘ ਨੇ ਕਿਹਾ।

'ਇਹਨਾਂ ਨੂੰ ਜਾਣ ਦਿਓ, ਫੇਰ ਅਸੀਂ ਸਲਾਹ ਕਰ ਲੈਂਦੇ ਹਾਂ, ਇਸ ਸਮੇਂ ਮੇਰੀ ਤਬੀਅਤ ਠੀਕ ਨਹੀਂ।' ਮੈਂ ਗਲ ਮੋੜੀ।

ਅਸਾਡਾ ਕਾਇਦਾ ਇਹ ਹੈ ਕਿ ਜਦ ਅਸੀਂ ਕਿਸੇ ਨਵੇਂ ਸਟਾਰ ਨਾਲ ਕੰਟੈਕਟ ਕਰਦੇ ਹਾਂ ਤਾਂ ਉਸਨੂੰ ਉਸੇਵੇਲੇ ਆਪਣੀ ਸੰਭਾਲ ਵਿਚ ਲੈ ਲੈਂਦੇ ਹਨ। ਉਹਦਾ ਕਰੈਕਟਰ ਤੇ ਸਿਹਤ ਠੀਕ ਰਹੇ ਇਸ ਵਿਚ ਸਾਡਾ ਮੁਫਦਜੂ ਹੈ। ਸੇਠ ਹੋਮੀ ਨੇ ਕਿਹਾ।

'ਇਹ ਵੀ ਸ਼ਰਤ ਹੈ ?' ਮੈਂ ਰਤਾ ਕੁ ਤੇਜੀ ਨਾਲ ਪੁਛਿਆ।

'ਹਾਂ' ਉਸ ਹੌਲੀ ਜਿਹੀ ਗਲ ਮੋੜੀ ਅਤੇ ਹੱਥ ਵਿਚ ਫੜੇ ਹੋਏ ਕੰਟੈਕਟ ਫਾਰਮ ਤੇ ਨਿਗਾਹਾਂ ਜਮਾ ਕੇ ਉਹਦੀ ਇਹ ਸ਼ਰਤ ਮੈਨੂੰ ਪੜ੍ਹਕੇ ਸੁਣਾਈ।

55.