ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਲਮ ਕੈਰੀਅਰ ਬਨਣਾ ਚਾਹੀਦਾ ਹੈ। ਕਰਤਾਰ ਸਿੰਘ ਨੇ ਗਲਮੋੜੀ।

'ਮਿਸ ਪਟੋਲਾ' ਕਰਤਾਰ ਸਿੰਘ ਦੀ ਗਲ ਦਾ ਕੋਈ ਉਤਰ ਨਾ ਦੇਂਦੇ ਹੋਏ ਸੇਠ ਹੋਮੀ ਨੇ ਮੈਨੂੰ ਸੰਬੋਧਨ ਕੀਤਾ।

‘ਜੀ ਸੇਠ ਜੀ।' ਮੈ ਇਕ ਨਿਗਾਹ ਉਹਦੇ ਚਿਹਰੇ ਤੇ ਸੁਟ ਦੇ ਹੋਏ ਕਿਹਾ ਤੇ ਫੇਰ ਨੀਵੀ ਪਾ ਲਈ।

'ਤੁਹਾਨੂੰ ਤਾਜ ਮਹਲ ਵਿਚ ਕੰਮ ਕਰਨ ਵਿਚ ਇਨਕਾਰ ਤਾਂ ਨਹੀਂ ?' ਉਸ ਨੇ ਸਵਾਲ ਕਰ ਦਿਤਾ।

'ਕੀ ਰੋਲ ਦਿਓਗੇ?' ਮੈਂ ਪੁਛ ਲਿਆ। ਇਕ ਦਿਨ ਸਟੂਡੀਓ ਜਾਕੇ ਮੈਂ ਭੀ ਗਲ ਕਰਨੀ ਚੰਗੀ ਤਰਾਂ ਸਿਖ ਲਈ ਸੀ।

ਰੋਲ ਦਾ ਪੂਰਾ ਫੈਸਲਾ ਤਾਂ ਡਾਇਰੈਕਟਰ ਨਾਲ ਸਲਾਹ ਕਰ ਕੇ ਹੀ ਹੋਵਗਾ, ਪਰ ਉਹ ਹੋਵੇਗਾ ਚੰਗਾ'। ਮੈਂ ਇਕ ਰੋਲ ਹੀ ਨਹੀਂ ਦਿਆਂਗਾ ਇਸਦੇ ਪਿੱਛੋਂ ਹੋਰ ਤੇ ਫੇਰ ਹੋਰ, ਇਕ ਸਾਲ ਵਿਚ ਹੀ ਹੀਰੋਨ ਬਣਾ ਦਿਆਂਗਾ।' ਸੇਠ ਹੋਮੀ ਨੇ ਆਖਿਆਂ।

'ਕੀ ਸੇਠ ਜੀ ? ਕਰਤਾਰ ਸਿੰਘ ਨੂੰ ਪੁਛਿਆ।

'ਵੇਖੋ ਜੀ ਮੈਂ ਮਿਸ ਪਟੋਲਾ ਨੂੰ ਫਿਲਮ ਲਾਈਨ ਵਿਚ ਇੰਟਰਡਿਊਸ ਕਰ ਰਿਹਾ ਹਾਂ, ਇਸ ਲਈ ਇਸ ਨੂੰ ਮੇਰੇ ਨਾਲ ਦੇ ਸਾਲ ਦਾ ਕੰਟੈਕਟ ਕਰਨਾ ਹੋਵੇਗਾ ਮਤਲਬ ਇਹ ਕਿ ਦੋ ਸਾਲ ਇਨਾਂ ਨੂੰ ਕੇਵਲ ਮੇਰੀਆਂ ਫਿਲਮਾਂ ਵਿਚ ਹੀ ਕੰਮ ਕਰਨਾ ਹੋਵੇਗਾ। ਫਿਰ ਇਹ ਅਜਾਦ ਹੋਣਗੇ। ਜਿਸ ਨਾਲ ਮਰਜੀ ਹੋਵੇ ਕੰਟਕਟ ਕਰਨ।' ਸੇਠ ਹੋਮੀ ਨੇ ਨਿਰੋਲ ਕਾਰੋਬਾਰੀ ਲਹਿਜੇ ਵਿਚ ਆਖਿਆ।

'ਮੁਆਵਜਾ ? ਕਰਤਾਰ ਸਿੰਘ ਨੇ ਪੁਛਿਆ।

'ਇਕ ਹਜ਼ਾਰ ਰੁਪਿਆ ਮਹੀਨਾ।' ਸੋਠ ਹੋਮੀ ਨੇ ਮੇਰਾ ਮੁਲ ਪਾ ਦਿਤਾ।

ਇਸ ਸ਼ਰਤ ਤੇ ਕਿ ਦੋ ਸਾਲਾਂ ਦੀ ਗਲ ਉਡਾ ਦਿਤਾ ਜਾਵੇ। ਇਹ ਤਾਂ ਸੇਠ ਜੀ ਤੁਸੀਂ ਜਾਣਦੇ ਹੀ ਹੋ ਕਿ ਬੰਬਈ ਵਿਚ ਬਣਦਾ ਕੀ ਹੈ ਇਕ ਹਜ਼ਾਰ ਨਾਲ।' ਕਰਤਾਰ ਸਿੰਘ ਨੂੰ ਕਿਹਾ, ਉਸਨੇ ਭੀ ਇਸ ਸਮੇਂ

53.