ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰੋਲ ਕਾਰੋਬਰੀ ਲਹਿਜਾ ਅਖਤਿਆਰ ਕਰ ਲਿਆ ਸੀ।

ਸੇਠ ਹੋਮੀ ਨੇ ਥੋੜਾ ਸੋਚਿਆ ਅਤੇ ਫੇਰ ਬੋਲਿਆ--ਚਲੋ ਡੇਢ ਹਜ਼ਾਰ ਸਹੀ। ਇਹਦੇ ਨਾਲ ਮੈਂ ਹੋਰ ਸਹੂਲਤਾਂ ਦਿਆਂਗਾ। ਮੈਂ ਤੁਹਾਨੂੰ ਮਕਾਨ ਤੇ ਕਾਰ ਭੀ ਦਿਆਂਗਾ।'

'ਚਲੋ ਠੀਕ ਹੈ।' ਕਰਤਾਰ ਸਿੰਘ ਨੇ ਸੇਠ ਦੀ ਆਫਰ ਮੰਨ ਲਈ ।

'ਚਲੋ ਗੱਲ ਮੁਕੀ। ਮਿਸ ਪਟੋਲਾ ਮੈਂ ਤੈਨੂੰ ਫਿਲਮੀ ਦੁਨੀਆਂ ਤੇ ਚੰਦ ਵਾਂਗ ਚਮਕਾ ਦਿਆਂਗਾ। ਚੰਗਾ ਹੋਇਆ ਕਿ ਤੂੰ ਕੱਟੂ ਦੇ ਪੰਜੇ ਵਿਚ ਨਹੀਂ ਫਸੀ।'

ਇਹ ਕਹਿੰਦੇ ਹੋਏ ਸੇਠ ਹੋਮੀ ਨੇ ਆਪਣੀ ਜੇਬ ਵਿਚੋਂ ਇਕ ਮੋਟਾ ਜਿਹਾ ਬਟੂਆ ਕਢਿਆ ਅਤੇ ਉਸਵਿਚੋਂ ਹਜ਼ਾਰ ਹਜ਼ਾਰ ਦੇ ਚਾਰ ਨੋਟ ਕਢਕੇ ਮੇਰੇ ਵਲ ਵਧਾ ਦਿਤੇ। ਮੈਂ ਫੜ ਕੇ ਕਰਤਾਰ ਸਿੰਘ ਦੇ ਹਵਾਲੇ ਕਰ ਦਿਤੇ।

'ਇਹ ਐਡਵਾਂਸ ਹੈ, ਇਹ ਇਕ ਸਾਲ ਪਿਛੋਂ ਕਟਣਾ ਸ਼ੁਰੂ ਕਰਾਂਗਾ ਜਦ ਕਿ ਤਨਖਾਹ ਵਿਚ ਪੰਜ ਸੌ ਦਾ ਵਾਧਾ ਹੋ ਜਾਵੇਗਾ।' ਸੇਠ ਨੇ ਕਿਹਾ ਅਤੇ ਨਾਲ ਹੀ ਇਕ ਫਾਰਮ ਜੇਬ ਵਿਚੋਂ ਕਢਕੇ ਮੇਰੇ ਸਾਹਮਣੇ ਕਰਦੇ ਹੋਏ ਆਪਣਾ ਪੈਨ ਮੇਰੇ ਹਥ ਵਿਚ ਦੇ ਦਿੱਤਾ।

'ਦਿਲਜੀਤ ਜੀ ਦਸਤਖਤ ਕਰ ਦਿਉ।' ਕਰਤਾਰ ਸਿੰਘ ਨੇ ਕਿਹਾ ਅਤੇ ਮੈਂ ਇਸ ਸਮੇ ਖੁਸ਼ੀ ਨਾਲ ਇਤਨੀ ਮਸਤ ਸਾਂ ਕਿ ਬਿਨਾਂ ਸੋਚਣ ਤੇ ਵੇਖਣ ਤੋਂ ਜਿਥੇ ਸੇਠ ਹੋਮੀ ਨੇ ਕਿਹਾ, ਚੁਪ ਚਾਪ ਦਸਤਖਤ ਕਰ ਦਿਤੇ।

**

54.