ਇਹ ਸਫ਼ਾ ਪ੍ਰਮਾਣਿਤ ਹੈ

ਬੇਲੀਆ ਤੇਰੇ ਲਈ ਸਭ ਕੁਝ ਛਡ ਦਿਤਾ, ਘਰ ਘਾਟ ਮਾਪੇ ਹੋਰ ਕੀ ਚਾਹੁੰਦਾ ਏਂਂ?' ਮੈਂ ਕਿਹਾ ਤੇ ਕਹਿੰਦੇ ਹੋਏ ਇਕ ਲੰਮਾ ਸਾਰਾ ਹੌਕਾ ਨਿਕਲ ਗਿਆ ਮੇਰੇ ਮੂੰਹ ਵਿਚੋਂ। ਇਸ ਹੌਕੇ ਦਾ ਇਹ ਕਿਹੜਾ ਮੌਕਿਆ ਸੀ, ਇਹ ਗੱਲ ਮੈਂ ਆਪ ਭੀ ਨਹੀਂ ਸਮਝ ਸਕੀ।
'ਉਹੋ! ਇਹ ਨਹੀਂ ਮੇਰਾ ਮਤਲਬ, ਮੈਂ ਤਾਂ ਇਹ ਕਹਿੰਦਾ ਹਾਂ ਮੇਰੀ ਜਾਨ ਕਿ ਰਾਤ ਏਥੇ ਹੀ ਪਏ ਰਹੀਏ ਕਿ ਹੋਟਲ ਵਿਚ ਚਲੇ ਚਲੀਏ।' ਕਰਤਾਰ ਸਿੰਘ ਨੇ ਮੇਰਾ ਹਥ ਆਪਣੇ ਹਥ ਵਿਚ ਲੈ ਕੇ ਚੁੰਮਦੇ ਹੋਏ ਆਖਿਆ।
'ਭੁਖ ਤਾਂ ਲਗੀ ਏ।' ਮੈਂ ਗਲ ਮੋੜ ਦਿਤਾ।
'ਨਾਲੇ ਚੈਨ ਨਾਲ ਨੀਂਦ ਲੈ ਲਵਾਂਗੇ ਚਾਰ ਘੰਟੇ।' ਇਹ ਕਹਿੰਦੇ ਹੋਏ ਕਰਤਾਰ ਸਿੰਘ ਨੇ ਕੁਲੀ ਨੂੰ ਆਵਾਜ਼ ਮਾਰੀ। ਸਾਰਾ ਸਮਾਨ ਕਲਾਕ ਰੂਮ ਵਿਚ ਜਮਾਂ ਕਰਾ ਦਿੱਤਾ ਗਿਆ ਅਤੇ ਅਸੀਂ ਬਾਹਰ ਨਿਕਲ ਤੁਰ।
'ਕਿਹੜੇ ਹੋਟਲ ਚਲੀਏ?'
ਕਰਤਾਰ ਸਿੰਘ ਨੇ ਇਕ ਟੈਕਸੀ ਦੇ ਕੋਲ ਖੜੇ ਹੁੰਦੇ ਹੋਇਆਂ ਪੁਛਿਆ।
"ਮੈਨੂੰ ਕੀ ਪਤੈ? ਦਿਲੀ ਵੀ ਤਾਂ ਜ਼ਿੰਦਗੀ ਵਿਚ ਪਹਿਲੀ ਵਾਰ ਵੇਖ ਰਹੀ ਹਾਂ।' ਮੈਂ ਬਪ੍ਰਵਹੀ ਨਾਲ ਗੱਲ ਮੋੜੀ।

'ਚਲ ਯਾਰ ਇੰਮਪੀਰੀਅਲ' ਕਰਤਾਰ ਸਿੰਘ ਨੇ ਟੈਕਸੀ ਵਾਲੇ ਨੂੰ ਸੰਬਧਨ ਕਰਦਿਆਂ ਹੋਇਆਂ ਕਿਹਾ ਤੇ ਮੇਰਾ ਹਥ ਅਪਣ ਹਥ 'ਚ ਲੈਕੇ ਟੇਕਸੀ ਦੀ ਪਿਛਲੀ ਸੀਟ ਤੇ ਬਠ ਗਿਆ। ਬਠਦਿਆਂ ਹੀ ਉਸਨੇ ਆਪਣੀ ਬਾਂਹ ਮੇਰੀ ਕਮਰ ਦੁਆਲ ਵਲ ਲਈ। ਮੈਨੂੰ ਇਉਂ ਲਗਾ ਕਿ ਜਿਵੇਂ ਬਿਜਲੀ ਨੇ ਕਰੰਟ ਮਾਰਿਆ ਹੋਵੇ, ਪਰੰਤੂ ਨਾ ਜਾਣੇ ਕਿਉਂ ਹੁਣ ਮੈਂ ਉਹਦੀ ਇਸ ਪਕੜ ਵਿਚੋਂ ਨਿਕਲਣ ਲਈ ਨਹੀਂ ਸੋਚਿਆ ਸਗੋਂ ਆਪਣਾ ਸਿਰ ਉਹਦੇ ਮੋਢੇ ਤੇ ਰਖਕੇ ਨਿਸਚਿਤ ਹੋ ਗਈ ਹੋਟਲ ਪੁਜਣ ਸਾਰ ਸਾਨੂੰ ਕਮਰਾ ਨੰਬਰ ਸੋਲਾਂ ਮਿਲ ਗਿਆ। ਇਹ

21.