ਇਹ ਸਫ਼ਾ ਪ੍ਰਮਾਣਿਤ ਹੈ

ਗਲ ਦੀ ਸਮਝ ਮੈਨੂੰ ਨਹੀਂ ਪਈ। ਰੁਪੈ ਚਿਟੇ ਹੁੰਦੇ ਹਨ ਅਤੇ ਨੋਟ ਰੰਗਦਾਰ ਫੇਰ ਮਨੀ ਅਰਥਾਤ ਦੌਲਤ ਬਲੈਕ ਅਰਥਾਤ ਕਾਲੀ ਕਹਿਣ ਦਾ ਕੀ ਮਤਲਬ? ਮੈਂ ਸੋਚਾਂ ਵਿਚ ਪੈ ਗਈ। ਮੈਂ ਇਹ ਭੇਦ ਜਾਨਣ ਲਈ ਇਤਨੀ ਉਤਾਵਲੀ ਹੋ ਗਈ ਕਿ ਸੁਤੇ ਹੋਏ ਕਰਤਾਰ ਨੂੰ ਝੰਜੋੜ ਕੇ ਜਗਾ ਲਿਆ ਇਹ ਪੁਛਣ ਲਈ। ਖਿਚ ਕੇ ਆਪਣੀ ਛਾਤੀ ਨਾਲ ਲਾਉਂਦੇ ਹੋਏ ਮੈਂ ਪੁਛਿਆ-'ਬਲੈਕ ਮਨੀ ਕੀ ਹੁੰਦੀ ਹੈ ਜ਼ੀ?'

ਉਹ ਹਸ ਪਿਆ। ਉਸ ਨੇ ਕਿਹਾ-'ਫਿਲਮੀ ਦੁਨੀਆਂ ਵਿੱਚ ਤਾਂ ਬਹੁਤੀ ਬਲੈਕ ਮਨੀ ਹੀ ਚਲਦੀ ਹੈ ਮੇਰੀ ਜਾਨ।'
'ਕੀ ਮਤਲਬ?'
ਗਲ ਇਹ ਹੈ ਕਿ ਜਿਤਨੀ ਬਹੁਤੀ ਕਮਾਈ ਹੋਵੇ, ਉਤਨੀ ਹੀ ਬਹੁਤੀ ਰਕਮ ਸਰਕਾਰ ਇਨਕਮ ਟੈਕਸ ਦੇ ਰੂਪ ਲੈ ਜਾਂਦੀ ਹੈ। ਇਸ ਲਈ ਜਦ ਇਕ ਲਖ ਦਾ ਸੌਦਾ ਹੋਵੇ ਤਾਂ ਫਿਲਮ ਵਿੱਚ ਸਟਾਰ ਦਸ ਹਜਾਰ ਦੀ ਰਸੀਦ ਦੇਂਦੇ ਹਨ ਤੇ ਬਾਕੀ ਬਿਨਾਂ ਰਸੀਦ ਦੇ ਲੈ ਜਾਂਦੇ ਹਨ। ਇਉਂ ਉਨਾਂ ਨੂੰ ਇਨਕਮ ਟੈਕਸ ਕੇਵਲ ਦਸ ਹਜਾਰੇ ਰੁਪੈ ਤੇ ਹੀ ਦਣਾ ਪੈਂਦਾ ਹੈ ਤੇ ੯੦ ਹਜਾਰ ਤੇ ਨਹੀਂ, ਇਹ ੯੦ ਹਜਾਰ ਰੂਪੈ ਬਲੈਕ ਮਨੀ ਅਖਵਾਉਂਦੇ ਹਨ ਕਰਤਾਰ ਸਿੰਘ ਨੇ ਸਮਝਾਇਆ
'ਇਸ ਦਾ ਮਤਲਬ ਇਹ ਹੈ ਕਿ ਤੁਹਾਡੀ ਸਾਰੀ ਫਿਲਮੀ ਦੁਨੀਆਂ ਚੋਰ ਹੈ। ਸਰਕਾਰ ਦੀ ਚੋਰੀ ਕਰਨ ਲਈ ਇਹ ਬਲੈਕ ਮਨੀ ਦਾ ਚੱਕਰ ਚਲਦਾ ਹੈ।' ਮੈਂ ਕਿਹਾ।
'ਬਿਲਕੁਲ ਠੀਕ।' ਉਸਨੇ ਮੇਰੀ ਸੂਝ ਬੂਝ ਦੀ ਦਾਦ ਦੇਂਂਦੇ ਹੋਏ ਕਿਹਾ।

'ਮੈਨੂੰ ਭੀ ਬਲੈਕ ਮਨੀ ਮਿਲਿਆ ਕਰੇਗੀ, ਪਰੰਤੂ ਨਹੀ ਮੈਂ ਕੀ ਕਰਨੀ ਹੈ, ਮੈਂ ਨਹੀਂ ਚੋਰੀ ਬਣਾਂਗੀ।' ਇਹ ਕਹਿੰਦੀ ਹੋਈ ਮੈਂ ਖਿੜ ਖੜਾ ਕੇ ਹਸ ਪਈ। ਹਸਣ ਦਾ ਕਾਰਨ ਤਾਂ ਕੋਈ ਨਹੀਂ ਸੀ ਪਰ ਮੇਰੇ ਮਨ ਤੇ ਖੁਸ਼ੀ ਤੇ ਚੰਚਲਤਈ ਇਤਨੀ ਛਾਈ ਹੋਈ ਸੀ ਕਿ ਮੈਂ ਅਪਣਾ ਇਹ ਹਾਸਾ ਰੋਕ ਨਹੀਂ ਸਕਦੀ। ਕਰਤਾਰ ਸਿੰਘ ਨੇ ਭੀ

26.