ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਭਈ ਕਮਾਲ ਦਾ ਚਿਹਰਾ ਹੈ, ਮੈਂ ਤਾਂ ਕੱਟੂ ਦੀ ਦਾਦ ਦਿੰਦਾ ਹਾਂ ਕਿ ਜਿਸ ਨੇ ਇਹਨਾਂ ਦਾ ਇਤਨਾ ਢੁਕਵਾਂ ਫਿਲਮ ਨਾਮ ਚੁਣਿਆ ਹੈ ਮਿਸ ਪਟੋਲਾ।' ਸੇਠ ਹੋਮੀ ਨੇ ਮੇਰੀ ਵਲ ਲਲਚਾਈਆਂ ਹੋਈਆਂ ਅੱਖਾਂ ਨਾਲ ਵੇਖਿਆ। ਮੈਨੂੰ ਉਹਦੀਆਂ ਅੱਖਾਂ ਵਿਚੋਂ ਡਰ ਜਿਹਾ ਲਗਣ ਲਗਾ ਅਤੇ ਮੈਂ ਆਪਣਾ ਮੂੰਹ ਨੀਵਾਂ ਪਾ ਲਿਆ। ਮਰੇ ਦਿਲ ਵਿਚ ਗੀਲਾਨੀ ਜਿਹੀ ਪੈਦਾ ਹੋਈ। ਇਕ ਵਾਰ ਮੈਨੂੰ ਫੇਰ ਜਾਪਿਆਂ ਕਿ ਜਿਵੇਂ ਕਰਤਾਰ ਸਿੰਘ ਮੇਰਾ ਸੌਦਾ ਕਰ ਰਿਹਾ ਹੋਵੇ।

'ਮਿਸਟਰ ਕਰਤਾਰ ਸਿੰਘ ਤੁਹਾਡੀ ਪਤਨੀ ਵੈਰੀ ਵੈਰੀ ਬੀਉਟੀਫੁਟ, ਮੈਂ ਇਸਨੂੰ ਤਾਜ ਮਹੱਲ ਵਿਚ ਜ਼ਰੂਰ ਰੋਲ ਦਿਮਾਗਾਂ। ਸੇਠ ਹੋਮੀ ਨੇ ਗੱਲ ਮੋੜੀ, ਉਹਦੇ ਚਿਹਰੇ ਤੇ ਮੈਂ ਚੋਰ ਅੱਖੀ ਵੇਖਿਆ ਇਸ ਸਮੇਂ ਅਜੀਬ ਜਿਹ ਭਾਗਾਂ ਦਾ ਨਾਚ ਹੁੰਦਾ ਪਿਆਂ ਸੀ।

;ਸੇਠ ਕੱਟੂ ਭ ਰੋਲ ਦੇਣ ਲਈ ਕਹ ਰਹੇ ਹਨ। ਅੱਜ ਇਹਨਾਂ ਦਾ ਸਕਰੀਨ ਟੈਸਟ ਭੀ ਲਿਆ ਗਿਆ ਹੈ। ਕਰਤਾਰ ਸਿੰਘ ਨੇ ਗਲ ਕੀਤੀ । ਭਾਵੇਂ ਇਹ ਗਲ ਗਲਤ ਨਹੀਂ ਸੀ। ਪਰ ਮੈਨੂੰ ਇਉਂ ਲਗਾ ਕਿ ਜਿਵੇਂ ਇਹ ਗਲ ਉਹਨੇ ਮੇਰਾ ਦਿਲ ਵਧਾਉਣ ਲਈ ਕੀਤੀ ਹੋਵੇ।

'ਮਿਸਟਰ ਕਰਤਾਰ ਸਿੰਘ ਤੁਸੀ ਜਾਣਦੇ ਹੋ ਕਿ ਕੱਟੂ ਇਕ ਕਰੈਕਟਰਲੈਸ ਆਦਮੀ ਹੈ। ਮੈਂ ਨਹੀਂ ਤੁਹਾਨੂੰ ਸਲਾਹ ਦਿਆਗਾ ਕਿ ਇਸ ਕਲੀ ਨੂੰ ਉਹਦੇ ਹਵਾਲੇ ਕਰੋ। ਮੈਂ ਤਾਂ ਇਸ ਅਸੂਲ ਦਾ ਹਾਮੀ ਹਾਂ ਕਿ ਅਸਾਡੇ ਕਲਾਕਾਰ ਤਾਂ ਹੀ ਚਮਕ ਸਕਦੇ ਹਨ ਕਿ ਜਦ ਉਹ ਉਚੇ ਸੁਚੇ ਕਰੈਕਕਰ ਦੇ ਹੋਣ। ਸੇਠ ਹੋਮੀ ਨੇ ਬੜੇ ਹੀ ਠਰਮੇ ਨਾਲ ਕਿਹਾ। ਮੈਨੂੰ ਇਉਂ ਲਗਾ ਜਿਸ ਤਰਾਂ ਉਹ ਇਕ ਸਚਾਈ ਬਿਆਨ ਕਰ ਰਿਹਾ ਹੋਵੇ। ਕੱਟੂ ਨੂੰ ਭਾਵੇਂ ਮੈਂ ਅਗੇ ਵਧਣ ਦੀ ਆਗਿਆ ਨਹੀਂ ਸੀ ਦਿਤੀ। ਪਰ ਉਹਦੇ ਇਰਾਦਿਆਂ ਤੋਂ ਤਾਂ ਮੈ ਕਿਸ ਤਰਾਂ ਅਨਜਾਣ ਨਹੀ ਸਾਂ ਰਹੀ। ਮੈਨੂੰ ਇਉਂ ਲਗਾ ਜਿਵੇ ਕੱਟੂ ਦੈਂਤ ਤੇ ਉਸ ਦੇ ਟਾਕਰੇ ਇਹ ਹੋਮੀ ਦਿਉਤਾ ਹੋਵੇ।

ਜਿਸ ਤਰਾਂ ਤੁਸੀਂ ਠੀਕ ਸਮਝੋ, ਮੈਂ ਤਾਂ ਚਾਹੁੰਦਾ ਹਾਂ ਇਸ ਦਾ

52.